Wed, Apr 24, 2024
Whatsapp

ਜਨਮ ਦਿਨ ਮਨਾਉਣ ਤੋਂ ਬਾਅਦ ਰਸਤੇ 'ਚ ਵਿਦਿਆਰਥਣ ਦੀ ਲੱਤ 'ਚ ਮਾਰੀ ਗੋਲੀ ,ਪੜ੍ਹੋ ਪੂਰਾ ਮਾਮਲਾ

Written by  Shanker Badra -- September 01st 2020 05:24 PM
ਜਨਮ ਦਿਨ ਮਨਾਉਣ ਤੋਂ ਬਾਅਦ ਰਸਤੇ 'ਚ ਵਿਦਿਆਰਥਣ ਦੀ ਲੱਤ 'ਚ ਮਾਰੀ ਗੋਲੀ ,ਪੜ੍ਹੋ ਪੂਰਾ ਮਾਮਲਾ

ਜਨਮ ਦਿਨ ਮਨਾਉਣ ਤੋਂ ਬਾਅਦ ਰਸਤੇ 'ਚ ਵਿਦਿਆਰਥਣ ਦੀ ਲੱਤ 'ਚ ਮਾਰੀ ਗੋਲੀ ,ਪੜ੍ਹੋ ਪੂਰਾ ਮਾਮਲਾ

ਜਨਮ ਦਿਨ ਮਨਾਉਣ ਤੋਂ ਬਾਅਦ ਰਸਤੇ 'ਚ ਵਿਦਿਆਰਥਣ ਦੀ ਲੱਤ 'ਚ ਮਾਰੀ ਗੋਲੀ ,ਪੜ੍ਹੋ ਪੂਰਾ ਮਾਮਲਾ:ਲੁਧਿਆਣਾ : ਬਰਥਡੇ ਪਾਰਟੀ ਮਨਾਉਣ ਤੋਂ ਬਾਅਦ ਐੱਲ.ਪੀ. ਯੂ. ਦੀ ਵਿਦਿਆਰਥਣ ਨੂੰ ਘਰ ਛੱਡਣ ਜਾਂਦੇ ਸਮੇਂ ਰਸਤੇ ਵਿਚ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਨੀਅਤ ਨਾਲ ਵਿਦਿਆਰਥਣ ਦੀ ਲੱਤ ਵਿਚ ਗੋਲੀ ਮਾਰੀ ਗਈ ਹੈ। ਪੁਲਿਸ ਨੇ ਅਣਪਛਾਤੇ ਨੌਜਵਾਨ ਖਿਲਾਫ਼ ਪਰਚਾ ਦਰਜ ਕੀਤਾ ਹੈ। [caption id="attachment_427673" align="aligncenter" width="300"] ਜਨਮ ਦਿਨ ਮਨਾਉਣ ਤੋਂ ਬਾਅਦ ਰਸਤੇ 'ਚ ਵਿਦਿਆਰਥਣ ਦੀ ਲੱਤ 'ਚ ਮਾਰੀ ਗੋਲੀ ,ਪੜ੍ਹੋ ਪੂਰਾ ਮਾਮਲਾ[/caption] ਐੱਸ.ਐੱਚ.ਓ. ਕੁਲਦੀਪ ਸਿੰਘ ਮੁਤਾਬਕ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਤਨਜਾਨੀਆ ਦੀ ਰਹਿਣ ਵਾਲੀ ਵਿਦਿਆਰਥਣ ਮਗਵਾਜਾ ਜੇਨਟ ਨੇ ਦੱਸਿਆ ਕਿ ਉਹ ਲੁਧਿਆਣਾ ਵਿਚ ਆਪਣੀ ਭੈਣ ਦੇ ਕੋਲ ਆਈ ਸੀ, ਜੋ ਕਿਰਾਏ ਦੇ ਕਮਰੇ ਵਿਚ ਰਹਿੰਦੀ ਹੈ। ਬੀਤੀ 28 ਅਗਸਤ ਨੂੰ ਉਸ ਦੀ ਇਕ ਸਹੇਲੀ ਦਾ ਦਿੱਲੀ ਤੋਂ ਫੋਨ ਆਇਆ ਕਿ ਉਸ ਦੇ ਦੋਸਤ ਦਾ ਜਨਮ ਦਿਨ ਹੈ, ਜਿਸ ਨੂੰ ਕੰਪਨੀ ਦੀ ਲੋੜ ਹੈ। [caption id="attachment_427672" align="aligncenter" width="300"] ਜਨਮ ਦਿਨ ਮਨਾਉਣ ਤੋਂ ਬਾਅਦ ਰਸਤੇ 'ਚ ਵਿਦਿਆਰਥਣ ਦੀ ਲੱਤ 'ਚ ਮਾਰੀ ਗੋਲੀ ,ਪੜ੍ਹੋ ਪੂਰਾ ਮਾਮਲਾ[/caption] ਉਸੇ ਦੇ ਕਹਿਣ 'ਤੇ ਉਹ ਨੌਜਵਾਨ ਨਾਲ ਉਸ ਦੀ ਬਰਥਡੇ ਪਾਰਟੀ 'ਤੇ ਚਲੀ ਗਈ। ਅਗਲੇ ਦਿਨ ਸਵੇਰੇ 4 ਵਜੇ ਜਦੋਂ ਉਸ ਨੂੰ ਆਪਣੀ ਬਾਈਕ 'ਤੇ ਛੱਡਣ ਘਰ ਜਾ ਰਿਹਾ ਸੀ ਤਾਂ ਸਰਾਭਾ ਨਗਰ ਵਿਚ ਬਾਥਰੂਮ ਕਰਨ ਦੇ ਬਹਾਨੇ ਬਾਈਕ ਰੋਕਿਆ ਅਤੇ ਉਸੇ ਸਮੇਂ ਵਿਦਿਆਰਥਣ 'ਤੇ ਰਿਵਾਲਵਰ ਤਾਣ ਦਿੱਤੀ। ਇਸ ਤੋਂ ਬਾਅਦ ਵਿਦਿਆਰਥਣ ਦੀ  ਲੱਤ 'ਤੇ ਗੋਲੀ ਮਾਰ ਕੇ ਨਕਦੀ ਲੁੱਟ ਕੇ ਫਰਾਰ ਹੋ ਗਿਆ। ਪੁਲਿਸ ਮੁਤਾਬਕ ਵਿਦਿਆਰਥਣ ਨੂੰ ਜਿਸ ਔਰਤ ਨੇ ਫੋਨ ਕੀਤਾ ਸੀ, ਉਸ ਦਾ ਮੋਬਾਇਲ ਨੰਬਰ ਬੰਦ ਆ ਰਿਹਾ ਹੈ। ਔਰਤ ਦੀ ਆਖਰੀ ਲੋਕੇਸ਼ਨ ਦਿੱਲੀ ਦੀ ਆਈ ਹੈ, ਨਾਲ ਹੀ ਨੌਜਵਾਨ ਦਾ ਵੀ ਮੋਬਾਇਲ ਬੰਦ ਹੈ। ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਇਸ ਵਾਰਤਾਤ 'ਚ ਨਾਜਾਇਜ਼ ਹਥਿਆਰ ਵਰਤਿਆ ਗਿਆ ਹੈ। -PTCNews


Top News view more...

Latest News view more...