ਮੁੱਖ ਖਬਰਾਂ

ਫ਼ਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਘਰ 'ਚ ਸੁੱਤੇ ਪਏ ਬਜ਼ੁਰਗ ਦਾ ਸਿਰ ਵੱਢ ਕੇ ਲੈ ਗਏ ਹਮਲਾਵਰ

By Shanker Badra -- April 17, 2021 12:53 pm

ਫਰੀਦਕੋਟ : ਜ਼ਿਲ੍ਹਾ ਫਰੀਦਕੋਟ ਵਿਖੇ ਦਿਲ ਕੰਬਾਊਂ ਵਾਰਦਾਤ ਸਾਹਮਣੇ ਆਈ ਹੈ ,ਜਿਥੇ ਸਾਦਿਕ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਇੱਕ ਘਰ ਵਿੱਚ ਸੁੱਤੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਹਤਿਆਰੇ ਉਸਦਾ ਸਿਰ ਵੱਢ ਕੇ ਆਪਣੇ ਨਾਲ ਲੈ ਗਏ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ ਸੰਧੂ ਉਰਫ ਭੱਲਾ ਵਜੋਂ ਹੋਈ ਹੈ।

Ghar ch Sute pye bajurag da berahimi nal katal ,sir vddh ke nal lai gae hatiaare ਫ਼ਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਘਰ 'ਚਸੁੱਤੇ ਪਏ ਬਜ਼ੁਰਗ ਦਾ ਸਿਰ ਵੱਢ ਕੇ ਲੈ ਗਏ ਹਮਲਾਵਰ

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

ਮਿਲੀ ਜਾਣਕਾਰੀ ਮੁਤਾਬਕ 65 ਸਾਲਾ ਹਰਪਾਲ ਸੰਧੂ ਸ਼ੁੱਕਰਵਾਰ ਰਾਤ ਨੂੰ ਪਿੰਡ ਦੀਪ ਸਿੰਘ ਵਾਲਾ ਵਿਖੇ ਆਪਣੇ ਘਰ ਸੁੱਤਾ ਪਿਆ ਸੀ। ਜਦੋਂ ਹਰਪਾਲ ਦੇ ਪਰਿਵਾਰਕ ਮੈਂਬਰ ਸ਼ਨੀਵਾਰ ਸਵੇਰੇ ਉੱਠੇ ਅਤੇ ਵੇਖਿਆ ਕਿ ਉਹ ਜ਼ਮੀਨ 'ਤੇ ਪਿਆ ਸੀ ਅਤੇ ਉਸਦੇ ਨੇੜੇ ਖੂਨ ਡੁੱਲਿਆ ਹੋਇਆ ਸੀ। ਨੇੜੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਹਰਪਾਲ ਦੇ ਸਰੀਰ ਵਿਚੋਂ ਉਸਦਾ ਸਿਰ ਗਾਇਬ ਸੀ।

Ghar ch Sute pye bajurag da berahimi nal katal ,sir vddh ke nal lai gae hatiaare ਫ਼ਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਘਰ 'ਚਸੁੱਤੇ ਪਏ ਬਜ਼ੁਰਗ ਦਾ ਸਿਰ ਵੱਢ ਕੇ ਲੈ ਗਏ ਹਮਲਾਵਰ

ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਮੁਲਜ਼ਮ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਰਪਾਲ ਦਾ ਸਿਰ ਕਲਮ ਕਰ ਦਿੱਤਾ ਅਤੇ ਬਾਅਦ ਵਿੱਚ ਉਹ ਸਿਰ ਆਪਣੇ ਨਾਲ ਲੈ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਿਚ ਸਨਸਨੀ ਫੈਲ ਗਈ ਹੈ। ਥਾਣਾ ਸਦੀਕ ਸਮੇਤ ਫਰੀਦਕੋਟ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Ghar ch Sute pye bajurag da berahimi nal katal ,sir vddh ke nal lai gae hatiaare ਫ਼ਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਘਰ 'ਚਸੁੱਤੇ ਪਏ ਬਜ਼ੁਰਗ ਦਾ ਸਿਰ ਵੱਢ ਕੇ ਲੈ ਗਏ ਹਮਲਾਵਰ

ਪੜ੍ਹੋ ਹੋਰ ਖ਼ਬਰਾਂ : 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਹਿੰਸਾ ਮਾਮਲੇ 'ਚ ਦੀਪ ਸਿੱਧੂ ਨੂੰ ਮਿਲੀ ਜ਼ਮਾਨਤ 

ਪੁਲਿਸ ਅਨੁਸਾਰ ਹਰਪਾਲ ਸਿੰਘ ਸੰਧੂ ਸ਼ੁੱਕਰਵਾਰ ਦੀ ਰਾਤ ਨੂੰ ਆਮ ਵਾਂਗ ਆਪਣੇ ਘਰ ਸੁੱਤਾ ਪਿਆ ਸੀ। ਸ਼ਨੀਵਾਰ ਸਵੇਰੇ ਜਦੋਂ ਪਰਿਵਾਰਕ ਮੈਂਬਰ ਜਾਗ ਪਏ ਤਾਂ ਉਨ੍ਹਾਂ ਨੂੰ ਇਸ ਸਾਰੇ ਮਾਮਲੇ ਬਾਰੇ ਪਤਾ ਲੱਗਿਆ। ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਪੁਲਿਸ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਵਾਸੀਆਂ ਤੋਂ ਪੁੱਛਗਿੱਛ ਕਰ ਰਹੀ ਹੈ।

-PTCNews

  • Share