Advertisment

ਲਿਵ ਇਨ 'ਚ ਰਹਿ ਰਹੀ ਲੜਕੀ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਲਗਾਇਆ ਲੜਕੇ 'ਤੇ ਕਤਲ ਦਾ ਇਲਜ਼ਾਮ

author-image
Ragini Joshi
New Update
ਲਿਵ ਇਨ 'ਚ ਰਹਿ ਰਹੀ ਲੜਕੀ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਲਗਾਇਆ ਲੜਕੇ 'ਤੇ ਕਤਲ ਦਾ ਇਲਜ਼ਾਮ
Advertisment
ਬਦਲਦੇ ਰਿਸ਼ਤੇ ਦੀ ਇੱਕ ਉਦਾਹਰਣ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਦਿੱਲੀ 'ਚ ਰਹਿ ਰਹੀ ਇੱਕ ਲੜਕੀ , ਜੋ ਕਿ ਲਿਵ ਇਨ ਰਿਲੇਸ਼ਨਸ਼ਿਪ ਸੀ, ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ । ਉਕਤ ਲੜਕੀ ਦੀ ਪਹਿਚਾਣ ਮੀਨਾਕਸ਼ੀ ਵਜੋਂ ਹੋਈ ਹੈ।
ਮ੍ਰਿਤਕ ਲੜਕੀ ਦੀ ਵੱਡੀ ਭੈਣ ਵਾਲੋਂ ਉਸਦੇ ਬਵਾਏਫਰੈਂਡ ਕੁਨਾਲ 'ਤੇ ਉਸਦੀ ਭੈਣ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਦੇ ਆਧਾਰ 'ਤੇ ਉਕਤ ਲੜਕੇ 'ਤੇ ਕੇਸ ਦਰਜ ਕੀਤਾ ਗਿਆ ਹੈ। ਮੀਨਾਕਸ਼ੀ ਦੀ ਭੈਣ ਦੇ ਦੱਸੇ ਅਨੁਸਾਰ ਤਕਰੀਬਨ ਦੋ ਸਾਲ ਪਹਿਲਾਂ ਉਸਦੀ ਭੈਣ ਦੀ ਕੁਨਾਲ ਨਾਲ ਦੋਸਤੀ ਹੋਈ ਸੀ।
ਕੁਨਾਲ ਨੇ ਆਪਣੇ ਮਾਤਾ ਪਿਤਾ ਵੱਲੋਂ ਵਿਆਹ ਲਈ ਮੰਨ ਜਾਣ ਦਾ ਧਰਵਾਸਾ ਦੇ ਕੇ ਲੜਕੀ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣਾ ਸ਼ੁਰੂ ਕੀਤਾ। ਮਿਲੀ ਜਾਣਕਾਰੀ ਅਨੁਸਾਰ ਜਦੋਂ ਮੀਨਾਕਸ਼ੀ ਦੇ ਖਾਤੇ 'ਚ ਪੈਸੇ ਸਨ ਉਦੋਂ ਤੱਕ ਸਭ ਕੁਝ ਠੀਕ ਚਲਦਾ ਰਿਹਾ , ਪਰ ਕੁਝ ਮਹੀਨੇ ਬਾਦ ਹੀ ਲੜਕਾ ਉਸਨੂੰ ਪਰੇਸ਼ਾਨ ਕਰਨ ਲੱਗਾ ।
ਇੱਥੋਂ ਤੱਕ ਕਿ ਜਦੋਂ ਮੀਨਾਕਸ਼ੀ ਉਸ ਨੂੰ ਪੈਸੇ ਦੇਣ 'ਤੋਂ ਮਨ੍ਹਾਂ ਕਰਦੀ ਸੀ ਤਾਂ ਉਕਤ ਲੜਕਾ ਉਸਨੂੰ ਬੁਰੀ ਤਰ੍ਹਾਂ ਮਾਰਦਾ ਕੁੱਟਦਾ ਵੀ ਸੀ । ਕੁਨਾਲ ਵੱਲੋਂ ਮੀਨਾਕਸ਼ੀ ਦੀ ਸਕੂਟੀ ਤੱਕ ਨੂੰ ਵੇਚ ਦਿੱਤਾ ਗਿਆ । ਦੱਸਣਯੋਗ ਹੈ ਕਿ ਮੀਨਾਕਸ਼ੀ ਤੇ ਕੁਨਾਲ ਦਿੱਲੀ ਦੇ ਕੁਨਾਲ ਇਨਕਲੇਵ ਵਿੱਚ ਰਹਿੰਦੇ ਸੀ , ਬਚਪਨ ਵਿੱਚ ਹੀ ਮੀਨਾਕਸ਼ੀ ਦੇ ਮਾਤਾ ਪਿਤਾ ਚੱਲ ਵੱਸੇ ਸਨ ਜਿਸ ਦੇ ਚਲਦੇ ਉਸਦੀ ਪਰਵਰਿਸ਼ ਇੱਕ ਐਨ.ਜੀਓ ਵਿੱਚ ਹੋਈ ਸੀ।
ਮੀਨਾਕਸ਼ੀ ਦੇ ਸਕੇ ਸਬੰਧੀਆਂ ਵੱਲੋਂ ਉਸਦੇ ਬਵਾਏਫਰੈਂਡ ਕੁਨਾਲ ਅਤੇ ਉਸਦੇ ਮਾਤਾ ਪਿਤਾ ਉੱਤੇ ਪੈਸੇ ਨਾ ਦੇਣ ਕਰਕੇ ਕਤਲ ਦਾ ਇਲਜ਼ਾਮ ਲਗਾਇਆ ਹੈ।ਉਨ੍ਹਾਂ ਆਪਣੇ ਲਗਾਏ ਦੋਸ਼ਾਂ ਵਿੱਚ ਕਿਹਾ ਹੈ ਕਿ ਕੁਨਾਲ ਨੇ ਪਹਿਲਾਂ ਮੀਨਾਕਸ਼ੀ ਨੂੰ ਵਿਆਹ ਦਾ ਧਰਵਾਸਾ ਦਿੱਤਾ ਪਰ ਬਾਅਦ ਵਿੱਚ ਉਸਦੇ  ਮਾਤਾ ਪਿਤਾ ਨੇ ਮਨ੍ਹਾਂ ਕਰ ਦਿੱਤਾ ਜਿਸ ਕਾਰਨ ਉਸਨੇ ਖੁਦਕੁਸ਼ੀ ਦਾ ਰਾਹ ਚੁਣਿਆ । ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-
Advertisment

Stay updated with the latest news headlines.

Follow us:
Advertisment