Sat, Apr 20, 2024
Whatsapp

ਗਲੋਬਲ ਕਬੱਡੀ ਲੀਗ 'ਚ ਅੱਜ ਇਹ ਟੀਮਾਂ ਹੋਣਗੀਆਂ ਆਹਮੋ ਸਾਹਮਣੇ

Written by  Joshi -- October 16th 2018 11:19 AM -- Updated: October 16th 2018 12:50 PM
ਗਲੋਬਲ ਕਬੱਡੀ ਲੀਗ 'ਚ ਅੱਜ ਇਹ ਟੀਮਾਂ ਹੋਣਗੀਆਂ ਆਹਮੋ ਸਾਹਮਣੇ

ਗਲੋਬਲ ਕਬੱਡੀ ਲੀਗ 'ਚ ਅੱਜ ਇਹ ਟੀਮਾਂ ਹੋਣਗੀਆਂ ਆਹਮੋ ਸਾਹਮਣੇ

ਗਲੋਬਲ ਕਬੱਡੀ ਲੀਗ 'ਚ ਅੱਜ ਇਹ ਟੀਮਾਂ ਹੋਣਗੀਆਂ ਆਹਮੋ ਸਾਹਮਣੇ ਜਲੰਧਰ: ਪੰਜਾਬ ਸਰਕਾਰ ਵੱਲੋਂ 14 ਅਕਤੂਬਰ ਤੋਂ 3 ਨਵੰਬਰ ਤੱਕ ਗਲੋਬਲ ਕਬੱਡੀ ਲੀਗ ਕਰਵਾਈ ਜਾ ਰਹੀ ਹੈ। ਗਲੋਬਲ ਕਬੱਡੀ ਲੀਗ ਦਾ ਅੱਜ ਤੀਜਾ ਦਿਨ ਹੈ। ਜਿਸ ਦੌਰਾਨ ਜਲੰਧਰ ਦੇ ਸੁਰਜੀਤ ਓਲੰਪੀਅਨ ਹਾਕੀ ਸਟੇਡੀਅਮ ਵਿੱਚ ਅੱਜ ਦੋ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ 4 ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਦਿਨ ਦਾ ਪਹਿਲਾ ਮੁਕਾਬਲਾ ਦਿੱਲੀ ਟਾਈਗਰ ਅਤੇ ਬਲੈਕ ਪੈਨਥਰਜ਼ ਵਿਚਾਲੇ ਖੇਡਿਆ ਜਾਵੇਗਾ ਅਤੇ ਦਿਨਦੇ ਦੂਸਰੇ ਮੁਕਾਬਲੇ 'ਚ ਕੈਲੇਫੋਰਨੀਆ ਈਗਲਜ਼ ਅਤੇ ਮੈਪਲ ਲੀਫ਼ ਕੈਨੇਡਾ ਦੇ ਵਿਚਾਲੇ ਫਸਮੀ ਟੱਕਰ ਦੇਖਣ ਨੂੰ ਮਿਲੇਗੀ। ਹੋਰ ਪੜ੍ਹੋ: ਰੋਜ਼ੀ ਰੋਟੀ ਦੀ ਖਾਤਰ ਮਨੀਲਾ ਗਏ ਪੰਜਾਬੀ ਨੌਜਵਾਨ ਦੇ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ ਜਿਸ ਦਾ ਸਿੱਧਾ ਪ੍ਰਸਾਰਣ ਸ਼ਾਮੀ 6 ਤੋਂ 8:30 ਤੱਕ ਪੀ.ਟੀ. ਨਿਊਜ਼ 'ਤੇ ਦਿਖਾਇਆ ਜਾਵੇਗਾ। ਬੀਤੇ ਦਿਨ ਹੋਏ 2 ਮੁਕਾਬਲੇ ਕਾਫੀ ਰੋਮਾਂਚਕ ਰਹੇ, ਜਿਸ ਵਿੱਚੋਂ ਕੈਲੇਫੋਰਨੀਆ ਈਗਲਜ਼ (ਅਮਰੀਕਾ) ਅਤੇ ਮੈਪਲ ਲੀਫ (ਕੈਨੇਡਾ) ਨੇ ਜਿੱਤ ਦਾ ਝੰਡਾ ਗੱਡਿਆ। —PTC News


Top News view more...

Latest News view more...