Sat, Apr 20, 2024
Whatsapp

ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੂੰ ISIS ਕਸ਼ਮੀਰ ਨੇ ਫਿਰ ਦਿੱਤੀ ਜਾਨੋਂ ਮਾਰਨ ਦੀ ਧਮਕੀ

Written by  Shanker Badra -- November 28th 2021 03:50 PM
ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੂੰ ISIS ਕਸ਼ਮੀਰ ਨੇ ਫਿਰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੂੰ ISIS ਕਸ਼ਮੀਰ ਨੇ ਫਿਰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ : ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ISIS ਕਸ਼ਮੀਰ ਤੋਂ ਤੀਜੀ ਵਾਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਆਈਐਸਆਈਐਸ ਕਸ਼ਮੀਰ ਨੇ ਵੀ ਇਸ ਵਾਰ ਈਮੇਲ ਰਾਹੀਂ ਧਮਕੀ ਦਿੱਤੀ ਹੈ। [caption id="attachment_553156" align="aligncenter" width="300"] ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੂੰ ISIS ਕਸ਼ਮੀਰ ਨੇ ਫਿਰ ਦਿੱਤੀ ਜਾਨੋਂ ਮਾਰਨ ਦੀ ਧਮਕੀ[/caption] ਅੱਜ ਸਵੇਰੇ 1.37 ਵਜੇ ਮਿਲੀ ਮੇਲ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਪੁਲੀਸ ਅਤੇ ਆਈਪੀਐੱਸ ਸ਼ਵੇਤਾ (ਡੀਸੀਪੀ) ਸਾਡਾ ਕੁੱਝ ਵਿਗਾੜ ਨਹੀਂ ਸਕਦੇ। ਸਾਡੇ ਜਾਸੂਸ ਵੀ ਪੁਲੀਸ ਵਿੱਚ ਹਨ। ਤੁਹਾਡੇ ਬਾਰੇ ਸਾਰੀ ਜਾਣਕਾਰੀ ਸਾਡੇ ਕੋਲ ਹੈ। [caption id="attachment_553155" align="aligncenter" width="299"] ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੂੰ ISIS ਕਸ਼ਮੀਰ ਨੇ ਫਿਰ ਦਿੱਤੀ ਜਾਨੋਂ ਮਾਰਨ ਦੀ ਧਮਕੀ[/caption] ਧਮਕੀ ਭਰੀ ਤੀਜੀ ਈਮੇਲ ਵਿੱਚ ਦਿੱਲੀ ਪੁਲਿਸ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 24 ਨਵੰਬਰ ਨੂੰ ਵੀ ਸਾਬਕਾ ਕ੍ਰਿਕਟਰ ਨੂੰ ਆਈਐਸਆਈਐਸ ਕਸ਼ਮੀਰ ਵੱਲੋਂ ਈਮੇਲ ਰਾਹੀਂ ਧਮਕੀ ਦਿੱਤੀ ਗਈ ਸੀ। [caption id="attachment_553154" align="aligncenter" width="300"] ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੂੰ ISIS ਕਸ਼ਮੀਰ ਨੇ ਫਿਰ ਦਿੱਤੀ ਜਾਨੋਂ ਮਾਰਨ ਦੀ ਧਮਕੀ[/caption] ਜਿਸ ਤੋਂ ਬਾਅਦ ਗੰਭੀਰ ਨੇ ਇਸ ਸਬੰਧੀ ਦਿੱਲੀ ਪੁਲਿਸ ਕੋਲ ਪਹੁੰਚ ਕੀਤੀ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਸੀ। ਇਸ ਵਾਰ ਧਮਕੀ 'ਚ ਦਿੱਲੀ ਪੁਲਿਸ ਦਾ ਵੀ ਜ਼ਿਕਰ ਕੀਤਾ ਗਿਆ ਹੈ। -PTCNews


Top News view more...

Latest News view more...