ਮੁੱਖ ਖਬਰਾਂ

ਜਲੰਧਰ 'ਚ 19 ਸਾਲਾ ਕੁੜੀ ਨੇ ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, ਵਿਆਹ ਕਰਵਾਉਣ ਦੀ ਜ਼ਿਦ 'ਤੇ ਅੜੀ

By Shanker Badra -- July 24, 2020 6:07 pm -- Updated:Feb 15, 2021

ਜਲੰਧਰ 'ਚ 19 ਸਾਲਾ ਕੁੜੀ ਨੇ ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, ਵਿਆਹ ਕਰਵਾਉਣ ਦੀ ਜ਼ਿਦ 'ਤੇ ਅੜੀ:ਜਲੰਧਰ : ਜਲੰਧਰ ਦੀ ਬਸਤੀ ਦਾਨਿਸ਼ ਮੰਡਨ ਵਿਚ 19 ਸਾਲਾ ਲੜਕੀ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਜ਼ਿਦ ਫੜ ਕੇ ਉਸ ਦੇ ਘਰ ਬਾਹਰ ਧਰਨਾ ਲਾ ਦਿੱਤਾ ਹੈ। ਉਸ ਦੀ ਮੰਗ ਹੈ ਕਿ ਜਦੋਂ ਤੱਕ ਲੜਕੇ ਨਾਲ ਉਸ ਦਾ ਵਿਆਹ ਕਰਵਾਉਣ ਦੀ ਗੱਲ ਨਹੀਂ ਮੰਨੀ ਜਾਂਦੀ, ਉਹ ਧਰਨਾ ਜਾਰੀ ਰਹੇਗਾ। ਇਸ ਦੌਰਾਨ ਕੁੜੀ ਨੇ ਦੋਸ਼ ਲਾਇਆ ਕਿ ਉਸ ਦਾ ਬਸਤੀ ਦਾਨਿਸ਼ ਮੰਡਨ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਕਰੀਬ ਪੰਜ ਸਾਲਾਂ ਤੋਂ ਪ੍ਰੇਮ ਸੰਬੰਧ ਸੀ ਪਰ ਪਿਛਲੇ ਕਈ ਦਿਨਾਂ ਤੋਂ ਉਹ ਉਸ ਨਾਲ ਗੱਲ ਨਹੀਂ ਕਰ ਰਿਹਾ ਸੀ।

ਜਲੰਧਰ 'ਚ 19 ਸਾਲਾ ਕੁੜੀ ਨੇ ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, ਵਿਆਹ ਕਰਵਾਉਣ ਦੀ ਜ਼ਿਦ 'ਤੇ ਅੜੀ

ਇਸ ਤੋਂ ਦੁਖੀ ਹੋ ਕੇ ਉਸ ਨੇ ਵੀਰਵਾਰ ਦੁਪਹਿਰ 2 ਵਜੇ ਪ੍ਰੇਮੀ ਦੇ ਘਰ ਦੇ ਬਾਹਰ ਧਰਨਾ ਲਾ ਦਿੱਤਾ। ਲੜਕੀ ਬਾਰ ਬਾਰ ਕਹਿ ਰਹੀ ਸੀ, 'ਮੈਨੂੰ ਨੀ ਪਤਾ ਮੇਰਾ ਏਹਦੇ ਨਾਲ ਵਿਆਹ ਕਰਵਾਓ। ਮੇਰਾ ਪੰਜ ਸਾਲ ਦਾ ਰਿਲੇਸ਼ਨ ਸੀ। ਇਸ ਤੋਂ ਬਾਅਦ ਲੜਕੀ ਨੇ ਗਲੀ ਵਿਚ ਹੀ ਜ਼ਮੀਨ 'ਤੇ ਕੱਪੜਾ ਵਿਛਾਇਆ ਅਤੇ ਪਾਣੀ ਦੀ ਬੋਤਲ ਲੈ ਕੇ ਧਰਨਾ ਦਿੱਤਾ ਹੈ। ਅਖੀਰ ਸ਼ਾਮ 4 ਵਜੇ ਉਹ ਥਾਣਾ -5 ਵਿਖੇ ਸ਼ਿਕਾਇਤ ਕਰਕੇ ਆਪਣੇ ਘਰ ਵਾਪਸ ਪਰਤੀ।

ਜਲੰਧਰ 'ਚ 19 ਸਾਲਾ ਕੁੜੀ ਨੇ ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, ਵਿਆਹ ਕਰਵਾਉਣ ਦੀ ਜ਼ਿਦ 'ਤੇ ਅੜੀ

ਕੁੜੀ ਨੇ ਦੱਸਿਆ ਕਿ ਉਹ ਪ੍ਰੇਮੀ ਮੁੰਡੇ ਨੂੰ ਸਕੂਲ ਦੇ ਸਮੇਂ ਤੋਂ ਜਾਣਦੀ ਹੈ। ਪਿਛਲੇ 5 ਸਾਲ ਤੋਂ ਉਨ੍ਹਾਂ ਵਿਚਕਾਰ ਪ੍ਰੇਮ ਸਬੰਧ ਹਨ। ਜਦੋਂ ਵੀ ਉਹ ਉਸ ਨੂੰ ਵਿਆਹ ਲਈ ਕਹਿੰਦੀ ਹੈ ਤਾਂ ਉਹ ਟਾਲ ਦਿੰਦਾ ਹੈ। ਉਸ ਨੇ ਇਸ ਬਾਰੇ 'ਚ ਮੁੰਡੇ ਦੇ ਘਰਵਾਲਿਆਂ ਨੂੰ ਵੀ ਦੱਸਿਆ ਪਰ ਉਨ੍ਹਾਂ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਲੜਕੀ ਦਾ ਕਹਿਣਾ ਹੈ ਕਿ ਉਸ ਨੇ ਬੁੱਧਵਾਰ ਨੂੰ ਥਾਣਾ ਡਵੀਜ਼ਨ 5 'ਚ ਇਸ ਸਬੰਧ 'ਚ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਹੈ।

ਜਲੰਧਰ 'ਚ 19 ਸਾਲਾ ਕੁੜੀ ਨੇ ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, ਵਿਆਹ ਕਰਵਾਉਣ ਦੀ ਜ਼ਿਦ 'ਤੇ ਅੜੀ

ਇਸ ਦੌਰਾਨ ਧਰਨੇ 'ਤੇ ਬੈਠੀ ਪ੍ਰੇਮਿਕਾ ਨੇ ਦੱਸਿਆ ਕਿ ਉਹ ਪਹਿਲਾਂ ਹੀ ਆਈ ਸੀ। ਉਦੋਂ ਉਸ ਨਾਲ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਕੁੱਟਮਾਰ ਕੀਤੀ ਸੀ। ਹੁਣ ਉਹ ਉੱਥੋਂ ਉੱਠ ਕੇ ਨਹੀਂ ਜਾਵੇਗੀ, ਜਦੋਂ ਤਕ ਇਸ ਬਾਰੇ 'ਚ ਪੱਕਾ ਫ਼ੈਸਲਾ ਨਹੀਂ ਲਿਆ ਜਾਵੇਗਾ। ਕੁੜੀ ਨੇ ਕਿਹਾ ਕਿ ਉਸ ਦੀ ਉਮਰ 19 ਸਾਲ ਹੈ ਤੇ ਵਿਆਹ 'ਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈ। ਓਧਰ ਲੜਕੀ ਨੇ ਕਿਹਾ ਕਿ ਹੁਣ ਮੁੰਡੇ ਦੇ ਘਰਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
-PTCNews

  • Share