Thu, Apr 18, 2024
Whatsapp

ਇੱਕ ਵਿਦਿਆਰਥਣ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ 5 ਖਿਲਾਫ਼ ਕੇਸ ਦਰਜ

Written by  Shanker Badra -- March 19th 2019 03:23 PM -- Updated: March 19th 2019 03:24 PM
ਇੱਕ ਵਿਦਿਆਰਥਣ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ 5 ਖਿਲਾਫ਼ ਕੇਸ ਦਰਜ

ਇੱਕ ਵਿਦਿਆਰਥਣ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ 5 ਖਿਲਾਫ਼ ਕੇਸ ਦਰਜ

ਇੱਕ ਵਿਦਿਆਰਥਣ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ 5 ਖਿਲਾਫ਼ ਕੇਸ ਦਰਜ:ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ 'ਚ ਬੀਤੇ ਦਿਨੀਂ ਆਈਲੈਟਸ ਕਰ ਰਹੀ ਇੱਕ ਵਿਦਿਆਰਥਣ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਬਾਰੇ ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਹੈ।ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ 'ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। [caption id="attachment_271592" align="aligncenter" width="300"]Girl student Kidnap After murder case 5 against FIR Registered ਇੱਕ ਵਿਦਿਆਰਥਣ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ 5 ਖਿਲਾਫ਼ ਕੇਸ ਦਰਜ[/caption] ਲੜਕੀ ਦੀ ਮਾਂ ਹਰਪ੍ਰੀਤ ਕੌਰ ਨੇ ਦੋਸ਼ ਲਾਇਆ ਹੈ ਕਿ ਉਸ ਦੀ ਧੀ ਨੂੰ ਫੁੰਮਣ ਸਿੰਘ ਨਾਂ ਦਾ ਨੌਜਵਾਨ ਵਰਗਲਾ ਕੇ ਲੈ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਫੁੰਮਣ ਸਿੰਘ ਪੁੱਤਰ ਬੀਰ ਸਿੰਘ, ਉਸ ਦਾ ਭਰਾ ਰਾਜ ਕੁਮਾਰ ਅਤੇ ਉਸਦੀ ਦੀ ਪਤਨੀ, ਮਾਂ ਮਨਜੀਤ ਕੌਰ ਤੇ ਹਰਪ੍ਰੀਤ ਕੌਰ ਵਾਸੀ ਭੰਗਵਾਂ ਨੇ ਮਿਲ ਕੇ ਉਸਦੀ ਧੀ ਦੀ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਕਿਤੇ ਖੁਰਦ ਬੁਰਦ ਕਰ ਦਿੱਤਾ ਹੈ। [caption id="attachment_271593" align="aligncenter" width="300"]Girl student Kidnap After murder case 5 against FIR Registered ਇੱਕ ਵਿਦਿਆਰਥਣ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ 5 ਖਿਲਾਫ਼ ਕੇਸ ਦਰਜ[/caption] ਜਿਸ ਤੋਂ ਬਾਅਦ ਪੁਲਿਸ ਨੇ ਲੜਕੀ ਦੀ ਮਾਂ ਹਰਪ੍ਰੀਤ ਕੌਰ ਦੇ ਬਿਆਨ 'ਤੇ ਪੰਜਾਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...