Thu, Apr 25, 2024
Whatsapp

ਗਿੱਦੜਬਾਹਾ ਨਜ਼ਦੀਕ ਇੱਕ ਕਾਰ ਨਹਿਰ 'ਚ ਡਿੱਗੀ ,ਔਰਤ ਲਾਪਤਾ

Written by  Shanker Badra -- July 30th 2018 12:50 PM
ਗਿੱਦੜਬਾਹਾ ਨਜ਼ਦੀਕ ਇੱਕ ਕਾਰ ਨਹਿਰ 'ਚ ਡਿੱਗੀ ,ਔਰਤ ਲਾਪਤਾ

ਗਿੱਦੜਬਾਹਾ ਨਜ਼ਦੀਕ ਇੱਕ ਕਾਰ ਨਹਿਰ 'ਚ ਡਿੱਗੀ ,ਔਰਤ ਲਾਪਤਾ

ਗਿੱਦੜਬਾਹਾ ਨਜ਼ਦੀਕ ਇੱਕ ਕਾਰ ਨਹਿਰ 'ਚ ਡਿੱਗੀ ,ਔਰਤ ਲਾਪਤਾ:ਗਿੱਦੜਬਾਹਾ ਸ਼ਹਿਰ ਦੇ ਨਜ਼ਦੀਕ ਇੱਕ ਕਾਰ ਨਹਿਰ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ।ਇਸ ਹਾਦਸੇ ਦੇ ਵਿੱਚ ਇੱਕ ਔਰਤ ਲਾਪਤਾ ਹੈ।ਇਸ ਔਰਤ ਦੀ ਪਹਿਚਾਣ ਪੂਨਮ ਰਾਣੀ ਪਤਨੀ ਸੰਦੀਪ ਸਿੰਘ ਵਾਸੀ ਨਹਿਰੀ ਕਾਲੋਨੀ ਗਿੱਦੜਬਾਹਾ ਵਜੋਂ ਹੋਈ ਹੈ। ਔਰਤ ਦੇ ਪਤੀ ਸੰਦੀਪ ਸਿੰਘ ਨੇ ਦੱਸਿਆ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 29 ਜੁਲਾਈ ਨੂੰ ਉਨ੍ਹਾਂ ਦੀ ਬੇਟੀ ਦਾ ਜਨਮ ਦਿਨ ਸੀ।ਜਿਸ ਦੇ ਲਈ ਦੇਰ ਸ਼ਾਮ ਉਹ ਦੋਵੇਂ ਪਤੀ-ਪਤਨੀ ਕਾਰ ਤੇ ਕਿਸੇ ਨੂੰ ਸੱਦਾ ਦੇਣ ਤੋਂ ਬਾਅਦ ਵਾਪਸ ਆ ਰਹੇ ਸਨ।ਉਸ ਦੇ ਅਨੁਸਾਰ ਇਸ ਦੌਰਾਨ ਇੱਕ ਕੁੱਤੇ ਨੂੰ ਬਚਾਉਂਦੇ ਹੋਏ ਉਸ ਦੀ ਕਾਰ ਨਹਿਰ ਵਿੱਚ ਡਿੱਗ ਗਈ।ਸੰਦੀਪ ਸਿੰਘ ਅਨੁਸਾਰ ਉਹ ਤੈਰਨਾ ਜਾਣਦਾ ਸੀ ਅਤੇ ਸ਼ੀਸ਼ਾ ਤੋੜ ਬਾਹਰ ਆ ਗਿਆ ਪਰ ਉਸ ਦੀ ਪਤਨੀ ਕਾਰ ਸਮੇਤ ਵਿੱਚ ਵਹਿ ਗਈ। ਦੂਜੇ ਪਾਸੇ ਲੜਕੀ ਦੀ ਮਾਤਾ ਚਰਨਜੀਤ ਕੌਰ ਵਾਸੀ ਫ਼ਰੀਦਕੋਟ ਦਾ ਕਹਿਣਾ ਹੈ ਕੇ ਉਨ੍ਹਾਂ ਦੇ ਜਵਾਈ ਨੇ ਉਸ ਦੀ ਲੜਕੀ ਨੂੰ ਜਾਣਬੁੱਝ ਕੇ ਕਤਲ ਕੀਤਾ ਹੈ।ਇਹਨਾਂ ਇਲਜ਼ਾਮਾਂ ਦੇ ਅਨੁਸਾਰ ਸੰਦੀਪ ਸਿੰਘ ਆਪਣੀ ਪਤਨੀ ਪੂਨਮ ਨੂੰ ਤੰਗ ਕਰਦਾ ਸੀ ਅਤੇ ਉਸ ਦੀ ਕੁੱਟਮਾਰ ਵੀ ਕਰਦਾ ਸੀ ਤੇ ਇਸੇ ਕਾਰਨ ਉਸ ਨੇ ਇਹ ਕਤਲ ਕੀਤਾ ਹੈ।ਫ਼ਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰ ਸਮੇਤ ਲੜਕੀ ਦੀ ਭਾਲ ਜਾਰੀ ਹੈ। -PTCNews


Top News view more...

Latest News view more...