ਕੈਲੀਫੋਰਨੀਆ: ਗੈਸ ਪਾਈਪ ਲਾਈਨ ‘ਚ ਧਮਾਕਾ, 1 ਦੀ ਮੌਤ, ਕਈ ਜ਼ਖਮੀ

ਕੈਲੀਫੋਰਨੀਆ: ਗੈਸ ਪਾਈਪ ਲਾਈਨ ‘ਚ ਧਮਾਕਾ, 1 ਦੀ ਮੌਤ, ਕਈ ਜ਼ਖਮੀ,ਮੁਰੀਟਾ: ਦੱਖਣੀ ਕੈਲੀਫੋਰਨੀਆ ਦੇ ਮੁਰੀਟਾ ਸ਼ਹਿਰ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਇਕ ਫਟੀ ਹੋਈ ਗੈਸ ਲਾਈਨ ‘ਚ ਧਮਾਕਾ ਹੋ ਗਿਆ। ਜਿਸ ਕਾਰਨ ਇਕ ਘਰ ‘ਚ ਅੱਗ ਲੱਗ ਗਈ ਅਤੇ ਨਜ਼ਦੀਕੀ ਘਰਾਂ ‘ਚ ਖਿੜਕੀਆਂ ਟੁੱਟ ਗਈਆਂ।

ਮਿਲੀ ਜਾਣਕਾਰੀ ਮੁਤਾਬਕ ਹਾਦਸੇ ‘ਚ ਇਕ ਕਰਮਚਾਰੀ ਦੀ ਮੌਤ ਹੋ ਗਈ ਹੈ, ਜਦਕਿ 15 ਲੋਕ ਜ਼ਖਮੀ ਹੋ ਗਏ ਹਨ। ਧਮਾਕਾ ਇੰਨਾ ਜਬਰਦਸ਼ਤ ਸੀ ਕਿ ਅੱਗ ਦੀਆਂ ਲੱਪਟਾਂ ਹਵਾ ‘ਚ 30 ਫੁੱਟ ਦੀ ਦੂਰੀ ਤੱਕ ਪਹੁੰਚ ਗਈਆਂ ਸਨ।

ਹੋਰ ਪੜ੍ਹੋ : ਪੁਲਵਾਮਾ ‘ਚ ਦਹਿਸ਼ਤਗਰਦੀ ਹਮਲਾ, ਗੋਲੀਬਾਰੀ ‘ਚ ਇੱਕ ਔਰਤ ਦੀ ਮੌਤ ਅਤੇ ਇੱਕ ਨੌਜਵਾਨ ਜ਼ਖ਼ਮੀ

ਅਧਿਕਾਰੀਆਂ ਮੁਤਾਬਕ ਜ਼ਖਮੀਆਂ ‘ਚ 3 ਫਾਇਰ ਬ੍ਰਿਗੇਡ ਦੇ ਕਰਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਪਹੁੰਚਾਇਆ ਗਿਆ ਹੈ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ।

-PTC News