ਮੁੱਖ ਖਬਰਾਂ

5ਵੀਂ ਕਲਾਸ ਦੀ ਲੜਕੀ ਵੇਚ ਰਹੀ ਸੀ ਫਲ, ਵਿਅਕਤੀ ਨੇ 12 ਅੰਬਾਂ ਲਈ ਦਿੱਤੇ ਸਵਾ ਲੱਖ ਰੁਪਏ

By Baljit Singh -- June 28, 2021 8:06 pm -- Updated:Feb 15, 2021

ਨਵੀਂ ਦਿੱਲੀ: ਸੜਕ ਕਿਨਾਰੇ ਬੈਠੇ ਅੰਬ ਵੇਚ ਰਹੀ 5ਵੀਂ ਜਮਾਤ ਦੀ ਇਕ ਵਿਦਿਆਰਥੀ ਦੀ ਕਹਾਣੀ ਇੰਨੀ ਵਾਇਰਲ ਹੋ ਗਈ ਕਿ ਉਸਦੇ ਸੁਪਨਿਆਂ ਨੂੰ ਖੰਭ ਲੱਗ ਗਏ। ਇਕ ਆਦਮੀ ਨੇ 12 ਅੰਬਾਂ ਦੇ ਬਦਲੇ ਇਸ ਲੜਕੀ ਨੂੰ 1 ਲੱਖ 25 ਹਜ਼ਾਰ ਰੁਪਏ ਦਿੱਤੇ। ਇਹ ਅੰਬ ਕੋਈ ਖਾਸ ਨਹੀਂ ਸਨ, ਜਿਸ ਲਈ ਇੰਨੀ ਕੀਮਤ ਮਿਲੀ ਸੀ, ਪਰ ਪੜ੍ਹਾਈ ਲਈ ਇਸ ਲੜਕੀ ਵਿਚ ਜਨੂੰਨ ਨੂੰ ਵੇਖਦਿਆਂ ਵਿਅਕਤੀ ਨੇ ਇੰਨੇ ਮਹਿੰਗੇ ਰੇਟ 'ਤੇ ਅੰਬ ਖਰੀਦੇ।

ਪੜੋ ਹੋਰ ਖਬਰਾਂ: ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ ਦਾ ਵਿਸਥਾਰ, ਕੇਂਦਰ ਸਰਕਾਰ ਨੇ PF ਨੂੰ ਲੈ ਕੇ ਦਿੱਤੀ ਵੱਡੀ ਰਾਹਤ

ਝਾਰਖੰਡ ਦੇ ਜਮਸ਼ੇਦਪੁਰ ਵਿਚ ਸਟ੍ਰੈਟ ਮਾਈਲਾਂ ਰੋਡ 'ਤੇ ਬੰਗਲਾ ਨੰਬਰ 47 ਦੇ ਆਊਟ ਹਾਊਸ ਵਿੱਚ ਰਹਿੰਦੀ 11 ਸਾਲਾ ਤੁਲਸੀ ਪੰਜਵੀਂ ਜਮਾਤ ਦੀ ਵਿਦਿਆਰਥੀ ਹੈ। ਉਸਦੇ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਚੰਗੀ ਨਹੀਂ ਹੈ। ਕਿਸੇ ਤਰ੍ਹਾਂ ਪਰਿਵਾਰਕ ਮੈਂਬਰ ਉਸ ਨੂੰ ਪੜ੍ਹਾ ਰਹੇ ਸਨ, ਪਰ ਕੋਰੋਨਾ ਪੀਰੀਅਡ ਦੌਰਾਨ ਸਕੂਲ ਬੰਦ ਸਨ। ਸਕੂਲ ਦੇ ਬੰਦ ਹੋਣ ਤੋਂ ਬਾਅਦ ਆਨਲਾਈਨ ਕਲਾਸਾਂ ਸ਼ੁਰੂ ਹੋਈਆਂ ਤਾਂ ਤੁਲਸੀ ਦੀ ਪੜ੍ਹਾਈ ਰੁਕ ਗਈ। ਕਿਉਂਕਿ ਉਸ ਕੋਲ ਆਨਲਾਈਨ ਕਲਾਸਾਂ ਲੈਣ ਲਈ ਸਮਾਰਟ ਫੋਨ ਨਹੀਂ ਸੀ। ਇਸ ਲਈ ਤੁਲਸੀ ਨੇ ਨਵੇਂ ਫੋਨ ਲਈ ਪੈਸੇ ਇਕੱਠੇ ਕਰਨ ਲਈ ਅੰਬ ਵੇਚਣ ਦਾ ਫੈਸਲਾ ਕੀਤਾ।

ਪੜੋ ਹੋਰ ਖਬਰਾਂ: ਮੋਬਾਇਲ ਚੋਰੀ ਹੋਣ ‘ਤੇ ਤੁਰੰਤ ਕਰੋ ਇਹ ਕੰਮ, ਨਹੀਂ ਤਾਂ ਖਾਤਾ ਹੋ ਸਕਦੈ ਖਾਲੀ

ਤੁਲਸੀ ਬੰਗਲੇ ਦੇ ਬਾਗ਼ ਵਿਚ ਅੰਬ ਦੇ ਦਰੱਖਤ ਤੋਂ ਪੱਕੇ ਅੰਬਾਂ ਨੂੰ ਰੋਜ਼ਾਨਾ ਲਿਜਾ ਰਹੀ ਸੀ ਅਤੇ ਸੜਕ ਤੇ ਰੱਖ ਕੇ ਵੇਚ ਰਹੀ ਸੀ। ਇਸ ਦੌਰਾਨ ਤੁਲਸੀ ਦੀ ਇਹ ਪੂਰੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਜਦੋਂ ਤੁਲਸੀ ਇਹ ਅੰਬ ਵੇਚਣ ਦੀ ਕਹਾਣੀ ਮੁੰਬਈ ਸਥਿਤ ਐਡਟੈਨਮੈਂਟ ਕੰਪਨੀ ਦੇ ਵਾਈਸ ਚੇਅਰਮੈਨ ਅਮੈਯਾ ਹੇਤੇ ਕੋਲ ਪਹੁੰਚੀ ਤਾਂ ਉਸਨੇ ਉਸ ਦੀ ਮਦਦ ਲਈ ਪੈਰ ਅੱਗੇ ਵਧਾਏ।

ਪੜੋ ਹੋਰ ਖਬਰਾਂ: ਲੁਧਿਆਣਾ ’ਚ ਦੇਹ ਵਪਾਰ ਦਾ ਪਰਦਾਫਾਸ਼, ਗੂਗਲ ਪੇਅ ਉੱਤੇ ਹੁੰਦੀ ਸੀ ਅਦਾਇਗੀ

ਵੱਡੇ ਕਾਰੋਬਾਰੀ ਨੇ ਇਸ ਲੜਕੀ ਤੋਂ ਸਿਰਫ 12 ਅੰਬ 1 ਲੱਖ 20 ਹਜ਼ਾਰ ਰੁਪਏ ਵਿਚ ਖਰੀਦ ਕੇ ਉਸ ਦੇ ਸੁਪਨਿਆਂ ਨੂੰ ਨਵੀਂ ਉਡਾਣ ਦਿੱਤੀ ਹੈ। ਉਥੇ ਇਸ ਮਦਦ ਨਾਲ ਤੁਲਸੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਤੁਲਸੀ ਨੇ ਇਸ ਰਕਮ ਵਿਚੋਂ 13 ਹਜ਼ਾਰ ਰੁਪਏ ਦਾ ਸਮਾਰਟ ਫੋਨ ਖਰੀਦਿਆ ਹੈ। ਉਸਨੇ ਬਾਕੀ ਬਚੀ ਰਕਮ ਅਗਲੇਰੀ ਪੜਾਈ ਲਈ ਬਚਾਈ ਹੈ। ਇਸ ਸਹਾਇਤਾ ਤੋਂ ਬਾਅਦ, ਤੁਲਸੀ ਹੁਣ ਅੰਬ ਨਹੀਂ ਵੇਚ ਰਹੀ, ਬਲਕਿ ਘਰ ਪੜ੍ਹ ਰਹੀ ਹੈ।

-PTC News