ਰਾਜਾ ਵੜਿੰਗ ਨੇ ਬਜ਼ੁਰਗਾਂ ਨੂੰ ਕੀਤੀ ਅਨੋਖੀ ਪੇਸ਼ਕਸ਼, ਕਿਹਾ ਬਣਾਵਾਂਗੇ ਅਜਿਹਾ ਸ਼ਮਸ਼ਾਨ ਘਾਟ ਕਿ ਬਜ਼ੁਰਗਾਂ ਦਾ ਮਰਨ ਨੂੰ ਜੀ ਕਰੇਗਾ

ਰਾਜਾ ਵੜਿੰਗ ਨੇ ਬਜ਼ੁਰਗਾਂ ਨੂੰ ਕੀਤੀ ਅਨੋਖੀ ਪੇਸ਼ਕਸ਼, ਕਿਹਾ ਬਣਾਵਾਂਗੇ ਅਜਿਹਾ ਸ਼ਮਸ਼ਾਨ ਘਾਟ ਕਿ ਬਜ਼ੁਰਗਾਂ ਦਾ ਮਰਨ ਨੂੰ ਜੀ ਕਰੇਗਾ,ਗਿੱਦੜਬਾਹਾ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਕਈ ਸਿਆਸੀ ਆਗੂਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਕ ਨੇੜੇ ਆ ਰਹੀ ਹੈ ਉਵੇਂ-ਉਵੇਂ ਹੀ ਸਿਆਸੀ ਆਗੂਆਂ ਦੀ ਜ਼ੁਬਾਨ ਵੀ ਫਿਸਲਦੀ ਜਾ ਰਹੀ ਹੈ।

raja
ਰਾਜਾ ਵੜਿੰਗ ਨੇ ਬਜ਼ੁਰਗਾਂ ਨੂੰ ਕੀਤੀ ਅਨੋਖੀ ਪੇਸ਼ਕਸ਼, ਕਿਹਾ ਬਣਾਵਾਂਗੇ ਅਜਿਹਾ ਸ਼ਮਸ਼ਾਨ ਘਾਟ ਕਿ ਬਜ਼ੁਰਗਾਂ ਦਾ ਮਰਨ ਨੂੰ ਜੀ ਕਰੇਗਾ

ਵੋਟਰਾਂ ਨੂੰ ਰਿਝਾਉਣ ਲਈ ਹਰ ਇੱਕ ਪਾਰਟੀ ਦੇ ਸਿਆਸੀ ਆਗੂ ਆਪਣੇ ਭਾਸ਼ਣਾਂ ‘ਚ ਕੁਝ ਵੀ ਬੋਲ ਦਿੰਦੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਗਿਦੜਬਾਹਾ ਤੋਂ ਸਾਹਮਣੇ ਆਇਆ ਹੈ, ਜਿਥੇ ਜਿੱਥੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ, ਕਾਂਗਰਸੀ ਉੇਮੀਦਵਾਰ ਮੁਹੰਮਦ ਸਦੀਕ ਦੇ ਹੱਕ `ਚ ਪ੍ਰਚਾਰ ਕਰ ਰਹੇ ਸਨ।

ਹੋਰ ਪੜ੍ਹੋ:ਸਲਾਰੀਆ ‘ਤੇ ਟਿੱਪਣੀ ਕਰਨ ਦੇ ਦੋਸ਼ ‘ਚ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ‘ਤੇ ਮਾਮਲਾ ਦਰਜ

ਵੜਿੰਗ ਨੇ ਕਹਿ ਦਿੱਤਾ ਕਿ ਉਹ ਪਿੰਡਾਂ `ਚ 10-10 ਲੱਖ ਦੀ ਗ੍ਰਾਂਟ ਦੇਣਗੇ ਅਤੇ ਅਜਿਹੇ ਸ਼ਮਸ਼ਾਨ ਘਾਟ ਬਣਵਾਉਣਗੇ ਕਿ ਬਜ਼ੁਰਗਾਂ ਨੂੰ ਆਪ ਹੀ ਮਰਨ ਦਾ ਦਿਲ ਕਰੇਗਾ।

ਕਾਂਗਰਸ ਤੇ ਕਾਂਗਰਸੀ ਆਗੂਆਂ ਦਾ ਵਿਵਾਦਾਂ ਨਾਲ ਰਿਸ਼ਤਾ ਇੰਝ ਹੈ ਜਿਵੇਂ ਆ ਬੈਲ ਮੁਝੇ ਮਾਰ। ਕਦੇ ਨਵਜੋਤ ਸਿੱਧੂ ਦੀ ਜ਼ੁਬਾਨ ਫਿਸਲ ਜਾਂਦੀ ਐ ਤੇ ਕਦੇ ਰਾਜਾ ਵੜਿੰਗ ਦੀ। ਰਾਜਾ ਵੜਿੰਗ ਪਹਿਲਾਂ ਵੀ ਖੰਗ ਵਾਲੀ ਦਵਾਈ ਤੇ ਗੁਲਾਬ ਜਾਮੁਣ ਖਵਾਉਣ ਦੇ ਵਿਵਾਦਤ ਬਿਆਨ ਪ੍ਰਚਾਰ ਦੌਰਾਨ ਦੇ ਚੁੱਕੇ ਹਨ।

-PTC News