Fri, Apr 19, 2024
Whatsapp

ਕਸ਼ਮੀਰ ਨੂੰ ਲੈ ਕੇ ਗੌਤਮ ਗੰਭੀਰ ਅਤੇ ਮਹਿਬੂਬਾ ਮੁਫਤੀ ਵਿਚਾਲੇ ਛਿੜੀ ਜੰਗ

Written by  Shanker Badra -- April 10th 2019 11:07 PM -- Updated: April 10th 2019 11:10 PM
ਕਸ਼ਮੀਰ ਨੂੰ ਲੈ ਕੇ ਗੌਤਮ ਗੰਭੀਰ ਅਤੇ ਮਹਿਬੂਬਾ ਮੁਫਤੀ ਵਿਚਾਲੇ ਛਿੜੀ ਜੰਗ

ਕਸ਼ਮੀਰ ਨੂੰ ਲੈ ਕੇ ਗੌਤਮ ਗੰਭੀਰ ਅਤੇ ਮਹਿਬੂਬਾ ਮੁਫਤੀ ਵਿਚਾਲੇ ਛਿੜੀ ਜੰਗ

ਕਸ਼ਮੀਰ ਨੂੰ ਲੈ ਕੇ ਗੌਤਮ ਗੰਭੀਰ ਅਤੇ ਮਹਿਬੂਬਾ ਮੁਫਤੀ ਵਿਚਾਲੇ ਛਿੜੀ ਜੰਗ:ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਤੇ ਭਾਜਪਾ ਨੇਤਾ ਗੌਤਮ ਗੰਭੀਰ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਵਿਚਾਲੇ ਮੰਗਲਵਾਰ ਨੂੰ ਟਵਿਟਰ 'ਤੇ ਜੰਗ ਛਿੜ ਗਈ।ਇਸ ਦੌਰਾਨ ਇਕ ਟਵੀਟ 'ਤੇ ਭੜਕੀ ਮਹਿਬੂਬਾ ਨੇ ਗੌਤਮ ਗੰਭੀਰ ਨੂੰ ਬਲੌਕ ਕਰ ਦਿੱਤਾ ਹੈ।ਗੰਭੀਰ ਨੇ ਕਿਹਾ ਸੀ ਕਿ 'ਇਹ ਭਾਰਤ ਹੈ, ਤੁਹਾਡੇ ਵਰਗਾ ਕੋਈ ਧੱਬਾ ਨਹੀਂ ਜਿਹੜਾ ਮਿੱਟ ਜਾਵੇਗਾ।' [caption id="attachment_281306" align="aligncenter" width="300"]Gautam Gambhir and Mehbooba Mufti Between twitter Fight ਕਸ਼ਮੀਰ ਨੂੰ ਲੈ ਕੇ ਗੌਤਮ ਗੰਭੀਰ ਅਤੇ ਮਹਿਬੂਬਾ ਮੁਫਤੀ ਵਿਚਾਲੇ ਛਿੜੀ ਜੰਗ[/caption] ਦਰਅਸਲ 'ਚ ਮਹਿਬੂਬਾ ਮੁਫਤੀ ਨੂੰ ਲੋਕ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਦਿੱਲੀ ਹਾਈਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ।ਇਸ ਤੋਂ ਦੁਖੀ ਮਹਿਬੂਬਾ ਮੁਫਤੀ ਨੇ ਵਿਵਾਦਤ ਟਵੀਟ ਕਰ ਦਿੱਤਾ ਸੀ। ਮਹਿਬੂਬਾ ਨੇ ਲਿਖਿਆ ਕਿ 'ਨਾ ਸਮਝੋਗੇ ਤੋ ਮਿੱਟ ਜਾਓਗੇ ਐ ਹਿੰਦੋਸਤਾਨ ਵਾਲੋ, ਤੁਮਹਾਰੀ ਦਾਸਤਾਂ ਤਕ ਨਾ ਹੋਗੀ ਦਾਸਤਾਨੋਂ ਮੇਂ।'

ਇਸ ਦਾ ਜਵਾਬ ਦਿੰਦੇ ਹੋ ਗੰਭੀਰ ਨੇ ਲਿਖਿਆ, "ਇਹ ਭਾਰਤ ਹੈ ਤੁਹਾਡੇ ਜਿਹਾ 'ਧੱਬਾ' ਨਹੀਂ ਹੋ ਗਾਇਬ ਹੋ ਜਾਵੇਗਾ। ਗੰਭੀਰ ਦੇ ਬਿਆਨ 'ਤੇ ਮਹਿਬੂਬ ਵੱਲੋਂ ਵੀ ਤਿੱਖਾ ਜਵਾਬ ਆਇਆ।ਉਨ੍ਹਾਂ ਕਿਹਾ, "ਉਮੀਦ ਕਰਦੀ ਹਾਂ ਕਿ ਭਾਜਪਾ 'ਚ ਤੁਹਾਡੀ ਰਾਜਨੀਤਕ ਪਾਰੀ ਤੁਹਾਡੇ ਕ੍ਰਿਕਟ ਕਰੀਅਰ ਦੀ ਤਰ੍ਹਾਂ ਬਹੁਤ ਖ਼ਰਾਬ ਨਾ ਰਹੇ। ਇਸ ਦੇ ਬਾਅਦ ਤਿੱਖੀ ਬਹਿਸ ਮਗਰੋਂ ਮਹਿਬੂਬਾ ਨੇ ਗੌਤਮ ਗੰਭੀਰ ਨੂੰ ਟਵਿਟਰ 'ਤੇ ਬਲੌਕ ਕਰ ਦਿੱਤਾ ਅਤੇ ਲਿਖਿਆ ਮੈਨੂੰ ਤੁਹਾਡੀ ਮਾਨਸਿਕ ਸਿਹਤ 'ਤੇ ਚਿੰਤਾ ਹੈ।ਤੁਸੀਂ ਕਸ਼ਮੀਰ ਬਾਰੇ ਕੁਝ ਨਹੀਂ ਜਾਣਦੇ।ਤੁਸੀਂ 2 ਰੁਪਏ ਪ੍ਰਤੀ ਟਵੀਟ ਦੇ ਹਿਸਾਬ ਨਾਲ ਕਿਤੇ ਹੋਰ ਟ੍ਰੋਲ ਕਰ ਸਕਦੇ ਹੋ।ਇਸ ਦੇ ਨਾਲ ਹੀ ਮਹਿਬੂਬਾ ਨੇ ਗੌਤਮ ਗੰਭੀਰ ਨੂੰ ਬਲੌਕ ਕਰ ਦਿੱਤਾ। -PTCNews

Top News view more...

Latest News view more...