adv-img
ਪੰਜਾਬ

ਪ੍ਰੇਮੀ ਦੀ ਮੌਤ ਮਗਰੋਂ ਹੋਟਲ ਦੇ ਕਮਰੇ 'ਚੋਂ ਫਰਾਰ ਹੋਈ ਪ੍ਰੇਮਿਕਾ, ਜਾਣੋ ਪੂਰਾ ਮਾਮਲਾ

By Jasmeet Singh -- October 4th 2022 06:20 PM -- Updated: October 4th 2022 06:34 PM

ਅੰਮ੍ਰਿਤਸਰ, 4 ਅਕਤੂਬਰ: ਮਾਮਲਾ ਅੰਮ੍ਰਿਤਸਰ ਦੇ ਦੁਰਗਿਆਣਾ ਚੌਂਕੀ ਦਾ ਹੈ ਜਿਥੋਂ ਦੇ ਇਲਾਕੇ ਦੇ ਆਰ ਕੌਨਟੀਨੈਟਲ ਹੋਟਲ ਵਿੱਚ ਬੀਤੀ ਰੋਜ਼ ਇੱਕ ਪ੍ਰੇਮੀ ਜੋੜੇ ਵੱਲੋਂ ਕਮਰਾ ਲਿਆ ਗਿਆ ਸੀ। ਦੱਸ ਦੇਈਏ ਕਿ ਇਸੀ ਕਰਮੇ 'ਚ ਪ੍ਰੇਮੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। 29 ਸਾਲਾ ਨੋਜਵਾਨ ਪ੍ਰਾਈਵੇਟ ਨੌਕਰੀ 'ਚ ਕੰਮ ਕਰਦਾ ਸੀ, ਦੱਸਿਆ ਜਾ ਰਿਹਾ ਹੈ ਕਿ ਉਸਦੀ ਮੌਤ ਦੀ ਸੂਚਨਾ ਉਸੀ ਦੀ ਪ੍ਰੇਮਿਕਾ ਵੱਲੋਂ ਦਿੱਤੀ ਗਈ ਸੀ ਜੋ ਕਿ ਪ੍ਰੇਮੀ ਦੀ ਮੌਤ ਤੋਂ ਬਾਅਦ ਫਰਾਰ ਹੈ। ਉਸੀ ਨੇ ਹੋਟਲ ਮਾਲਕ ਨੂੰ ਪ੍ਰੇਮੀ ਦੀ ਮੌਤ ਦੀ ਸੂਚਨਾ ਦਿੱਤੀ ਸੀ ਜਿਸਤੋਂ ਬਾਅਦ ਇਹ ਪ੍ਰੇਮਿਕਾ ਖ਼ੁਦ ਹੋਟਲ 'ਚੋਂ ਫਰਾਰ ਹੋ ਗਈ। ਜਿਸਨੂੰ ਹੁਣ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਮੁਕਦਮਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪ੍ਰੇਮਿਕਾ ਉਪਰ ਮੁਕਦਮਾ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲੜਕੇ ਦੀ ਲਾਸ਼ ਹੋਟਲ ਦੇ ਬਾਥਰੂਮ ਵਿਚੋਂ ਬਰਾਮਦ ਕਰ ਉਸਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਨੋਜਵਾਨ ਦੀ ਭੈਣ ਮੁਤਾਬਿਕ ਉਸਦੇ ਭਰਾ ਦੀ ਪ੍ਰੇਮਿਕਾ ਨਸ਼ੇ ਦੀ ਆਦੀ ਸੀ। ਉਸਦਾ ਕਹਿਣਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਹੋਟਲ ਮਾਲਿਕ 'ਤੇ ਵੀ ਪਰਚਾ ਦਰਜ ਕਰੇ ਅਤੇ ਪਰਿਵਾਰ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਵੱਲੋਂ ਡਰੋਨ ਅਧਾਰਤ ਕੇ.ਟੀ.ਐਫ. ਅੱਤਵਾਦੀ ਮਾਡਿਊਲ ਦਾ ਆਪਰੇਟਿਵ ਗ੍ਰਿਫਤਾਰ

-PTC News

  • Share