Advertisment

ਪਹਿਲਾਂ ਪੱਤਰਕਾਰ ਦੇ ਘਰ ਦੇ ਆਏ ਬਾਹਰ, ਫਿਰ ਦਾਗੀਆਂ ਛਾਤੀ 'ਚ ਗੋਲੀਆਂ...

author-image
Ragini Joshi
New Update
ਪਹਿਲਾਂ ਪੱਤਰਕਾਰ ਦੇ ਘਰ ਦੇ ਆਏ ਬਾਹਰ, ਫਿਰ ਦਾਗੀਆਂ ਛਾਤੀ 'ਚ ਗੋਲੀਆਂ...
Advertisment
5 ਸਾਲਾ ਸੀਨੀਅਰ ਪੱਤਰਕਾਰ, ਸੰਪਾਦਕ ਗੌਰੀ ਲੰਕੇਸ਼, ਦੀ ਮੰਗਲਵਾਰ ਸ਼ਾਮ ਬੰਗਲੌਰ ਵੈਸਟ ਵਿਚ ਆਪਣੇ ਘਰ ਦੇ ਪ੍ਰਵੇਸ਼ ਦੁਆਰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕੰਨੜ ਹਫਤਾਵਾਰੀ ਲੰਕੇਸ਼ ਦੀ ਸੰਪਾਦਕ ਜਦੋਂ ਆਪਣੇ ਘਰ ਪਹੁੰਚ ਕੇ ਗੇਟ ਨੂੰ ਚਾਬੀਆਂ ਨਾਲ ਖੋਲ ਰਹੀ ਸੀ ਤਾਂ ਕੁਝ ਅਣਪਛਾਤੇ ਲੋਕਾਂ ਨੇ ਉਸ 'ਤੇ ਲਗਾਤਾਰ ਚਾਰ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਮੌਤ ਹੋ ਗਈ। Gauri Lankesh murder: Journalist shot dead in Bengaluruਗੋਲੀਆਂ ਦੀ ਆਵਾਜ਼ ਸੁਣ ਕੇ ਪੱਤਰਕਾਰ ਦੇ ਘਰ ਕੋਲ ਰਹਿੰਦੇ ਲੋਕ ਬਾਹਰ ਆ ਗਏ ਸਨ, ਉਹਨਾਂ ਨੇ ਪਹਿਲਾਂ ਸੋਚਿਆ ਕਿ ਇਹ ਸ਼ਾਇਦ ਕਿਸੇ ਪਟਾਕੇ ਦੀ ਆਵਾਜ਼ ਹੈ। ਪਰ ਜਦੋਂ ਹੀ ਉਹ ਗੌਰੀ ਦੇ ਘਰ ਬਾਹਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉਸਦੀ ਲਾਸ਼ ਖੂਨ ਨਾਲ ਲਥਪਥ ਘਰ ਦੇ ਬਾਹਰ ਪਈ ਸੀ। "ਉਹਨਾਂ ਕਿਹਾ ਕਿਸ ਗੌਰੀ ਪੱਤਰਕਾਰ ਹੋਣ ਕਾਰਨ ਕਈ ਵਾਰ ਦੇਰ ਨਾਲ ਘਰ ਆਉਂਦੀ ਸੀ, ਪਰ ਉਸ ਦਿਨ ਉਹ ਆਮ ਨਾਲੋਂ ਜਲਦੀ ਘਰ ਆ ਗਈ ਸੀ" ਗਵਾਂਢੀਆਂ ਨੇ ਦੱਸਿਆ।
Advertisment
Gauri Lankesh murder: Journalist shot dead in Bengaluruਪੁਲਸ ਨੇ ਕਿਹਾ ਕਿ ਹਮਲਾਵਰਾਂ ਨੇ ਕੰਮ ਤੋਂ ਘਰ ਵਾਪਸ ਜਾਣ 'ਤੇ ਗੌਰੀ ਦਾ ਪਿੱਛਾ ਕੀਤਾ ਅਤੇ ਉਹ ਘਰ ਦੇ ਕੋਲ ਲੁਕ ਕੇ ਉਸਦਾ ਇੰਤਜ਼ਾਰ ਕਰ ਰਹੇ ਸਨ। ਇਕ ਪੁਲਸ ਇੰਸਪੈਕਟਰ ਨੇ ਕਿਹਾ ਕਿ ਇਹ ਘਟਨਾ ਸ਼ਾਮ ੮ ਵਜੇ ਹੋਈ ਅਤੇ ਚਾਰ ਗੋਲੀਆਂ ਉਸਦੀ ਛਾਤੀ 'ਚ ਫਾਇਰ ਕੀਤੀਆਂ ਗਈਆਂ ਸਨ। Gauri Lankesh murder: Journalist shot dead in Bengaluruਪੁਲਿਸ ਉਮੀਦ ਕਰ ਰਹੀ ਹੈ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਪੜਤਾਲ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾਵੇਗੀ। ਲੋਕਾਂ ਨੇ ਕਿਹਾ ਕਿ ਉਸਨੂੰ ਸ਼ੁਰੂ ਤੋਂ ਹੀ ਬਹੁਤ ਧਮਕੀਆਂ ਮਿਲਦੀਆਂ ਸਨ ਪਰ ਉਹ ਨਿਡਰ ਹੋ ਕੇ ਸਭ ਲਿਖਦੀ ਸੀ। ਜੇ ਤੁਸੀਂ ਉਸ ਦੀ ਸੋਸ਼ਲ ਮੀਡੀਆ ਪਰੋਫਾਈਲ ਦੇਖਦੇ ਹੋ, ਤਾਂ ਉਸ 'ਚ ਸੱਜੇ ਪੱਖੀ ਤਾਕਤਾਂ ਦੀਆਂ ਲਗਾਤਾਰ ਧਮਕੀਆਂ ਹੁੰਦੀਆਂ ਹਨ ਜਿਹਨਾਂ ਦਾ ਉਸਨੇ ਆਪਣੀ ਸਾਰੀ ਜ਼ਿੰਦਗੀ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਪਰ, ਉਸਨੇ ਆਪਣੀ ਨਿੱਜੀ ਸੁਰੱਖਿਆ ਲਈ ਬਹੁਤ ਜ਼ਿਆਦਾ ਪਰਵਾਹ ਨਹੀਂ ਕੀਤੀ। ਕੁਝ ਸਮੇਂ ਪਹਿਲਾਂ ਘਰ ਵਿਚ ਚੋਰੀ ਦੀਆਂ ਕੁਝ ਘਟਨਾਵਾਂ ਹੋਈਆਂ ਸਨ, ਇਸ ਲਈ ਅਸੀਂ ਕੁਝ ਸੁਰੱਖਿਆ ਕੈਮਰੇ ਲਗਾਉਣ ਲਈ ਉਸਨੂੰ ਮਜਬੂਰ ਕੀਤਾ ਅਤੇ ਸਾਨੂੰ ਉਮੀਦ ਹੈ ਕਿ ਇਸ ਨਾਲ ਕੁਝ ਨਤੀਜੇ ਨਿਕਲਣਗੇ । —PTC News-
Advertisment

Stay updated with the latest news headlines.

Follow us:
Advertisment