ਲੜਕੀ ਨੂੰ ਪਹਿਲਾਂ ਖੁਆਏ ਭੰਗ ਦੇ ਪਕੌੜੇ, ਮਗਰੋਂ ਨਸ਼ੇ ਦੀ ਹਾਲਤ 'ਚ ਲੜਕੀ ਨਾਲ ਕੀਤਾ ਜਬਰ-ਜ਼ਨਾਹ

By Shanker Badra - February 24, 2020 7:02 pm

ਲੜਕੀ ਨੂੰ ਪਹਿਲਾਂ ਖੁਆਏਭੰਗ ਦੇ ਪਕੌੜੇ, ਮਗਰੋਂ ਨਸ਼ੇ ਦੀ ਹਾਲਤ 'ਚ ਲੜਕੀ ਨਾਲ ਕੀਤਾ ਜਬਰ-ਜ਼ਨਾਹ:ਲੁਧਿਆਣਾ :ਲੁਧਿਆਣਾ ਵਿਖੇ ਇੱਕ ਲੜਕੀ ਨੂੰ ਭੰਗ ਦੇ ਪਕੌੜੇ ਖੁਆ ਕੇ ਉਸ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ।ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਕਿਸੇ ਦੇ ਘਰ ਵਿਚ ਸਫ਼ਾਈ ਦਾ ਕੰਮ ਕਰਨ ਜਾ ਰਹੀ ਲੜਕੀ ਨੂੰ ਇਕ ਨੌਜਵਾਨ ਆਪਣੇ ਨਾਲ ਲੈ ਗਿਆ ਅਤੇ ਰਸਤੇ ਵਿਚ ਲੜਕੀ ਨੂੰ ਭੰਗ ਦੇ ਪਕੌੜੇ ਖੁਆ ਦਿੱਤੇ। ਜਦੋਂ ਲੜਕੀ ਬੇਸੁਧ ਹੋ ਗਈ ਤਾਂ ਨਸ਼ੇ ਦੀ ਹਾਲਤ 'ਚਉਸ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।

Girl To Eat Bhang Pakora After Rape In Ludhiana ਲੜਕੀ ਨੂੰ ਪਹਿਲਾਂ ਖੁਆਏਭੰਗ ਦੇ ਪਕੌੜੇ, ਮਗਰੋਂ ਨਸ਼ੇ ਦੀ ਹਾਲਤ 'ਚਲੜਕੀ ਨਾਲ ਕੀਤਾ ਜਬਰ-ਜ਼ਨਾਹ

ਇਸ ਦੌਰਾਨ ਹੋਸ਼ 'ਚ ਆਉਣ ਤੋਂ ਬਾਅਦ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਹਰ ਰੋਜ਼ ਵਾਂਗ ਪੀਏਯੂ 'ਚ ਕਿਸੇ ਦੇ ਘਰ ਕੰਮ ਕਰਨ ਲਈ ਜਾ ਰਹੀ ਸੀ। ਇਸ ਦੌਰਾਨ ਉਸ ਦਾ ਵਾਕਫ ਲਾਹੌਰੀਆ ਆਇਆ, ਜਿਸ ਨੇ ਲੜਕੀ ਨੂੰ ਜ਼ਬਰਦਸਤੀ ਆਪਣੇ ਐਕਟਿਵਾ ਸਕੂਟਰ 'ਤੇ ਬਿਠਾ ਲਿਆ ਤੇ ਕਿਸੇ ਅਣਜਾਣ ਥਾਂ 'ਤੇ ਲੈ ਗਿਆ। ਲੜਕੀ ਮੁਤਾਬਿਕ ਲਾਹੌਰੀਆ ਨੇ ਉਸ ਨੂੰ ਭੰਗ ਦੇ ਪਕੌੜੇ ਖੁਆਏ ਤੇ ਜਿਸ ਤਰ੍ਹਾਂ ਹੀ ਲੜਕੀ ਬੇਸੁਧ ਹੋ ਗਈ ਤਾਂ ਮੁਲਜ਼ਮ ਨੇ ਉਸ ਦੀ ਇੱਜਤ ਲੁੱਟ ਲਈ।

Girl To Eat Bhang Pakora After Rape In Ludhiana ਲੜਕੀ ਨੂੰ ਪਹਿਲਾਂ ਖੁਆਏਭੰਗ ਦੇ ਪਕੌੜੇ, ਮਗਰੋਂ ਨਸ਼ੇ ਦੀ ਹਾਲਤ 'ਚਲੜਕੀ ਨਾਲ ਕੀਤਾ ਜਬਰ-ਜ਼ਨਾਹ

ਜਿਸ ਤੋਂ ਬਾਅਦ ਨਸ਼ੇ ਦੀ ਹਾਲਤ ਦਾ ਫਾਇਦਾ ਚੁੱਕਦਿਆਂ ਮੁਲਜ਼ਮ ਉਸ ਨੂੰ ਦੇਰ ਸ਼ਾਮ ਛੱਡ ਕੇ ਫਰਾਰ ਹੋ ਗਿਆ। ਹੋਸ਼ ਆਉਣ 'ਤੇ ਪੀੜਤ ਲੜਕੀ ਨੇ ਥਾਣਾ ਪੀਏਯੂ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ। ਇਸ ਮਾਮਲੇ 'ਚ ਸਬ ਇੰਸਪੈਕਟਰ ਗੁਰਸ਼ਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਲਾਹੌਰੀਆ ਖ਼ਿਲਾਫ਼ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
-PTCNews

adv-img
adv-img