Tue, Apr 23, 2024
Whatsapp

ਜਲੰਧਰ 'ਚ ਫਟਿਆ ਗੈਸ-ਸਿਲੰਡਰ, ਇਕੋ ਪਰਿਵਾਰ ਦੇ 6 ਮੈਂਬਰ ਝੁਲਸੇ

Written by  Jashan A -- January 23rd 2020 03:41 PM -- Updated: January 23rd 2020 03:44 PM
ਜਲੰਧਰ 'ਚ ਫਟਿਆ ਗੈਸ-ਸਿਲੰਡਰ, ਇਕੋ ਪਰਿਵਾਰ ਦੇ 6 ਮੈਂਬਰ ਝੁਲਸੇ

ਜਲੰਧਰ 'ਚ ਫਟਿਆ ਗੈਸ-ਸਿਲੰਡਰ, ਇਕੋ ਪਰਿਵਾਰ ਦੇ 6 ਮੈਂਬਰ ਝੁਲਸੇ

ਜਲੰਧਰ 'ਚ ਫਟਿਆ ਗੈਸ-ਸਿਲੰਡਰ, ਇਕੋ ਪਰਿਵਾਰ ਦੇ 6 ਮੈਂਬਰ ਝੁਲਸੇ,ਜਲੰਧਰ: ਜਲੰਧਰ ਦੇ ਪਿੰਡ ਕਾਦੀਆ 'ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਇੱਕ ਘਰ 'ਚ ਗੈਸ ਸਿਲੰਡਰ ਫਟ ਗਿਆ। ਇਸ ਹਾਦਸੇ 'ਚ ਪਰਿਵਾਰ ਦੇ 6 ਮੈਂਬਰ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ 'ਚ 2 ਬੱਚੇ ਵੀ ਸ਼ਾਮਿਲ ਹਨ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਹਨਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। Gas Cylinder Crash In Jalandharਪੀੜਤ ਲੜਕੀ ਅਨੁਸਾਰ ਬੀਤੇ ਦਿਨ ਉਸ ਦੇ ਪਿਤਾ ਦੀ ਮੌਤ ਹੋਈ ਸੀ ਤੇ ਅੱਜ ਅਫਸੋਸ ਕਰਨ ਲਈ ਦੋ ਔਰਤਾਂ ਉਨ੍ਹਾਂ ਦੇ ਘਰ ਆਈਆਂ ਸਨ ਅਤੇ ਜਿਵੇਂ ਹੀ ਚਾਹ ਬਣਾਉਣ ਲਈ ਗੈਸ ਬਾਲੀ ਤਾਂ ਇਕਦਮ ਅੱਗ ਭੜਕ ਗਈ ਅਤੇ ਸਾਰੇ ਲੋਕ ਝੁਲਸ ਗਏ। ਹੋਰ ਪੜ੍ਹੋ: ਬਠਿੰਡਾ: ਟਰੇਨ ਦੇ ਹੇਠਾਂ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ  Cylinder Fireਫਿਲਹਾਲ ਸਾਰੇ ਲੋਕ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਇਲਾਜ 'ਚ ਠੀਕ ਹੋਣ 'ਚ ਸਮਾਂ ਲੱਗਦਾ ਹੈ। ਉਧਰ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। -PTC News


Top News view more...

Latest News view more...