ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦੀ ਵੀਡੀਓ ਹੋਈ ਸੋਸ਼ਲ ਮੀਡੀਆ ‘ਤੇ ਵਾਇਰਲ

Garry Sandhu & Jasmine Sandlas Video Social Media Viral

Garry Sandhu & Jasmine Sandlas ਦੀ Video ਹੋਈ Social Media ‘ਤੇ Viral: Garry Sandhu ਅਤੇ Jasmine Sandlas ਦੀਆਂ ਮਸਕਰੀਆਂ ਅਤੇ ਹਾਸਿਆਂ ਭਰੀਆਂ ਵੀਡਿਓ ਦੇ ਸੋਸ਼ਲ ਮੀਡੀਆ ‘ਤੇ ਸਭ ਉਡੀਕਵਾਨ ਹੁੰਦੇ ਹਨ । ਪਿੱਛੇ ਜਿਹੇ ਦੋਵਾਂ ਨੇ ਕਾਰ ਵਿੱਚ ਵਿੱਚ ਵੀਡਿਓ ਸ਼ੂਟ ਕਰਕੇ ਸ਼ੇਅਰ ਕੀਤੀ ਸੀ ਜਿਸਨੇ ਲੋਕਾਂ ਦਾ ਮਨੋਰੰਜਨ ਵੀ ਕੀਤਾ ਅਤੇ ਉਹ ਵੀਡਿਓ ਸ਼ੇਅਰ ਵੀ ਬਹੁਤ ਹੋਈ ਸੀ।

ਇਸ ਵਾਰ ਦੋਨਾਂ ਵੱਲੋਂ ਇੱਕ ਵੱਖਰੀ ਤਰ੍ਹਾਂ ਦੀ ਵੀਡਿਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ Garry Sandhu ਇੱਕ ਸਬਜੀ ਦੀ ਦੁਕਾਨ ‘ਤੇ ਖੜ ਕੇ ਸਬਜੀ ਵਾਲਾ ਬਣਿਆ ਹੋਇਆ ਹੈ ਅਤੇ Jasmine Sandlas ਸਬਜੀ ਖਰੀਦਣ ਵਾਲੀ ਔਰਤ ਬਣ ਕੇ ਉਸ ਤੋਂ ਸਬਜੀ ਖਰੀਦ ਰਹੀ ਹੈ। ਜਿੱਥੇ ਗੈਰੀ ਸੰਧੂ ਸਬਜੀ ਤੋਲ ਰਿਹਾ ਹੈ ਉੱਥੇ ਜੈਸਮੀਨ ਉਸ ਤੋਂ ਅੱਧਾ ਕਿਲੋ ਟਮਾਟਰ ਤੇ ਅੱਧਾ ਕਿਲੋ ਪਿਆਜ਼ ਅਤੇ ਦੋ ਅੰਬ ਮੰਗ ਰਹੀ ਹੈ। ਗੈਰੀ ਸਬਜੀ ਤੋਲਦਾ ਹੋਇਆ ਦੁਕਾਨਦਾਰ ਨੂੰ ਆਖਦਾ ਹੈ ਬਈਆ ਆ ਪਾਈਂ ਲਿਫ਼ਾਫੇ ‘ਚ ਜਿਸ ‘ਤੇ ਜੈਸਮੀਨ ਖਿੜਖੜਾ ਕੇ ਹੱਸਦੀ ਹੈ। ਇਹ ਵੀਡਿਓ ਦੋਨਾਂ ਦੀ ਇੱਕ ਖੁਸ਼ਨੁਮਾ ਕਿਸਮ ਦੀ ਵੀਡਿਓ ਹੈ ।

ਜਿਸ ਨੂੰ ਲੋਕਾਂ ਵੱਲੋਂ ਸ਼ੇਅਰ ਵੀ ਕੀਤਾ ਜਾ ਰਿਹਾ ਅਤੇ ਪਸੰਦ ਵੀ ਖੂਬ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਅਤੇ ਗੈਰੀ ਦੀ ਨੇੜਤਾ ਦੀਆਂ ਖਬਰਾਂ ਵੀ ਬਹੁਤ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਪਰ ਕੁਝ ਵੀ ਕਹੋ ਅਜਿਹੀਆਂ ਹਾਸੇ ਖੇੜੇ ਦਾ ਆਨੰਦ ਮਾਣਦੇ ਹੋਏ ਦੇਖਕੇ ਲੋਕ ਵੀ ਇੰਨਾਂ ਨੂੰ ਬੇਹੱਦ ਪਸੰਦ ਕਰਦੇ ਹਨ ।

—PTC News