ਮੇਕ ਅਪ ਆਰਟਿਸਟ ਨਵਗੀਤ ਕੌਰ ਬਰਾੜ ਦੇ ਕਤਲ ਦਾ ਸੀ ਇਹ ਕਾਰਨ!

geet brar make up artist murder case solved says police
ਮੇਕ ਅਪ ਆਰਟਿਸਟ ਨਵਗੀਤ ਕੌਰ ਬਰਾੜ ਦੇ ਕਤਲ ਦਾ ਸੀ ਇਹ ਕਾਰਨ!

ਪਟਿਆਲਾ ਪੁਲਿਸ ਨੇ ਮੇਕ ਅਪ ਆਰਟਿਸਟ ਨਵਗੀਤ ਕੌਰ ਬਰਾੜ ਦੇ ਕਤਲ ਦੀ ਗੁੱਥੀ ਸੁਲਝਾਉਣ ਦਾਅਵਾ ਕੀਤਾ ਹੈ। ਦੱਸਣਯੋਗ ਹੈ ਕਿ ਨਵਗੀਤ ਬਰਾੜ ਉਰਫ ਗੀਤ ਬਰਾੜ ਦੀ ਗੋਲੀਆਂ ਨਾਲ ਵਿੰਨੀ ਲਾਸ਼ ਬੁੱਧਵਾਰ ਨੂੰ ਰਾਜਪੁਰਾ ਦੇ ਇਕ ਰਿਹਾਇਸ਼ੀ ਇਲਾਕੇ ਤੋਂ ਮਿਲੀ ਸੀ।
ਮੇਕ ਅਪ ਆਰਟਿਸਟ ਨਵਗੀਤ ਕੌਰ ਬਰਾੜ ਦੇ ਕਤਲ ਦਾ ਸੀ ਇਹ ਕਾਰਨ!ਪੁਲਿਸ ਨੇ ਇਸ ਮਾਮਲੇ ‘ਚ ਘੱਗਾ ਪਟਿਆਲਾ ਜਿਲੇ ਦੇ ਰਹਿਣ ਵਾਲੇ ਮਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ੩੨ ਬੋਰ ਦਾ ਰਿਵਾਲਵਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਮੇਕ ਅਪ ਆਰਟਿਸਟ ਨਵਗੀਤ ਕੌਰ ਬਰਾੜ ਦੇ ਕਤਲ ਦਾ ਸੀ ਇਹ ਕਾਰਨ!ਥਾਣਾ ਬਨੂੰੜ ਦੇ ਐੱਸ. ਐੱਚ. ਓ. ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੀਤ ਬਰਾੜ ਦੇ ਸਾਥੀ ਵੀਡੀਓਗ੍ਰਾਫਰ ਮਨਜੀਤ ਸਿੰਘ ਥਿੰਦ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੁਲਿਸ ਅਨੁਸਾਰ ਪੈਸੇ ਦਾ ਲੈਣ ਦੇਣ ਕਤਲ ਦਾ ਕਾਰਨ ਹੈ। ਐੱਸ. ਐੱਸ. ਪੀ. ਡਾ. ਐੱਸ. ਭੁਪਤੀ ਨੇ ਦੱਸਿਆ ਕਿ ਮਨਜੀਤ ਥਿੰਦ ਨੇ ਗੀਤ ਬਰਾੜ ਤੋਂ ਕੈਮਰੇ ਲਈ ਪੈਸੇ ਲਏ ਸਨ।

—PTC News