ਹੁਣ ਗੋਰੇ ਵੀ ਕਰਨ ਲੱਗੇ ਪੰਜਾਬੀ ਭਾਸ਼ਾ ਨੂੰ ਪਿਆਰ , ਪੰਜਾਬੀ ਸਿੱਖਣ ਲਈ ਜਰਮਨ ਤੋਂ ਪੰਜਾਬ ਪਹੁੰਚਿਆ ਇਹ ਪਰਿਵਾਰ

By Shanker Badra - September 26, 2019 4:09 pm

ਹੁਣ ਗੋਰੇ ਵੀ ਕਰਨ ਲੱਗੇ ਪੰਜਾਬੀ ਭਾਸ਼ਾ ਨੂੰ ਪਿਆਰ , ਪੰਜਾਬੀ ਸਿੱਖਣ ਲਈ ਜਰਮਨ ਤੋਂ ਪੰਜਾਬ ਪਹੁੰਚਿਆ ਇਹ ਪਰਿਵਾਰ:ਸਮਾਣਾ : ਪੰਜਾਬੀ ਭਾਸ਼ਾ ਦੀ ਹੋਂਦ ਨੂੰ ਬਚਾਉਣ ਲਈ ਪੰਜਾਬ ਵਿੱਚ ਇਹ ਮੁਹਿੰਮ ਪੂਰੇ ਜ਼ੋਰਾਂ 'ਤੇ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਦੇ ਰਾਸ਼ਟਰ-ਇੱਕ ਭਾਸ਼ਾ' ਵਾਲੇ ਬਿਆਨ ਤੋਂ ਬਾਅਦ ਇਹ ਮੁੱਦਾ ਪੰਜਾਬ 'ਚ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਰਾਸ਼ਟਰ-ਇੱਕ ਭਾਸ਼ਾ ਦੇ ਖ਼ਿਲਾਫ਼ ਸੋਸ਼ਲ ਮੀਡਿਆ 'ਤੇ ਵੀ ਵੱਖ -ਵੱਖ ਬਿਆਨ ਸਾਹਮਣੇ ਆ ਰਹੇ ਹਨ ਅਤੇ ਲੋਕ ਪੰਜਾਬੀ ਭਾਸ਼ਾ ਦੇ ਹੱਕ 'ਚ ਡੱਟ ਕੇ ਖੜੇ ਹਨ ਅਤੇ ਆਪਣੇ ਆਪ ਨੂੰ ਪੰਜਾਬੀ ਹੋਣ ਦਾ ਮਾਣ ਮਹਿਸੂਸ ਵੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿਸ ਨੇ ਆਪਣੀ ਮਾਤ ਭਾਸ਼ਾ ਗਵਾ ਲਈ ਤਾਂ ਸਮਝ ਲਵੋ ਉਹ ਸਭ ਕੁਝ ਗੁਆ ਬੈਠਾ ਹੈ।

Germany Family with kids arrive Punjab to learn Punjabi ਹੁਣ ਗੋਰੇ ਵੀ ਕਰਨ ਲੱਗੇ ਪੰਜਾਬੀ ਭਾਸ਼ਾ ਨੂੰ ਪਿਆਰ , ਪੰਜਾਬੀ ਸਿੱਖਣ ਲਈ ਜਰਮਨ ਤੋਂ ਪੰਜਾਬ ਪਹੁੰਚਿਆ ਇਹ ਪਰਿਵਾਰ

ਦਰਅਸਲ 'ਚ ਭਾਸ਼ਾ ਉਹ ਸਾਧਨ ਹੈ ,ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਨੂੰ ਦੂਜੇ ਮਨੁੱਖਾਂ ਤੱਕ ਪਹੁੰਚਾਉਂਦਾ ਹੈ। ਦੁਨੀਆ ਵਿੱਚ ਬੋਲੀਆਂ ਜਾਂਦੀਆਂ ਵੱਖੋ-ਵੱਖ ਭਾਸ਼ਾਵਾਂ ਵਿੱਚੋਂ ਪੰਜਾਬੀ ਇੱਕ ਅਜਿਹੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਸ ਭਾਸ਼ਾ ਨੂੰ ਪੰਜਾਬੀਆਂ ਦੀ ਮਾਂ ਬੋਲੀ ਵੀ ਕਿਹਾ ਜਾਂਦਾ ਹੈ ,ਕਿਉਂਕਿ ਇਸ ਭਾਸ਼ਾ ਨੂੰ ਇਨਸਾਨ ਬਚਪਨ ਵਿੱਚ ਸਿੱਖਦਾ ਹੈ।ਇਸ ਨੂੰ ਸਿੱਖਾਂ ਦੀ ਧਾਰਮਿਕ ਭਾਸ਼ਾ ਹੋਣ ਦਾ ਮਾਣ ਵੀ ਹਾਸਲ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ।

Germany Family with kids arrive Punjab to learn Punjabi ਹੁਣ ਗੋਰੇ ਵੀ ਕਰਨ ਲੱਗੇ ਪੰਜਾਬੀ ਭਾਸ਼ਾ ਨੂੰ ਪਿਆਰ , ਪੰਜਾਬੀ ਸਿੱਖਣ ਲਈ ਜਰਮਨ ਤੋਂ ਪੰਜਾਬ ਪਹੁੰਚਿਆ ਇਹ ਪਰਿਵਾਰ

ਇਸ ਦੌਰਾਨ ਪਟਿਆਲਾ ਦੇ ਸਮਾਣਾ 'ਚ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ ,ਜਿਥੇ ਪੰਜਾਬੀ ਮੂਲ ਦੇ ਨਿਵਾਸੀ ਵਿਦੇਸ਼ ਤੋਂ ਆਪਣੇ ਵਤਨ ਪੰਜਾਬੀ ਸਿੱਖਣ ਲਈ ਵਾਪਸ ਆ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਸਮਾਣਾ ਦੇ ਪਿੰਡ ਰਾਜਲਾ ਦਾ ਨੌਜਵਾਨ ਵਿਕਰਮਜੀਤ ਸਿੰਘ ਕਿੰਗਰਾ ਪਿਛਲੇ ਦਸ ਸਾਲਾਂ ਤੋਂ ਜਰਮਨੀ ਰਹਿ ਰਿਹਾ ਹੈ। ਉਸ ਨੇ ਉੱਥੇ ਸੈਫੀ ਕੌਰ ਨਾਮ ਦੀ ਜਰਮਨ ਕੁੜੀ ਨਾਲ ਹੀ ਵਿਆਹ ਕਰਵਾਇਆ।ਵਿਕਰਮਜੀਤ ਸਿੰਘ ਕਿੰਗਰਾ ਨੂੰ ਆਪਣੇ ਬੱਚਿਆਂ ਤੇ ਪਤਨੀ ਨੂੰ ਪੰਜਾਬੀ ਮਾਂ ਬੋਲੀ ਸਿਖਾਉਣ ਦੀ ਤਮੰਨਾ ਸੀ। ਉਹ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨਾ ਚਾਹੁੰਦਾ ਹੈ। ਇਸ ਲਈ ਉਸ ਨੇ ਆਪਣੇ ਪਰਿਵਾਰ ਨੂੰ ਪੰਜਾਬੀ ਸਿੱਖਣ ਲਈ ਆਪਣੇ ਪਿੰਡ ਭੇਜਿਆ ਹੈ। ਜਿੱਥੇ ਉਨ੍ਹਾਂ ਨੇ ਪੰਜਾਬੀ ਭਾਸ਼ਾ ਸਿੱਖਣ ਲਈ ਉਚੇਚੇ ਤੌਰ 'ਤੇ ਪਟਿਆਲਾ ਦੇ ਸਮਾਣਾ ਸਕੂਲ 'ਚ ਦਾਖਲਾ ਲਿਆ ਹੈ।

Germany Family with kids arrive Punjab to learn Punjabi ਹੁਣ ਗੋਰੇ ਵੀ ਕਰਨ ਲੱਗੇ ਪੰਜਾਬੀ ਭਾਸ਼ਾ ਨੂੰ ਪਿਆਰ , ਪੰਜਾਬੀ ਸਿੱਖਣ ਲਈ ਜਰਮਨ ਤੋਂ ਪੰਜਾਬ ਪਹੁੰਚਿਆ ਇਹ ਪਰਿਵਾਰ

ਦੱਸ ਦੇਈਏ ਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਲਈ ਪੰਜਾਬੀ ਭਾਸ਼ਾ ਨੂੰ ਚੁਣਿਆ ਸੀ। ਗੁਰੂ ਨਾਨਕ ਜੀ ਤੋਂ ਪਹਿਲਾਂ ਬਾਬਾ ਫ਼ਰੀਦ ਨੇ ਵੀ ਬਾਣੀ ਦੀ ਰਚਨਾ ਇਸੇ ਭਾਸ਼ਾ ਵਿੱਚ ਕੀਤੀ ਸੀ। ਇਸ ਦੇ ਇਲਾਵਾ ਨਾਥਾਂ, ਜੋਗੀਆਂ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਕਾਦਰਯਾਰ, ਸ਼ਾਹ ਮੁਹੰਮਦ, ਦਮੋਦਰ ਆਦਿ ਕਵੀਆਂ ਨੇ ਆਪਣੀ ਕਵਿਤਾ ਦਾ ਮਾਧਿਅਮ ਪੰਜਾਬੀ ਨੂੰ ਬਣਾਇਆ ਸੀ।
-PTCNews

adv-img
adv-img