ਗੌਤਮ-ਕੈਫ ਵਾਂਗ ਇਹ ਖਿਡਾਰੀ ਵੀ ਬਿਨਾਂ ਖੇਡੇ ਲੈ ਸਕਦੈ ਸੰਨਿਆਸ, ਪੜ੍ਹੋ ਖ਼ਬਰ

indian crickter
ਗੌਤਮ-ਕੈਫ ਵਾਂਗ ਇਹ ਖਿਡਾਰੀ ਵੀ ਬਿਨਾਂ ਖੇਡੇ ਲੈ ਸਕਦੈ ਸੰਨਿਆਸ, ਪੜ੍ਹੋ ਖ਼ਬਰ

ਗੌਤਮ-ਕੈਫ ਵਾਂਗ ਇਹ ਖਿਡਾਰੀ ਵੀ ਬਿਨਾਂ ਖੇਡੇ ਲੈ ਸਕਦੈ ਸੰਨਿਆਸ, ਪੜ੍ਹੋ ਖ਼ਬਰ,ਨਵੀਂ ਦਿੱਲੀ: ਪਿਛਲੇ ਕੁਝ ਹੀ ਸਮੇਂ ‘ਚ ਭਾਰਤੀ ਟੀਮ ਦੇ ਕਈ ਮਹਾਨ ਕ੍ਰਿਕੇਟਰਾਂ ਨੇ ਬਿਨਾਂ ਖੇਡੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਬਿਨਾਂ ਖੇਡੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਕਿਉਂਕਿ ਉਹ ਬਹੁਤ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਸਨ,ਜਿਸ ਕਾਰਨ ਉਹਨਾਂ ਨੂੰ ਬਿਨਾਂ ਖੇਡੇ ਹੀ ਮੈਦਾਨ ਤੋਂ ਬਾਹਰ ਕ੍ਰਿਕਟ ਨੂੰ ਅਲਵਿਦਾ ਕਹਿਣਾ ਪਿਆ। ਇਸ ਤੋਂ ਇਲਾਵਾ ਮੁਹੰਮਦ ਕੈਫ ਨੇ ਵੀ ਟੀਮ ਵਿੱਚ ਥਾਂ ਨਾ ਮਿਲਣ ਕਾਰਨ ਬਿਨਾਂ ਖੇਡੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।

indian crickter
ਗੌਤਮ-ਕੈਫ ਵਾਂਗ ਇਹ ਖਿਡਾਰੀ ਵੀ ਬਿਨਾਂ ਖੇਡੇ ਲੈ ਸਕਦੈ ਸੰਨਿਆਸ, ਪੜ੍ਹੋ ਖ਼ਬਰ

ਕੈਫ,ਗੰਭੀਰ ਦੇ ਵਾਂਗ ਹੁਣ ਵੀ ਕਈ ਖਿਡਾਰੀ ਹਨ ਜਿਨ੍ਹਾਂ ਨੂੰ ਕਾਫੀ ਸਮੇਂ ਤੋਂ ਟੀਮ ਵਿੱਚ ਮੌਕਾ ਨਹੀਂ ਮਿਲਿਆ ਤਾਂ ਇਸ ਸਵਾਭਨਾ ਨੂੰ ਦੇਖਦੇ ਹੋਏ ਇਨਕਾਰ ਨਹੀਂ ਕੀਤਾ ਜਾਂ ਸਕਦਾ ਹੁਣ ਵੀ ਕੋਈ ਖਿਡਾਰੀ ਬਿਨਾਂ ਖੇਡੇ ਹੀ ਕ੍ਰਿਕੇਟ ਨੂੰ ਅਲਵਿਦਾ ਕਹਿ ਸਕਦੇ ਹਨ। ਆਓ ਜਾਣਦੇ ਹਾਂ ਇਸ ਸਮੇਂ ਕਹਿੜੇ ਖਿਡਾਰੀ ਲੰਮੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਹਨ।

indian crickters
ਗੌਤਮ-ਕੈਫ ਵਾਂਗ ਇਹ ਖਿਡਾਰੀ ਵੀ ਬਿਨਾਂ ਖੇਡੇ ਲੈ ਸਕਦੈ ਸੰਨਿਆਸ, ਪੜ੍ਹੋ ਖ਼ਬਰ

ਯੁਵਰਾਜ ਸਿੰਘ ਪਿਛਲੇ ਲੰਮੇ ਸਮੇਂ ਤੋਂ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਹਨ। ਦੱਸ ਦੇਈਏ ਯੁਵਰਾਜ ਨੇ ਹੁਣ ਤੱਕ 40 ਟੈਸਟ ਮੈਚ, 304 ਵ ਡੇ ‘ਤੇ 58 ਟੀ-20 ਮੈਚ ਖੇਡੇ ਹਨ। ਯੁਵਰਾਜ ਨੇ ਆਪਣਾ ਆਖਰੀ ਟੈਸਟ 2012 ‘ਚ ਇੰਗਲੈਂਡ ਖਿਲਾਫ ਖੇਡਿਆ ‘ਤੇ ਵਨਡੇ 2017 ‘ਚ ਵੈਸਟ ਇੰਡੀਜ਼ ਖਿਲਾਫ , ਟੀ-20 ਇੰਗਲੈਂਡ ਖਿਲਾਫ 2017 ਵਿੱਚ ਖੇਡਿਆ ਸੀ।

ਇਸ ਤੋਂ ਇਲਾਵਾ ਹਰਭਜਨ ਸਿੰਘ ਵੀ ਪਿਛਲੇ ਲੰਮੇ ਸਮੇਂ ਤੋਂ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਹਨ। ਹਰਭਜਨ ਸਿੰਘ ਨੇ ਹੁਣ ਤੱਕ ਦੇ ਆਪਣੇ ਕਰੀਅਰ ‘ਚ 103 ਟੈਸਟ ਮੈਚ , 236 ਵਨਡੇ ਮੈਚ ਤੇ ਟੀ-20 ਮੈਚ 28 ਖੇਡੇ ਹਨ। ਹਰਭਜਨ ਨੇ ਆਪਣਾ ਅਖਰੀ ਵਨਡੇ ਮੈਚ 2015 ਸਾਊਥ ਅਫ਼ਰੀਕਾ ਖਿਲਾਫ ਖੇਡਿਆ ਸੀ ‘ਤੇ ਆਖਰੀ ਟੈਸਟ ਮੈਚ ਸ਼੍ਰੀਲੰਕਾ ਖਿਲਾਫ 2015 ‘ਚ ਖੇਡਿਆ ਸੀ।

-PTC News