ਗੜਸ਼ੰਕਰ-ਬੰਗਾ ਰੋਡ ‘ਤੇ ਸਵਿਫ਼ਟ ਕਾਰ ਅਤੇ ਟਿੱਪਰ ਦੀ ਹੋਈ ਭਿਆਨਕ ਟੱਕਰ , ਨੌਜਵਾਨ ਦੀ ਮੌਤ

Garshankar-Banga road Swift cars and tipper Collision ,One Death
ਗੜਸ਼ੰਕਰ-ਬੰਗਾ ਰੋਡ 'ਤੇ ਸਵਿਫ਼ਟ ਕਾਰ ਅਤੇ ਟਿੱਪਰ ਦੀ ਹੋਈ ਭਿਆਨਕ ਟੱਕਰ , ਨੌਜਵਾਨ ਦੀ ਮੌਤ

ਗੜਸ਼ੰਕਰ-ਬੰਗਾ ਰੋਡ ‘ਤੇ ਸਵਿਫ਼ਟ ਕਾਰ ਅਤੇ ਟਿੱਪਰ ਦੀ ਹੋਈ ਭਿਆਨਕ ਟੱਕਰ , ਨੌਜਵਾਨ ਦੀ ਮੌਤ:ਹੁਸ਼ਿਆਰਪੁਰ : ਗੜਸ਼ੰਕਰ-ਬੰਗਾ ਰੋਡ ‘ਤੇ ਸਵਿਫ਼ਟ ਕਾਰ ਅਤੇ ਟਿੱਪਰ ਵਿਚਕਾਰ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੁਰਘਟਨਾ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ ਹੈ।ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਜੋਂ ਹੋਈ ਹੈ ,ਜੋ ਗੜ੍ਹਸ਼ੰਕਰ ਦੇ ਪਿੰਡ ਥਾਣਾ ਦਾ ਰਹਿਣ ਵਾਲਾ ਸੀ।

Garshankar-Banga road Swift cars and tipper Collision ,One Death

ਗੜਸ਼ੰਕਰ-ਬੰਗਾ ਰੋਡ ‘ਤੇ ਸਵਿਫ਼ਟ ਕਾਰ ਅਤੇ ਟਿੱਪਰ ਦੀ ਹੋਈ ਭਿਆਨਕ ਟੱਕਰ , ਨੌਜਵਾਨ ਦੀ ਮੌਤ

ਜਾਣਕਾਰੀ ਮੁਤਾਬਕ ਮਿੱਟੀ ਨਾਲ ਭਰਿਆ ਟਿੱਪਰ ਬੰਗਾ ਨੂੰ ਜਾ ਰਿਹਾ ਸੀ।ਇਸ ਦੌਰਾਨ ਜਦੋਂ ਟਿੱਪਰ ਪਿੰਡ ਫ਼ਤਹਿਪੁਰ ਕੋਲ ਪਹੁੰਚਿਆ ਤਾਂ ਬੰਗਾ ਤੋਂ ਗੜ੍ਹਸ਼ੰਕਰ ਨੂੰ ਆ ਰਹੀ ਸਵਿਫਟ ਕਾਰ ਨਾਲ ਭਿਆਨਕ ਟੱਕਰ ਹੋ ਗਈ।ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਦੇ ਪਰਖ਼ੱਚੇ ਉੱਡ ਗਏ ਅਤੇ ਮ੍ਰਿਤਕ ਦੀ ਲਾਸ਼ ਨੂੰ ਗੱਡੀ ਨੂੰ ਤੋੜ ਕੇ ਕੱਢਿਆ ਗਿਆ ਹੈ।

Garshankar-Banga road Swift cars and tipper Collision ,One Death

ਗੜਸ਼ੰਕਰ-ਬੰਗਾ ਰੋਡ ‘ਤੇ ਸਵਿਫ਼ਟ ਕਾਰ ਅਤੇ ਟਿੱਪਰ ਦੀ ਹੋਈ ਭਿਆਨਕ ਟੱਕਰ , ਨੌਜਵਾਨ ਦੀ ਮੌਤ

ਇਸ ਸਬੰਧੀ ਗੜ੍ਹਸ਼ੰਕਰ ਦੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਪਰਤ ਸੀ ,ਇਸ ਦੌਰਾਨ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।ਇਸ ਹਾਦਸੇ ਤੋਂ ਬਾਅਦ ਟਿੱਪਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਹੈ।
-PTCNews