ਸਰੀਰਕ ਸੰਬੰਧ ਬਣਾ ਕੇ ਵਿਆਹ ਤੋਂ ਇਨਕਾਰ, ਪ੍ਰੇਮਿਕਾ ਨੇ ਇੰਗਲੈਂਡ ਤੋਂ ਆ ਕੇ ਮਾਰੀ ਗੋਲ਼ੀ

Girl from England killed by lover in Pakistan

ਚੰਡੀਗੜ੍ਹ : ਪਿਆਰ ਨੂੰ ਅਕਸਰ ਪਵਿੱਤਰ ਕਰਾਰ ਦਿੱਤਾ ਜਾਂਦਾ ਹੈ, ਪਰ ਸਿਰ ਚੜ੍ਹ ਬੋਲਿਆ ਇਸ਼ਕ ਕਿਵੇਂ ਜਾਨਲੇਵਾ ਸਾਬਤ ਹੁੰਦਾ ਹੈ, ਇਸ ਦੀ ਮਿਸਾਲ ਗੁਆਂਢੀ ਮੁਲਕ ਪਾਕਿਸਤਾਨ ‘ਚ ਦੇਖਣ ਨੂੰ ਮਿਲੀ ,ਜਿੱਥੇ ਆਪਣੇ ਪ੍ਰੇਮੀ ਨੂੰ ਧੋਖੇ ਦੀ ਸਜ਼ਾ ਦੇਣ ਲਈ ਪ੍ਰੇਮਿਕਾ ਇੰਗਲੈਂਡ ਤੋਂ ਪਾਕਿਸਤਾਨ ਪਹੁੰਚੀ ਅਤੇ ਪ੍ਰੇਮੀ ਨੂੰ ਸ਼ਰੇਆਮ ਗੋਲ਼ੀ ਮਾਰ ਦਿੱਤੀ।
Girl from England killed by lover in Pakistan
ਪ੍ਰੇਮਿਕਾ ਇੱਕ ਬ੍ਰਿਟਿਸ਼ ਨਾਗਰਿਕ ਨਾਬਾਲਗ ਲੜਕੀ ਹੈ, ਜਿਸ ਨੇ ਪਾਕਿਸਤਾਨ ‘ਚ ਜਾ ਕੇ ਆਪਣੇ ਪ੍ਰੇਮੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੇ ਆਪਣਾ ਜੁਰਮ ਸਵੀਕਾਰ ਕਰ ਲਿਆ ਹੈ। ਪ੍ਰੇਮਿਕਾ ਨੇ ਕਿਹਾ ਕਿ ਪਾਕਿਸਤਾਨ ਦਾ ਇਹ ਨੌਜਵਾਨ ਉਸ ਨਾਲ ਨਿਕਾਹ ਕਰਵਾਉਣ ਦੀ ਗੱਲ ਕਰ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ, ਅਤੇ ਹੁਣ ਨਿਕਾਹ ਕਰਨ ਤੋਂ ਇਨਕਾਰ ਕਰ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋਈ ਪ੍ਰੇਮਿਕਾ ਨੇ ਇਹ ਖੌਫ਼ਨਾਕ ਕਦਮ ਚੁੱਕਿਆ।
Girl from England killed by lover in Pakistan
ਸਰਹੱਦ ਪਾਰ ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਪੇਸ਼ਾਵਰ ਨਿਵਾਸੀ ਸਾਦਿਕ ਨੂੰ ਇੱਕ ਹੋਟਲ ‘ਚ ਗੋਲੀ ਲੱਗਣ ਕਾਰਨ ਹਸਪਤਾਲ ਲਿਆਂਦਾ ਗਿਆ, ਪਰ ਹਸਪਤਾਲ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ। ਸਾਦਿਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਸਾਦਿਕ ਕੁਝ ਕੁਝ ਸਮੇਂ ਤੋਂ ਬ੍ਰਿਟੇਨ ਵਿਖੇ ਰਹਿ ਰਿਹਾ ਸੀ ਅਤੇ ਉੱਥੇ ਉਸ ਦੀ ਬ੍ਰਿਟਿਸ਼ ਨਾਗਰਿਕ ਮੁਸਲਿਮ ਲੜਕੀ ਹਸੀਨ ਬੇਗ ਨਾਲ ਜਾਣ-ਪਛਾਣ ਹੋ ਗਈ, ਜੋ ਪਿਆਰ ਵਿੱਚ ਬਦਲ ਗਈ। ਇੱਕ ਮਹੀਨਾ ਪਹਿਲਾਂ ਸਾਦਿਕ ਪਾਕਿਸਤਾਨ ਵਾਪਸ ਆਇਆ ਸੀ ਅਤੇ ਹਸੀਨ ਬੇਗ ਨਿਕਾਹ ਲਈ ਉਸ ‘ਤੇ ਦਬਾਅ ਪਾ ਰਹੀ ਸੀ, ਜੋ ਸਾਦਿਕ ਸਵਿਕਾਰ ਕਰਨ ਨੂੰ ਤਿਆਰ ਨਹੀਂ ਸੀ। ਪੁਲਿਸ ਵੱਲੋਂ ਕੀਤੀ ਜਾਂਚ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਹਸੀਨ ਬੇਗ ਤਿੰਨ ਦਿਨ ਪਹਿਲਾਂ ਇੰਗਲੈਂਡ ਤੋਂ ਪਾਕਿਸਤਾਨ ਆਈ ਸੀ।
Girl from England killed by lover in Pakistan
ਅਜਿਹੀਆਂ ਖ਼ਬਰਾਂ ਦਰਸਾਉਂਦੀਆਂ ਹਨ ਕਿ ਬਹੁਤ ਸਾਰੇ ਲੋਕ ਸਰੀਰਕ ਖਿੱਚ ਤੇ ਪਿਆਰ ਦਾ ਫ਼ਰਕ ਨਹੀਂ ਸਮਝਦੇ ਅਤੇ ਘੱਟ ਸੋਚੇ-ਸਮਝੇ ਬਿਨਾਂ ਕੀਤੇ ਕੰਮਾਂ ਦੇ ਨਤੀਜੇ ਕਿੰਨੇ ਭਿਆਨਕ ਸਾਬਤ ਹੋ ਸਕਦੇ ਹਨ। ਸਾਦਿਕ ਤੇ ਉਸ ਦੀ ਬ੍ਰਿਟਿਸ਼ ਪ੍ਰੇਮਿਕਾ ਦੇ ਆਪਸੀ ਕਥਿਤ ‘ਪਿਆਰ’ ਅਤੇ ਉਸ ਤੋਂ ਪੈਦਾ ਹੋਏ ਹਾਲਾਤਾਂ ਦਾ ਖ਼ਮਿਆਜ਼ਾ ਇਹ ਦੋਵੇਂ ਨਹੀਂ ਬਲਕਿ ਦੋਵਾਂ ਦੇ ਪਰਿਵਾਰ ਵੀ ਭੁਗਤਣਗੇ।