ਜੈਸਮੀਨ ਸੈਂਡਲਸ ਦੀ ਮੰਮੀ ਨੇ ਗੈਰੀ ਸੰਧੂ ਬਾਰੇ ਕਿਹਾ ਕੁਝ ਅਜਿਹਾ ਕਿ ਨਹੀਂ ਹੋਇਆ ਗੈਰੀ ਸੰਧੂ ਦੇ ਫੈਨਜ਼ ਨੂੰ ਯਕੀਨ!

garry sandhu jasmine sandlas viral video

garry sandhu jasmine sandlas viral video: ਜੈਸਮੀਨ ਸੈਂਡਲਸ ਦੀ ਮੰਮੀ ਨੇ ਗੈਰੀ ਸੰਧੂ ਬਾਰੇ ਕਿਹਾ ਕੁਝ ਅਜਿਹਾ ਕਿ ਨਹੀਂ ਹੋਇਆ ਗੈਰੀ ਸੰਧੂ ਦੇ ਫੈਨਜ਼ ਨੂੰ ਯਕੀਨ!

ਸੋਸ਼ਲ ਮੀਡੀਆ ‘ਤੇ ਵਿਵਾਦਾਗ੍ਰਸਤ ਵੀਡੀਉਜ਼ ਵਾਇਰਲ ਹੋਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਪੰਜਾਬ ਦੀਆਂ ਨਾਮੀਂ ਹਸਤੀਆਂ ‘ਚੋਂ ਗੈਰੀ ਸੰਧੂ ਅਤੇ ਜੈਸਮੀਨ ਸੈਂਡਲਸ ਦੀਆਂ Videos ਜ਼ਿਆਦਾਤਰ ਵਾਇਰਲ ਹੁੰਦੀਆਂ ਹਨ।

ਅਜਿਹੇ ‘ਚ ਜੈਸਮੀਨ ਅਤੇ ਉਸਦੀ ਮੰਮੀ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਜੈਸਮੀਨ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਆਪਣੀ ਮਾਂ ਤੋਂ ਸਲਾਹ ਮੰਗਦੀ ਨਜ਼ਰ ਆਉਂਦੀ ਹੈ ਅਤੇ ਬਦਲੇ ‘ਚ ਜੋ ਜਵਾਬ ਉਸਨੂੰ ਮਿਲਦਾ ਹੈ, ਉਸ ‘ਤੇ ਗੈਰੀ ਸੰਧੂ ਦੇ ਫੈਨਜ਼ ਨੂੰ ਵੀ ਯਕੀਨ ਨਹੀਂ ਹੋਵੇਗਾ।

ਇਸ ਵੀਡੀਓ ‘ਚ ਗੈਰੀ ਸੰਧੂ ‘ਚ ਜੈਸਮੀਨ ਦੀ ਮੰਮੀ ਉਸਨੂੰ ਗੁੱਸੇ ਹੁੰਦੇ ਨਜ਼ਰ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਗੈਰੀ ਉਸਨੂੰ ਪਿਆਰ ਨਹੀਂ ਕਰਦਾ ਬਸ ਚੀਜ਼ਾਂ ਦੀ ਮੰਗ ਕਰਦਾ ਰਹਿੰਦਾ ਹੈ, ਜਿਸ ‘ਤੇ ਜੈਸਮੀਨ ਉਸਨੂੰ ਕਹਿੰਦੀ ਹੈ ਕਿ ਪਰ ਮੈਂ ਉਸਨੂੰ ਪਿਆਰ ਕਰਦੀ ਹਾਂ।  ਉਹ ਇਹ ਵੀ ਕਹਿੰਦੇ ਦਿਖਾਈ ਦਿੰਦੇ ਹਨ ਕਿ ਗੈਰੀ ਸੰਧੂ ਜੈਸਮੀਨ ਨੂੰ ਬਿਲਕੁਲ ਵੀ ਪਿਆਰ ਨਹੀਂ ਕਰਦਾ ਲ ਜੇਕਰ ਉਹ ਪਿਆਰ ਕਰਦਾ ਹੁੰਦਾ ਤਾ ਤੇ ਉਸਨੂੰ ਕਦੀ ਇੰਨ੍ਹਾ ਰੋਣਾ ਨਾ ਪੈਂਦਾ।

ਹਾਂਲਾਕਿ, ਉਸ ਵੀਡੀਓ ਤੋਂ ਬਾਅਦ ਸਨੈਪਚੈਟ ‘ਤੇ ਜੈਸਮੀਨ ਨੇ ਇੱਕ ਹੋਰ ਵੀਡੀਓ ਪਾਈ ਹੈ ਅਤੇ ਕਿਹਾ ਹੈ ਕਿ ” ਮੈਂ ਪਿਆਰ ‘ਚ ਗਿਰਨਾ ਨਹੀਂ, ਉੱਠਣਾ ਹੈ ਅਤੇ ਇੱਕ ਹੋਰ ਚਾਂਸ ਦੇਣਾ ਹੈ, ਫਿਰ ਬਾਅਦ ‘ਚ ਹੁੰਦਾ ਹੋ ਜਾਵੇ”।

ਦੱਸ ਦੇਈਏ ਕਿ ਸੈਂਡਲਸ ਅਤੇ ਸੰਧੂ ਦੀ ਜੋੜ੍ਹੀ ਬਾਰੇ ਕਈ ਵੀਡੀਓਜ਼ ਆਏ ਦਿਨ ਵਾਇਰਲ ਹੁੰਦੇ ਰਹਿੰਦੇ ਹਨ।

—PTC News