ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਸਵਾਲ ‘ਤੇ ਭੜਕੇ ਮੁਹੰਮਦ ਸਦੀਕ , ਕਿਹਾ ਮੁੱਖ ਮੰਤਰੀ ਗਲੀ -ਗਲੀ ਜਾ ਕੇ ਪੁੜੀਆਂ ਚੈੱਕ ਕਰੇ

Giddarbaha Congress candidates Mohammad Sadiq
ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਸਵਾਲ 'ਤੇ ਭੜਕੇ ਮੁਹੰਮਦ ਸਦੀਕ , ਕਿਹਾ ਮੁੱਖ ਮੰਤਰੀ ਗਲੀ -ਗਲੀ ਜਾ ਕੇ ਪੁੜੀਆਂ ਚੈੱਕ ਕਰੇ

ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਸਵਾਲ ‘ਤੇ ਭੜਕੇ ਮੁਹੰਮਦ ਸਦੀਕ , ਕਿਹਾ ਮੁੱਖ ਮੰਤਰੀ ਗਲੀ -ਗਲੀ ਜਾ ਕੇ ਪੁੜੀਆਂ ਚੈੱਕ ਕਰੇ:ਗਿੱਦੜਬਾਹਾ : ਫਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਬੀਤੀ ਸ਼ਾਮ ਗਿੱਦੜਬਾਹਾ ‘ਚ ਉਦੋਂ ਆਪੇ ਤੋਂ ਬਾਹਰ ਹੋ ਗਏ ਜਦੋਂ ਉਨ੍ਹਾਂ ਨੂੰ ਇਹ ਪੁੱਛ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ‘ਚ ਫੜ ਕੇ ਚਾਰ ਹਫ਼ਤਿਆਂ ‘ਚ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਦੀ ਸੀ ਪਰ ਪੰਜਾਬ ਵਿੱਚ ਅੱਜ ਵੀ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ।ਇਸ ‘ਤੇ ਸਦੀਕ ਨੇ ਪੱਤਰਕਾਰਾਂ ਨੂੰ ਜ਼ਾਬਤੇ ‘ਚ ਰਹਿਣ ਦੀ ਨਸੀਹਤ ਵੀ ਦਿੱਤੀ।

Giddarbaha Congress candidates Mohammad Sadiq
ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਸਵਾਲ ‘ਤੇ ਭੜਕੇ ਮੁਹੰਮਦ ਸਦੀਕ , ਕਿਹਾ ਮੁੱਖ ਮੰਤਰੀ ਗਲੀ -ਗਲੀ ਜਾ ਕੇ ਪੁੜੀਆਂ ਚੈੱਕ ਕਰੇ

ਉਨ੍ਹਾਂ ਕਿਹਾ ਕਿ ਤੁਹਾਡਾ ਕੀ ਮਤਲਬ ਮੁੱਖ ਮੰਤਰੀ ਗਲੀ -ਗਲੀ ਜਾ ਕੇ ਪੁੜੀਆ ਚੈੱਕ ਕਰੇ।ਕੈਪਟਨ ਅਮਰਿੰਦਰ ਸਿੰਘ ਇਕੱਲੇ-ਇਕੱਲੇ ਘਰ ਵਿੱਚ ਤਾਂ ਨਹੀਂ ਜਾ ਸਕਦੇ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ਿਆਂ ‘ਤੇ ਕਾਬੂ ਪਾਇਆ ਜਾ ਸਕਦਾ ਹੈ।ਉਨ੍ਹਾਂ ਪੱਤਰਕਾਰਾਂ ਨੂੰ ਅਜਿਹੇ ਸਵਾਲ ਨਾ ਪੁੱਛਣ ਦੀ ਨਸੀਹਤ ਵੀ ਦਿੱਤੀ।

Giddarbaha Congress candidates Mohammad Sadiq
ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਸਵਾਲ ‘ਤੇ ਭੜਕੇ ਮੁਹੰਮਦ ਸਦੀਕ , ਕਿਹਾ ਮੁੱਖ ਮੰਤਰੀ ਗਲੀ -ਗਲੀ ਜਾ ਕੇ ਪੁੜੀਆਂ ਚੈੱਕ ਕਰੇ

ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਤੁਸੀ ਸਵਾਲ ਸਹੀ ਕਰਿਆ ਕਰੋਂ।ਉਨ੍ਹਾਂ ਕਿਹਾ ਕੈਪਟਨ ਨੇ ਢਾਈ ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਸੀ, ਸਾਰਿਆਂ ਦਾ ਨਹੀਂ।
-PTCNews