ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਦਾ ਇਕ ਸਾਲ ਮੁਕੰਮਲ ,ਪਹਿਲੇ ਲੈਫਟੀਨੈਂਟ ਗਵਰਨਰ ਜੀ.ਸੀ.ਮੁਰਮੂ ਨੇ ਦਿੱਤਾ ਅਸਤੀਫ਼ਾ

ਜੰਮੂ ਕਸ਼ਮੀਰ 'ਚ ਧਾਰਾ 370 ਹਟਾਉਣ ਦਾ ਇਕ ਸਾਲ ਮੁਕੰਮਲ ,ਪਹਿਲੇ ਲੈਫਟੀਨੈਂਟ ਗਵਰਨਰ ਜੀ.ਸੀ.ਮੁਰਮੂ ਨੇ ਦਿੱਤਾ ਅਸਤੀਫ਼ਾ

ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਦਾ ਇਕ ਸਾਲ ਮੁਕੰਮਲ ,ਪਹਿਲੇ ਲੈਫਟੀਨੈਂਟ ਗਵਰਨਰ ਜੀ.ਸੀ.ਮੁਰਮੂ ਨੇ ਦਿੱਤਾ ਅਸਤੀਫ਼ਾ:ਜੰਮੂ ਕਸ਼ਮੀਰ : ਕੇਂਦਰ ਸ਼ਾਸਿਤ ਜੰਮੂ ਅਤੇ ਕਸ਼ਮੀਰ ਦੇ ਪਹਿਲੇ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਭਾਲਣ ਵਾਲੇ ਗਿਰੀਸ਼ ਚੰਦਰ ਮੁਰਮੂ ਨੇ 9 ਮਹੀਨੇ ਬਾਅਦ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।

ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਦਾ ਇਕ ਸਾਲ ਮੁਕੰਮਲ ,ਪਹਿਲੇ ਲੈਫਟੀਨੈਂਟ ਗਵਰਨਰ ਜੀ.ਸੀ.ਮੁਰਮੂ ਨੇ ਦਿੱਤਾ ਅਸਤੀਫ਼ਾ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਉਪ ਰਾਜਪਾਲ ਜੀ.ਸੀ. ਮੁਰਮੂ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਹੈ। ਸਾਬਕਾ ਕੇਂਦਰੀ ਮੰਤਰੀ ਮਨੋਜ ਸਿਨਹਾ ਨੂੰ ਉਨ੍ਹਾਂ ਦੀ ਜਗ੍ਹਾ ‘ਤੇ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਦਾ ਇਕ ਸਾਲ ਮੁਕੰਮਲ ,ਪਹਿਲੇ ਲੈਫਟੀਨੈਂਟ ਗਵਰਨਰ ਜੀ.ਸੀ.ਮੁਰਮੂ ਨੇ ਦਿੱਤਾ ਅਸਤੀਫ਼ਾ

ਪਿਛਲੇ ਸਾਲ 31 ਅਕਤੂਬਰ, 2019 ਨੂੰ ਜੰਮੂ ਅਤੇ ਕਸ਼ਮੀਰ ਦੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਤੌਰ ‘ਤੇ ਵਜੂਦ ਵਿਚ ਆਉਣ ਤੋਂ ਬਾਅਦ ਮੁਰਮੂ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਹਿਲੇ ਉਪ-ਰਾਜਪਾਲ ਬਣੇ ਸਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਮਲਿਕ ਦੀ ਥਾਂ ਲਈ ਸੀ।

ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਦਾ ਇਕ ਸਾਲ ਮੁਕੰਮਲ ,ਪਹਿਲੇ ਲੈਫਟੀਨੈਂਟ ਗਵਰਨਰ ਜੀ.ਸੀ.ਮੁਰਮੂ ਨੇ ਦਿੱਤਾ ਅਸਤੀਫ਼ਾ

ਜ਼ਿਕਰਯੋਗ ਹੈ ਕਿ ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 1985 ਬੈਚ ਦੇ ਆਈਏਐਸ ਅਧਿਕਾਰੀ ਮੁਰਮੂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਪ੍ਰਮੁੱਖ ਸਕੱਤਰ ਵੀ ਰਹੇ ਸਨ।
-PTCNews