ਕੁੜੀ ਨੇ ਪਹਿਲਾਂ ਨੌਜਵਾਨ ਨਾਲ ਕਰਵਾਇਆ ਵਿਆਹ, ਮਗਰੋਂ ਚੱਕਰਾਂ ‘ਚ ਪਾ ਦਿੱਤਾ ਸਾਰਾ ਪਰਿਵਾਰ

ਕੁੜੀ ਨੇ ਪਹਿਲਾਂ ਨੌਜਵਾਨ ਨਾਲ ਕਰਵਾਇਆ ਵਿਆਹ, ਮਗਰੋਂ ਚੱਕਰਾਂ 'ਚ ਪਾ ਦਿੱਤਾ ਸਾਰਾ ਪਰਿਵਾਰ     

ਕੁੜੀ ਨੇ ਪਹਿਲਾਂ ਨੌਜਵਾਨ ਨਾਲ ਕਰਵਾਇਆ ਵਿਆਹ, ਮਗਰੋਂ ਚੱਕਰਾਂ ‘ਚ ਪਾ ਦਿੱਤਾ ਸਾਰਾ ਪਰਿਵਾਰ:ਤਰਨਤਾਰਨ : ਪੰਜਾਬ ਦੀ ਇੱਕ ਮੁਟਿਆਰ ਨੇ ਨੌਜਵਾਨ ਨੂੰ ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਕੇ ਪਹਿਲਾਂ ਉਸ ਨਾਲ ਵਿਆਹ ਕਰਵਾ ਲਿਆ। ਉਸ ਨੇ ਮੁੰਡੇ ਕੋਲੋਂ 18 ਲੱਖ ਰੁਪਏ ਲੈ ਲਏ ਅਤੇ ਇਕੱਲੇ ਹੀ ਵਿਦੇਸ਼ ਚਲੀ ਗਈ ਹੈ। ਜਿਥੇ ਉਕਤ ਲੜਕੀ ਵੱਲੋਂ ਦੂਜਾ ਵਿਆਹ ਕਰਵਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਪੰਜ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

ਕੁੜੀ ਨੇ ਪਹਿਲਾਂ ਨੌਜਵਾਨ ਨਾਲ ਕਰਵਾਇਆ ਵਿਆਹ, ਮਗਰੋਂ ਚੱਕਰਾਂ ‘ਚ ਪਾ ਦਿੱਤਾ ਸਾਰਾ ਪਰਿਵਾਰ

ਇਸ ਦੌਰਾਨ ਸਰਵਣ ਸਿੰਘ ਪੁੱਤਰ ਦਇਆ ਸਿੰਘ ਵਾਸੀ ਕਰਮੂਵਾਲਾ ਨੇ ਦੱਸਿਆ ਕਿ ਉਸਦੇ ਲੜਕੇ ਗੁਰਬਾਜ ਸਿੰਘ ਦਾ ਵਿਆਹ ਵੀਰਪਾਲ ਕੌਰ ਨਾਲ ਹੋਇਆ ਸੀ। ਲੜਕੀ ਦੇ ਪਰਿਵਾਰਕ ਮੈਬਰਾਂ ਹੀਰਾ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਮਮਦੋਟ, ਨਿਸ਼ਾਨ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਮਮਦੋਟ ਨੇ ਵਿਆਹ ਤੋਂ ਬਾਅਦ ਲੜਕੀ ਵੱਲੋਂ ਗੁਰਬਾਜ ਸਿੰਘ ਨੂੰ ਵਿਦੇਸ਼ ਪੜਨ ਲਈ 18 ਲੱਖ ਰੁਪਏ ਦੀ ਮੰਗ ਕੀਤੀ, ਜੋ ਉਨ੍ਹਾਂ ਨੇ ਦੇ ਦਿੱਤੇ।

ਕੁੜੀ ਨੇ ਪਹਿਲਾਂ ਨੌਜਵਾਨ ਨਾਲ ਕਰਵਾਇਆ ਵਿਆਹ, ਮਗਰੋਂ ਚੱਕਰਾਂ ‘ਚ ਪਾ ਦਿੱਤਾ ਸਾਰਾ ਪਰਿਵਾਰ

ਉਥੇ ਜਾ ਕੇ ਉਸ ਨੇ ਮੁੰਡੇ ਵਾਲਿਆਂ ਨਾਲ ਸੰਪਰਕ ਛੱਡ ਦਿੱਤਾ। ਜਿਸ ਤੋਂ ਬਾਅਦ ਵਿਚ ਲੜਕੀ ਵੀਰਪਾਲ ਕੌਰ ਨੇ ਵਿਦੇਸ਼ ‘ਚ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰਵਾ ਲਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ। ਇਸ ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਗੁਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਕੁੜੀ ਨੇ ਪਹਿਲਾਂ ਨੌਜਵਾਨ ਨਾਲ ਕਰਵਾਇਆ ਵਿਆਹ, ਮਗਰੋਂ ਚੱਕਰਾਂ ‘ਚ ਪਾ ਦਿੱਤਾ ਸਾਰਾ ਪਰਿਵਾਰ

ਦੱਸ ਦੇਈਏ ਕਿ ਲੜਕੀਆਂ ਵੱਲੋਂ ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਕੇ ਪੈਸੇ ਠੱਗਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ,ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜੇਕਰ ਦੇਖਿਆ ਜਾਵੇਂ ਤਾਂ ਜਿੱਥੇ ਪਹਿਲਾਂ ਮੁੰਡੇ ਵਿਆਹ ਕਰਵਾ ਕੇ ਕੁੜੀ ਨੂੰ ਪੰਜਾਬ ਛੱਡ ਜਾਂਦੇ ਸੀ ਤੇ ਹੁਣ ਲੜਕੇ ਵੀ ਅਜਿਹੀਆਂ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ।
-PTCNews