Thu, Apr 25, 2024
Whatsapp

ਜ਼ਬਰ ਜਨਾਹ ਤੋਂ ਪੈਦਾ ਹੋਈ ਬੱਚੀ ਹੁਣ 21 ਸਾਲਾਂ ਦੀ ਹੋਈ , ਪਿਤਾ ਦਾ ਨਾਂਅ ਲੈਣ ਲਈ ਲੜ ਰਹੀ ਹੈ ਕਾਨੂੰਨੀ ਲੜਾਈ

Written by  Shanker Badra -- June 25th 2019 06:27 PM
ਜ਼ਬਰ ਜਨਾਹ ਤੋਂ ਪੈਦਾ ਹੋਈ ਬੱਚੀ ਹੁਣ 21 ਸਾਲਾਂ ਦੀ ਹੋਈ , ਪਿਤਾ ਦਾ ਨਾਂਅ ਲੈਣ ਲਈ ਲੜ ਰਹੀ ਹੈ ਕਾਨੂੰਨੀ ਲੜਾਈ

ਜ਼ਬਰ ਜਨਾਹ ਤੋਂ ਪੈਦਾ ਹੋਈ ਬੱਚੀ ਹੁਣ 21 ਸਾਲਾਂ ਦੀ ਹੋਈ , ਪਿਤਾ ਦਾ ਨਾਂਅ ਲੈਣ ਲਈ ਲੜ ਰਹੀ ਹੈ ਕਾਨੂੰਨੀ ਲੜਾਈ

ਜ਼ਬਰ ਜਨਾਹ ਤੋਂ ਪੈਦਾ ਹੋਈ ਬੱਚੀ ਹੁਣ 21 ਸਾਲਾਂ ਦੀ ਹੋਈ , ਪਿਤਾ ਦਾ ਨਾਂਅ ਲੈਣ ਲਈ ਲੜ ਰਹੀ ਹੈ ਕਾਨੂੰਨੀ ਲੜਾਈ:ਲੁਧਿਆਣਾ : ਸ਼ਹਿਰ ਦੇ ਅਧੀਨ ਆਉਂਦੇ ਇੱਕ ਪਿੰਡ ਦੀ ਔਰਤ ਨਾਲ 21 ਸਾਲ ਪਹਿਲਾਂ ਹੋਏ ਜ਼ਬਰ ਜਨਾਹ ਕਾਰਨ ਪੈਦਾ ਹੋਈ ਬੇਟੀ ਅਪਣੇ ਪਿਤਾ ਦਾ ਨਾਂਅ ਲੈਣ ਲਈ ਕਾਨੂੰਨੀ ਲੜਾਈ ਲੜ ਰਹੀ ਹੈ।ਦੱਸਿਆ ਜਾਂਦਾ ਹੈ ਕਿ ਲੜਕੀ ਨੂੰ ਹਾਈ ਕੋਰਟ ਦੇ ਹੁਕਮ ਨਾਲ DNA Test ਕਰਵਾਉਣ ਦੇ ਬਾਵਜੂਦ ਵੀ ਇਹ ਲੜਾਈ ਲੜਨੀ ਪੈ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮੁਲਜ਼ਮ ਪਿਤਾ ਉਸ ਲੜਕੀ ਨੂੰ ਅਪਣੀ ਬੇਟੀ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਮੁਲਜ਼ਮ ਪਿੰਡ ਦੇ ਹੀ ਗੁਰਦੁਆਰੇ ਦਾ ਗ੍ਰੰਥੀ ਹੈ। [caption id="attachment_311226" align="aligncenter" width="300"]girl born of rape Now 21 years old , fighting for the father name ਜ਼ਬਰ ਜਨਾਹ ਤੋਂ ਪੈਦਾ ਹੋਈ ਬੱਚੀ ਹੁਣ 21 ਸਾਲਾਂ ਦੀ ਹੋਈ , ਪਿਤਾ ਦਾ ਨਾਂਅ ਲੈਣ ਲਈ ਲੜ ਰਹੀ ਹੈ ਕਾਨੂੰਨੀ ਲੜਾਈ[/caption] ਲੜਕੀ ਮੁਤਾਬਿਕ ਕਰੀਬ 22 ਸਾਲ ਪਹਿਲਾਂ ਉਸ ਦੀ ਮਾਂ ਦਾ ਵਿਆਹ ਹੋਇਆ ਸੀ। ਉਹ ਗੁਰਦੁਆਰੇ 'ਚ ਮੱਥਾ ਟੇਕਣ ਜਾਂਦੀ ਸੀ। ਇੱਕ ਦਿਨ ਮੁਲਜ਼ਮ ਨੇ ਉਸ ਦੀ ਮਾਂ ਨੂੰ ਡਰਾ-ਧਮਕਾ ਕੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਵੀ ਮੁਲਜ਼ਮ ਮਾਂ ਨੂੰ ਬਲੈਕਮੇਲ ਕਰ ਕੇ ਲਗਾਤਾਰ ਸਬੰਧ ਬਣਾਉਂਦਾ ਰਿਹਾ।ਇਸ ਦੌਰਾਨ ਉਸ ਦੀ ਮਾਂ ਗਰਭਵਤੀ ਹੋ ਗਈ ਅਤੇ 1998 'ਚ ਬੱਚੀ ਦਾ ਜਨਮ ਹੋਇਆ।ਉਸਦੇ ਜਨਮ ਤੋਂ ਬਾਅਦ ਮੁਲਜ਼ਮ ਉਸ ਦੀ ਮਾਂ ਨਾਲ ਕੁੱਟਮਾਰ ਕਰਦਾ ਸੀ, ਜਿਸ ਕਾਰਨ 2010 'ਚ ਉਸ ਦੀ ਮਾਂ ਨੇ ਥਾਣਾ ਮੇਹਰਬਾਨ 'ਚ ਮੁਲਜ਼ਮ ਖ਼ਿਲਾਫ਼ ਜਬਰ ਜਨਾਹ ਦੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਪਰ ਪੁਲਿਸ ਨੇ ਉਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ। 2011 'ਚ ਉਸ ਦੀ ਮਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰ ਕੇ DNA Test ਕਰਵਾਉਣ ਦੀ ਮੰਗ ਕੀਤੀ। [caption id="attachment_311227" align="aligncenter" width="300"]girl born of rape Now 21 years old , fighting for the father name ਜ਼ਬਰ ਜਨਾਹ ਤੋਂ ਪੈਦਾ ਹੋਈ ਬੱਚੀ ਹੁਣ 21 ਸਾਲਾਂ ਦੀ ਹੋਈ , ਪਿਤਾ ਦਾ ਨਾਂਅ ਲੈਣ ਲਈ ਲੜ ਰਹੀ ਹੈ ਕਾਨੂੰਨੀ ਲੜਾਈ[/caption] ਜਦੋਂ ਬੱਚੀ ਵੱਡੀ ਹੋ ਕੇ ਬੀਏ ਕਰਨ ਤੋਂ ਬਾਅਦ ਆਈਲੈਟਸ ਕਰਨ ਲੱਗੀ ਤਾਂ ਪਿੰਡ ਦੇ ਲੜਕੇ ਉਸ ਨੂੰ ਪਿਤਾ ਦਾ ਨਾਂ ਲੈ ਕੇ ਛੇੜਨ ਲੱਗੇ ਕਿ ਦੋਨਾਂ ਵਿਚੋਂ ਤੇਰਾ ਪਿਤਾ ਕੌਣ ਹੈ। ਇਸ ਤੋਂ ਪਰੇਸ਼ਾਨ ਲੜਕੀ ਨੇ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਚਿੱਠੀ ਭੇਜ ਕੇ ਮੰਗ ਉਠਾਈ ਕਿ ਉਸ ਨੂੰ ਉਸ ਦੇ ਪਿਤਾ ਦਾ ਨਾਂ ਦਿਵਾਉਣ 'ਚ ਮਦਦ ਦਿੱਤੀ ਜਾਵੇ। ਇਸ ਤੋਂ ਬਾਅਦ ਗ੍ਰਹਿ ਵਿਭਾਗ ਨੇ ਡੀਸੀ ਤੇ ਸੀਪੀ ਲੁਧਿਆਣਾ ਨੂੰ ਮਾਮਲੇ ਦੀ ਜਾਂਚ ਤੋਂ ਬਾਅਦ ਫੌਰੀ ਕਾਰਵਾਈ ਕਰਨ ਲਈ ਕਿਹਾ। ਸੀਪੀ ਨੇ ਮਾਮਲੇ ਦੀ ਜਾਂਚ ਥਾਣਾ ਮੇਹਰਬਾਨ ਦੇ ਐੱਸਐੱਚਓ ਨੂੰ ਸੌਂਪ ਕੇ ਸੱਤ ਦਿਨਾਂ ਅੰਦਰ ਰਿਪੋਰਟ ਮੰਗੀ ਹੈ। ਪੀੜਤਾ ਦਾ ਦੋਸ਼ ਹੈ ਕਿ ਦੋ ਮਹੀਨੇ ਬਾਅਦ ਵੀ ਉਹ ਰਿਪੋਰਟ ਤਿਆਰ ਨਹੀਂ ਕੀਤੀ ਗਈ। [caption id="attachment_311225" align="aligncenter" width="300"]girl born of rape Now 21 years old , fighting for the father name ਜ਼ਬਰ ਜਨਾਹ ਤੋਂ ਪੈਦਾ ਹੋਈ ਬੱਚੀ ਹੁਣ 21 ਸਾਲਾਂ ਦੀ ਹੋਈ , ਪਿਤਾ ਦਾ ਨਾਂਅ ਲੈਣ ਲਈ ਲੜ ਰਹੀ ਹੈ ਕਾਨੂੰਨੀ ਲੜਾਈ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਮ ਰਹੀਮ ਨੇ ਖੇਤੀ ਬਹਾਨੇ ਜੇਲ੍ਹ ‘ਚੋਂ ਮੰਗੀ ਸੀ ਛੁੱਟੀ ਪਰ ਵਿਭਾਗ ਨੇ ਖੋਲ੍ਹੀ ਪੋਲ , ਰੱਦ ਹੋ ਸਕਦੀ ਹੈ ਪੈਰੋਲ ਇਸ ਦੌਰਾਨ ਹੁਣ ਮੁਲਜ਼ਮ ਮਾਨ ਸਿੰਘ ਲੜਕੀ ਦੀਆਂ ਇਨ੍ਹਾਂ ਕੋਸ਼ਿਸ਼ਾਂ ਤੋਂ ਤੰਗ ਆ ਕੇ ਨੇ ਸ਼ਨਿਚਰਵਾਰ ਨੂੰ ਅਪਣੇ ਸਾਥੀਆਂ ਨਾਲ ਘਰ 'ਚ ਦਾਖਲ ਹੋ ਕੇ ਲੜਕੀ ਤੇ ਉਸ ਦੀ ਮਾਂ 'ਤੇ ਬੇਸਬੈਟ ਨਾਲ ਹਮਲਾ ਕਰ ਦਿਤਾ। ਇਸ ਦੌਰਾਨ ਮੁਲਜ਼ਮ ਤੇ ਉਸ ਦੇ ਸਾਥੀਆਂ ਨੇ ਘਰ 'ਚ ਤੋੜ-ਭੰਨ ਕੀਤੀ ਤੇ ਦੋਵਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਥਾਣਾ ਮੇਹਰਬਾਨ ਪੁਲਿਸ ਨੇ 21 ਸਾਲਾ ਲੜਕੀ ਦੀ ਸ਼ਿਕਾਇਤ 'ਤੇ ਉਸੇ ਪਿੰਡ ਵਿਚ ਰਹਿਣ ਵਾਲੇ ਮਾਨ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਤਜਿੰਦਰ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਹੈ। -PTCNews


Top News view more...

Latest News view more...