ਨੌਜਵਾਨ ਨੇ ਸ਼ਰੇਆਮ ਕੀਤਾ ਕੁੜੀ ਕਤਲ, ਲਾਸ਼ 'ਤੇ ਪਿਸਤੌਲ ਰੱਖ ਹੋਇਆ ਫ਼ਰਾਰ

By Jagroop Kaur - May 13, 2021 2:05 pm

ਸੂਬੇ ਵਿਚ ਅਪਰਾਧਿਕ ਵਾਰਦਾਤਾਂ ਥਮਨ ਦਾ ਨਾਮ ਨਹੀਂ ਲੈ ਰਹੀਆਂ , ਅੱਜ ਸਿਖਰ ਦੁਪਹਿਰ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਜਦ ਅਣਪਛਾਤੇ ਨੌਜਵਾਨ ਵਲੋਂ ਸਥਾਨਕ ਐੱਸ.ਜੀ. ਇਨਕਲੇਵ ਨੇੜੇ ਇਕ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ ਬਣ ਗਿਆ , ਉਥੇ ਹੀ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਨੌਜਵਾਨ ਕੁੜੀ ਦੀ ਲਾਸ਼ ’ਤੇ ਹੀ ਪਿਸਤੋਲ ਰੱਖ ਕੇ ਮੌਕੇ ਤੋਂ ਫਰਾਰ ਹੋ ਗਿਆ।

Read more:  ਡੋਲੀ ਵਿਦਾ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਘਰ ਆਈ ਧੀ...

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਦੇ ਪਨਡੋਰੀ ਇਲਾਕੇ ਦਾ ਹੈ। ਮੁਢਲੀ ਜਾਣਕਰੀ ਮੁਤਾਬੀਕ ਮ੍ਰਿਤਕ ਗੰਡਾ ਸਿੰਘ ਕਲੋਨੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜਿਸ ਦਾ ਕਤਲ ਪਨਡੋਰੀ ਇਲਾਕੇ ਚ ਹੋਇਆ ਜੀਤਹਿ ਉਸ ਦੀ ਲਾਸ਼ ਬਰਾਮਦ ਹੋਈ ਹੈ। ਕਤਲ ਦੀ ਇਸ ਘਟਨਾ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੁੜੀ ਪਾਰਲਰ ’ਚ ਗਈ ਸੀ, ਜਿਸ ਦੌਰਾਨ ਨੌਜਵਾਨ ਨੇ ਉਸ ਨੂੰ ਗੋਲੀ ਮਾਰ ਦਿੱਤੀ।3 months after wife's death, man among 4 booked for murder in Amritsar |  Hindustan Times

ਦੂਜੇ ਪਾਸੇ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਹੁਣ ਇਸ ਕਤਲ ਦੀ ਅਸਲ ਵਜ੍ਹਾ ਕੀ ਹੈ ਇਸ ਦੀ ਜਾਂਚ ਵਿਚ ਪੁਲਿਸ ਜੁਟ ਗਈ ਹੈ ਅਤੇ ਲੜਕੀ ਦੇ ਕਤਲ ਦੀ ਭਾਲ ਵੀ ਸ਼ੁਰੂ ਕਰ ਦਿਤੀ ਹੈ , ਪੁਲਿਸ ਵੱਲੋਂ ਲਾਗਲੇ ਸੀਸੀਟੀਵੀ ਵੀ ਖੰਘਾਲੇ ਜਾ ਰਹੇ ਹਨ ਤਾਂ ਜੋ ਕਤਲ ਕਰਨ ਵਾਲੇ ਦੀ ਭਾਲ ਕੀਤੀ ਜਾ ਸਕੇ।

Click here to follow PTC News on Twitter

adv-img
adv-img