Sat, Apr 20, 2024
Whatsapp

ਅਮਰੀਕਾ ’ਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਹਿੰਸਕ ਪ੍ਰਦਰਸ਼ਨਾਂ ਕਰਕੇ ਹਾਲਾਤ ਖ਼ਰਾਬ, ਫ਼ੌਜ ਤਾਇਨਾਤ

Written by  Shanker Badra -- June 03rd 2020 04:26 PM
ਅਮਰੀਕਾ ’ਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਹਿੰਸਕ ਪ੍ਰਦਰਸ਼ਨਾਂ ਕਰਕੇ ਹਾਲਾਤ ਖ਼ਰਾਬ, ਫ਼ੌਜ ਤਾਇਨਾਤ

ਅਮਰੀਕਾ ’ਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਹਿੰਸਕ ਪ੍ਰਦਰਸ਼ਨਾਂ ਕਰਕੇ ਹਾਲਾਤ ਖ਼ਰਾਬ, ਫ਼ੌਜ ਤਾਇਨਾਤ

ਅਮਰੀਕਾ ’ਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਹਿੰਸਕ ਪ੍ਰਦਰਸ਼ਨਾਂ ਕਰਕੇ ਹਾਲਾਤ ਖ਼ਰਾਬ, ਫ਼ੌਜ ਤਾਇਨਾਤ:ਅਮਰੀਕਾ : ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਫ਼ੈਲ ਗਏ ਹਨ। ਮਿਨੇਸੋਟਾ 'ਚ 46 ਸਾਲਾ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ 'ਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਹਾਲਤ ਇਨੀਂ ਖਰਾਬ ਹੋ ਗਈ ਹੈ ਕਿ ਇਸ ਦੀ ਜਾਂਚ ਵ੍ਹਾਈਟ ਹਾਊਸ ਤੱਕ ਵੀ ਪਹੁੰਚ ਚੁੱਕੀ ਹੈ। ਜਾਣਕਰੀ ਅਨੁਸਾਰ ਲਗਭਗ ਛੇ ਰਾਜਾਂ ਤੇ ਘੱਟੋ-ਘੱਟ 13 ਵੱਡੇ ਸ਼ਹਿਰਾਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਅਮਰੀਕਾ ਵਿੱਚ ਨੈਸ਼ਨਲ ਗਾਰਡ ਦੇ 67,000  ਫ਼ੌਜੀ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵਾਲ ਸਟਰੀਟ ਜਰਨਲ ਮੁਤਾਬਕ ਅਮਰੀਕਾ ’ਚ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ ’ਚ ਫ਼ੌਜੀ ਤਾਇਨਾਤ ਨਹੀਂ ਕੀਤੇ ਗਏ ਸਨ। ਇਸ ਦੌਰਾਨ ਅਫ਼ਰੀਕੀ-ਅਮਰੀਕੀਜਾਰਜ ਫ਼ਲਾਇਡ ਦੀ ਹੱਤਿਆ ਨੂੰ ਲੈ ਕੇ ਹੋ ਰਹੇ ਰਾਸ਼ਟਰ ਪੱਧਰੀ ਪ੍ਰਦਰਸ਼ਨਾਂ ਵਿੱਚ ਘੱਟੋ-ਘੱਟ ਪੰਜ ਵਿਅਕਤੀ ਮਾਰੇ ਗਏ ਹਨ। ਲਗਭਗ 4,000 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਘੱਟੋ–ਘੱਟ 40 ਸ਼ਹਿਰਾਂ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ ਪਰ ਲੋਕਾਂ ਨੇ ਪਰਵਾਹ ਨਾ ਕੀਤੀ ਅਤੇ ਸੜਕਾਂ ਉਁਤੇ ਉਤਰ ਆਏ। -PTCNews


Top News view more...

Latest News view more...