ਗਾਜੀਆਬਾਦ : ਸੀਵਰੇਜ ਦੀ ਸਫ਼ਾਈ ਦੌਰਾਨ 5 ਸਫ਼ਾਈ ਕਰਮਚਾਰੀਆਂ ਦੀ ਹੋਈ ਮੌਤ

Ghaziabad Sewerage cleaning During 5 Cleaning Workers Death
ਗਾਜੀਆਬਾਦ : ਸੀਵਰੇਜ ਦੀ ਸਫ਼ਾਈ ਦੌਰਾਨ 5 ਸਫ਼ਾਈ ਕਰਮਚਾਰੀਆਂ ਦੀ ਹੋਈ ਮੌਤ

ਗਾਜੀਆਬਾਦ : ਸੀਵਰੇਜ ਦੀ ਸਫ਼ਾਈ ਦੌਰਾਨ 5 ਸਫ਼ਾਈ ਕਰਮਚਾਰੀਆਂ ਦੀ ਹੋਈ ਮੌਤ:ਗਾਜਿਆਬਾਦ : ਗਾਜਿਆਬਾਦ ਦੇ ਨੰਦਗ੍ਰਾਮ ‘ਚ ਸੀਵਰੇਜ਼ ਦੀ ਸਫ਼ਾਈ ਦੌਰਾਨ 5 ਸਫ਼ਾਈ ਕਰਮਚਾਰੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਘਟਨਾ ਸਿਹਾਨੀ ਗੇਟ ਥਾਣਾ ਖੇਤਰ ਦੇ ਕ੍ਰਿਸ਼ਣਾ ਕੁੰਜ ਇਲਾਕੇ ‘ਚ ਵਾਪਰੀ ਹੈ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਹੈ।

Ghaziabad Sewerage cleaning During 5 Cleaning Workers Death
ਗਾਜੀਆਬਾਦ : ਸੀਵਰੇਜ ਦੀ ਸਫ਼ਾਈ ਦੌਰਾਨ 5 ਸਫ਼ਾਈ ਕਰਮਚਾਰੀਆਂ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਇਹ ਲੋਕ ਕਿਸੇ ਠੇਕੇਦਾਰ ਦੇ ਕਹਿਣ ‘ਤੇ ਸੀਵਰੇਜ਼ ਲਾਈਨ ‘ਚ ਸਫ਼ਾਈ ਲਈ ਉਤਰੇ ਸਨ। ਸੀਵਰੇਜ ਲਾਈਨ ਬੰਦ ਹੋਣ ਕਾਰਨ ਗੈਸ ਬਣੀ ਹੋਈ ਸੀ। ਇਨ੍ਹਾਂ ਸਫ਼ਾਈ ਕਰਮਚਾਰੀਆਂ ਨੇ ਧਿਆਨ ਨਹੀਂ ਰੱਖਿਆ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

Ghaziabad Sewerage cleaning During 5 Cleaning Workers Death
ਗਾਜੀਆਬਾਦ : ਸੀਵਰੇਜ ਦੀ ਸਫ਼ਾਈ ਦੌਰਾਨ 5 ਸਫ਼ਾਈ ਕਰਮਚਾਰੀਆਂ ਦੀ ਹੋਈ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਬ੍ਰਾਜ਼ੀਲ : 2 ਹਫ਼ਤਿਆਂ ਤੋਂ ਅੱਗ ਨਾਲ ਸੜ ਰਿਹਾ ਹੈ ਅਮੇਜ਼ਨ ਜੰਗਲ , ਸਿਤਾਰਿਆਂ ਨੇ ਕੀਤੀ ਅਜਿਹੀ ਅਪੀਲ

ਇਸ ਹਾਦਸੇ ਤੋਂ ਬਾਅਦ ਸੀਵਰੇਜ਼ ਲਾਈਨ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਵੀ ਹਸਪਤਾਲ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਪੰਜੇ ਮ੍ਰਿਤਕ ਰਿਸ਼ਤੇਦਾਰ ਸਨ ਅਤੇ ਇਹ ਸਾਰੇ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ।
-PTCNews