Sat, Apr 20, 2024
Whatsapp

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਕੀਤਾ ਲੜਕੀਆਂ ਦਾ ਗਿਰੋਹ ਕਾਬੂ, ਜਾਣੋ ਕੀ ਹੈ ਪੂਰਾ ਮਾਮਲਾ

Written by  PTC NEWS -- March 04th 2020 02:02 PM -- Updated: March 04th 2020 02:03 PM
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਕੀਤਾ ਲੜਕੀਆਂ ਦਾ ਗਿਰੋਹ ਕਾਬੂ, ਜਾਣੋ ਕੀ ਹੈ ਪੂਰਾ ਮਾਮਲਾ

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਕੀਤਾ ਲੜਕੀਆਂ ਦਾ ਗਿਰੋਹ ਕਾਬੂ, ਜਾਣੋ ਕੀ ਹੈ ਪੂਰਾ ਮਾਮਲਾ

ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਆਏ ਦਿਨ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਹਨਾਂ 'ਤੇ ਨਕੇਲ ਕਸਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮੁਹਿੰਮਾਂ ਵਿੱਢੀਆਂ ਗਈਆਂ ਹਨ, ਜਿਸ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 9 ਲੜਕੀਆਂ ਦੇ ਇਕ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਇਹ ਲੜਕੀਆਂ ਗਰੀਬੀ ਦਾ ਵਾਸਤਾ ਦੇ ਕੇ ਰਾਹਗੀਰਾਂ ਤੋਂ ਪੈਸੇ ਬਟੋਰਦੀਆ ਸਨ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਅਤੇ ਆਸ ਪਾਸ ਦੇ ਇਲਾਕੇ ਤੋਂ ਕਾਫੀ ਸਮੇਂ ਤੋਂ ਇਹ ਸਿਕਾਇਤਾਂ ਆ ਰਹੀਆਂ ਸਨ ਕਿ ਸ਼ਹਿਰ ਦੇ ਬਾਹਰ ਮੁਖ ਸੜਕਾਂ 'ਤੇ 4-5 ਲੜਕੀਆਂ ਵਾਹਨ ਚਾਲਕਾਂ ਨੂੰ ਰੋਕ ਕੇ ਉਹਨਾਂ ਨੂੰ ਇਕ ਕਾਗਜ ਵਿਖਾ ਕੇ ਉਹਨਾਂ ਤੋਂ ਪੈਸੇ ਦੀ ਮੰਗ ਕਰਦੀਆਂ ਸਨ।ਇਹ ਲੜਕੀਆਂ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਵੀ ਹੜਪਦੀਆ ਸਨ। ਇਹ ਵੀ ਚਰਚਾਵਾਂ ਸਨ ਕਿ ਅਕਸਰ ਟਰੱਕ ਚਾਲਕਾਂ ਜਾ ਹੋਰ ਵੱਡੇ ਵਾਹਨ ਚਾਲਕ ਜਦ ਪੈਸੇ ਦੇਣ ਤੋਂ ਇਨਕਾਰ ਕਰਦੇ ਤਾਂ ਇਹ ਗਲਤ ਹਰਕਤਾਂ ਕਰਨ ਦਾ ਦੋਸ਼ ਲਾ ਕੇ ਰੌਲਾ ਪਾ ਦਿੰਦੀਆਂ ਅਤੇ ਇਕਠੀਆ ਹੋ ਜਾਂਦੀਆਂ। ਫਿਲਹਾਲ ਪੁਲਿਸ ਨੇ ਉਕਤ ਲੜਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ 'ਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। -PTC News


Top News view more...

Latest News view more...