ਹੋਰ ਖਬਰਾਂ

ਔਡੀ ਕਾਰ ਦੀ ਸ਼ੌਕੀਨ ਕੁੜੀ ਨੇ ਘਰ 'ਚ ਛਾਪੇ ਜਾਅਲੀ ਨੋਟ , ਕਾਰ ਖਰੀਦਣ ਪਹੁੰਚੀ ਸ਼ੋਅਰੂਮ

By Shanker Badra -- July 24, 2019 1:07 pm -- Updated:Feb 15, 2021

ਔਡੀ ਕਾਰ ਦੀ ਸ਼ੌਕੀਨ ਕੁੜੀ ਨੇ ਘਰ 'ਚ ਛਾਪੇ ਜਾਅਲੀ ਨੋਟ , ਕਾਰ ਖਰੀਦਣ ਪਹੁੰਚੀ ਸ਼ੋਅਰੂਮ:ਜਰਮਨੀ : ਜਰਮਨੀ ਵਿੱਚ ਇੱਕ ਕੁੜੀ ਨੇ ਹੈਰਾਨ ਕਰਨ ਵਾਲਾ ਕੰਮ ਕੀਤਾ ਹੈ। ਜਿਥੇ ਇੱਕ ਕੁੜੀ ਨਕਲੀ ਨੋਟਾਂ ਜ਼ਰੀਏ AUDI ਕਾਰ ਖਰੀਦਣ ਪਹੁੰਚ ਗਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੁੜੀ ਨੇ ਆਪਣੇ ਘਰ ਵਿੱਚ ਹੀ ਨਕਲੀ ਨੋਟ ਛਾਪੇ ਹਨ।

germany girl Print fake notes in-house ,car Buy Arrived showroom ਔਡੀ ਕਾਰ ਦੀ ਸ਼ੌਕੀਨ ਕੁੜੀ ਨੇ ਘਰ 'ਚ ਛਾਪੇ ਜਾਅਲੀ ਨੋਟ , ਕਾਰ ਖਰੀਦਣ ਪਹੁੰਚੀ ਸ਼ੋਅਰੂਮ

ਦਰਅਸਲ 'ਚ 20 ਸਾਲ ਦੀ ਕੁੜੀ ਨੇ ਆਪਣੇ ਘਰ ਵਿੱਚ ਹੀ 15 ਹਜ਼ਾਰ ਯੂਰੋ ਨਕਲੀ ਨੋਟ ਛਾਪੇ ਹਨ। ਇਸ ਤੋਂ ਬਾਅਦ ਉਕਤ ਲੜਕੀ ਕੈਸਰਸਲਾਟਰਨ ਦੇ ਕਾਰ ਡੀਲਿੰਗ ਸ਼ੋਅਰੂਮ ਵਿੱਚ ਕਾਰ ਲੈਣ ਚਲੀ ਗਈ ਸੀ, ਜਿੱਥੇ ਡੀਲਰ ਨੇ ਨਕਲੀ ਨੋਟ ਫੜ ਲਏ ਹਨ। ਇਸ ਅਪਰਾਧ ਲਈ ਕੁੜੀ ਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

germany girl Print fake notes in-house ,car Buy Arrived showroom ਔਡੀ ਕਾਰ ਦੀ ਸ਼ੌਕੀਨ ਕੁੜੀ ਨੇ ਘਰ 'ਚ ਛਾਪੇ ਜਾਅਲੀ ਨੋਟ , ਕਾਰ ਖਰੀਦਣ ਪਹੁੰਚੀ ਸ਼ੋਅਰੂਮ

ਇਸ ਸਬੰਧੀ ਕਾਰ ਸ਼ੋਅਰੂਮ ਦੇ ਮੈਨੇਜਰ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਇਹ ਔਰਤ ਕਾਰ ਪਸੰਦ ਕਰਕੇ ਗਈ ਸੀ। ਉਸੇ ਦੌਰਾਨ ਮਹਿਲਾ ਨੇ ਕਾਰ ਦੀ ਟੈਸਟ ਡ੍ਰਾਈਵ ਵੀ ਕੀਤੀ ਸੀ। ਇਸ ਤੋਂ ਬਾਅਦ ਮਹਿਲਾ 15 ਹਜ਼ਾਰ ਯੂਰੋ ਦੇ ਜਾਅਲੀ ਨੋਟਾਂ ਨਾਲ ਸ਼ੋਅਰੂਮ ਪਹੁੰਚ ਗਈ ਪਰ ਜਦੋਂ ਸ਼ੋਅਰੂਮ ਦੇ ਵਰਕਰ ਨੇ ਨੋਟਾਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਤਾਂ ਉਸ ਨੂੰ ਨੋਟਾਂ ‘ਤੇ ਫੈਲੀ ਹੋਈ ਸਿਆਹੀ ਨਜ਼ਰ ਆਈ।

germany girl Print fake notes in-house ,car Buy Arrived showroom ਔਡੀ ਕਾਰ ਦੀ ਸ਼ੌਕੀਨ ਕੁੜੀ ਨੇ ਘਰ 'ਚ ਛਾਪੇ ਜਾਅਲੀ ਨੋਟ , ਕਾਰ ਖਰੀਦਣ ਪਹੁੰਚੀ ਸ਼ੋਅਰੂਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਿਮਾਚਲ ‘ਚ ਨਹੀਂ ਚੱਲਿਆ ਪੰਜਾਬ ਪੁਲਿਸ ਦਾ ਰੋਅਬ , ਹਿਮਾਚਲੀਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ

ਉਸ ਨੇ ਤੁਰੰਤ ਜਾਅਲੀ ਨੋਟਾਂ ਦੀ ਪਛਾਣ ਕਰ ਲਈ ਤੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਉਸ ਮਹਿਲਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਜਾਅਲੀ ਨੋਟਾਂ ਦੀ ਪ੍ਰਿਟਿੰਗ ਘਰ ਦੇ ਪ੍ਰਿੰਟਰ ਨਾਲ ਹੀ ਕੀਤੀ ਸੀ।ਇਸ ਅਪਰਾਧ ਲਈ ਮਹਿਲਾ ਨੂੰ ਤਿੰਨ ਮਹੀਨੇ ਦੀ ਜੇਲ੍ਹ ਹੋ ਸਕਦੀ ਹੈ।
-PTCNews

  • Share