ਹੋਰ ਖਬਰਾਂ

ਇਸ ਬੱਚੀ ਨੇ ਵੱਡੇ ਵੱਡਿਆਂ ਨੂੰ ਪਾਇਆ ਚੱਕਰਾਂ 'ਚ , ਬਾਬੇ ਨਾਨਕ ਦੀ ਫੁੱਲ ਕਿਰਪਾ

By Shanker Badra -- November 02, 2018 5:25 pm

ਇਸ ਬੱਚੀ ਨੇ ਵੱਡੇ ਵੱਡਿਆਂ ਨੂੰ ਪਾਇਆ ਚੱਕਰਾਂ 'ਚ , ਬਾਬੇ ਨਾਨਕ ਦੀ ਫੁੱਲ ਕਿਰਪਾ:ਜਦੋਂ ਕਿਸੇ 'ਤੇ ਬਾਬੇ ਨਾਨਕ ਦੀ ਕਿਰਪਾ ਹੋ ਜਾਂਦੀ ਤਾਂ ਉਹ ਗੁੰਗਿਆਂ ਨੂੰ ਵੀ ਬੋਲਣ ਲਗਾ ਦਿੰਦਾ ਹੈ।ਇਸ ਤਰ੍ਹਾਂ ਇੱਕ ਬੱਚੀ 'ਤੇ ਬਾਬੇ ਨਾਨਕ ਦੀ ਫੁੱਲ ਕਿਰਪਾ ਹੋ ਗਈ ਹੈ।ਜਿਸ ਨੂੰ ਹਮੇਸ਼ਾ ਧਾਰਮਿਕ ਸਿੱਖਿਆ ਇਸ ਤਰ੍ਹਾਂ ਮੂੰਹ ਜ਼ੁਬਾਨੀ ਯਾਦ ਹੈ।ਇਸ ਬੱਚੀ ਦੀ ਇੱਕ ਵੀਡੀਓ ਅੱਜ ਕੱਲ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਛੋਟੀ ਜਿਹੀ ਬੱਚੀ ਕੋਲ ਗੁਰਬਾਣੀ ਦਾ ਪੂਰਾ ਭੰਡਾਰ ਹੈ।ਇਸ ਵੀਡੀਓ ਵਿੱਚ ਬੱਚੀ ਆਪਣੀ ਮਾਤਾ ਨੂੰ ਸਮਝਾ ਰਹੀ ਹੈ ਕਿ ਜੇਕਰ ਉਸ ਰੱਬ ਦਾ ਨਾਮ ਜਪਾਂਗੇ ਤਾਂ ਸੁਖੀ -ਸੁਖੀ ਆਪਣੇ ਘਰ ਚਲੇ ਜਾਵਾਂਗੇ ਪਰ ਜੇ ਨਹੀਂ ਜਾਪ ਕਰਾਂਗੇ ਤਾਂ ਸੁਖੀ ਸੁਖੀ ਘਰ ਨਹੀਂ ਜਾਵਾਂਗੇ ,ਜਿਸ ਕਰਕੇ ਅਸੀਂ ਜੂਨਾਂ ਦੇ ਗੋਲ -ਗੋਲ ਚੱਕਰ ਵਿੱਚ ਫਸ ਜਾਵਾਂਗੇ ਅਤੇ ਫਿਰ ਤੁਹਾਡੇ ਕੋਲੋ ਬੜਾ ਔਖਾ ਨਿਕਲਿਆ ਜਾਣਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।ਉਹ ਬੱਚਾ ਰੂਪਨਗਰ ਦੇ ਪਿੰਡ ਸੋਲਖੀਆਂ ਦਾ ਰਹਿਣ ਵਾਲਾ ਹੈ,ਜਿਸ ਦਾ ਨਾਮ ਏਕਮ ਸਿੰਘ ਖਾਲਸਾ ਹੈ।ਇਸ ਬੱਚੇ ਦੀ ਉਮਰ ਸਾਢੇ ਤਿੰਨ ਸਾਲ ਦੱਸੀ ਜਾ ਰਹੀ ਹੈ।ਏਕਮ ਸਿੰਘ ਖਾਲਸਾ ਦੇ ਵੀ ਗੁਰਬਾਣੀ ਮੂੰਹ ਜ਼ੁਬਾਨੀ ਯਾਦ ਹੈ ਇਸ ਨੂੰ ਜਪੁਜੀ ਸਾਹਿਬ ਦਾ ਪਾਠ ਕਰਦੇ ਦੇਖ ਸਭ ਦੰਗ ਰਹਿ ਜਾਂਦੇ ਹਨ।

ਜਿਸ ਤਰ੍ਹਾਂ ਇਨ੍ਹਾਂ ਦੋਵੇਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆ ਵੱਲੋਂ ਹੁਣ ਤੋਂ ਹੀ ਧਾਰਮਿਕ ਸਿੱਖਿਆ ਦੇ ਕੇ ਇੱਕ ਚੰਗਾ ਇਨਸਾਨ ਬਣਨ ਦੇ ਰਾਹ 'ਤੇ ਪਾਇਆ ਗਿਆ ਹੈ।ਇਸ ਲਈ ਬਾਕੀ ਮਾਪਿਆਂ ਨੂੰ ਇਨ੍ਹਾਂ ਵਾਂਗ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜਦਿਆਂ ਹੋਇਆਂ ਧਾਰਮਿਕ ਸਿੱਖਿਆ ਜਰੂਰ ਦੇਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਟੈਲੀਵਿਜਨ ਅਤੇ ਮੋਬਾਇਲ ਦੀ ਬਿਮਾਰੀ ਤੋਂ ਦੂਰ ਰੱਖਿਆ ਜਾ ਸਕੇ ਅਤੇ ਬੱਚਿਆਂ ਦੇ ਭਵਿੱਖ ਦੀ ਨੀਂਹ ਗੁਰੂਆਂ ਦੀ ਪਵਿੱਤਰ ਬਾਣੀ ਤੋਂ ਸ਼ੁਰੂ ਹੋ ਸਕੇ।

 

View this post on Instagram

 

ਵਾਹਿਗੁਰੂ ਜੀ

A post shared by PTC News (Official) (@ptc_news) on


-PTCNews

  • Share