ਗਲੋਬਲ ਕਬੱਡੀ ਲੀਗ: ਦਿੱਲੀ ਟਾਈਗਰਜ਼ ਨੇ ਬਲੈਕ ਪੈਨਥਰਜ਼ ਨੂੰ ਦਿੱਤੀ ਮਾਤ

kabbadi

ਗਲੋਬਲ ਕਬੱਡੀ ਲੀਗ: ਦਿੱਲੀ ਟਾਈਗਰਜ਼ ਨੇ ਬਲੈਕ ਪੈਨਥਰਜ਼ ਨੂੰ ਦਿੱਤੀ ਮਾਤ,ਲੁਧਿਆਣਾ: ਗਲੋਬਲ ਕਬੱਡੀ ਲੀਗ ਦਾ ਸਫ਼ਰ ਅੱਜ 12ਵੇਂ ਦਿਨ ਪਹੁੰਚ ਗਿਆ ਹੈ, ਜਿਥੇ ਅੱਜ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨ ‘ਚ ਅੱਜ ਦੇ ਦਿਨ ਦੇ ਪਹਿਲੇ ਮੁਕਾਬਲੇ ਵਿੱਚ 2 ਟੀਮਾਂ ਆਹਮੋ-ਸਾਹਮਣੇ ਹੋਈਆਂ।

ਦਿਨ ਦਾ ਪਹਿਲਾ ਮੁਕਾਬਲਾ ਦਿੱਲੀ ਟਾਈਗਰਜ਼ ਅਤੇ ਬਲੈਕ ਪੈਨਥਰਜ਼ ਦੇ ਵਿਚਕਾਰ ਖੇਡਿਆ ਗਿਆ। ਇਹਨਾਂ ਦੋਨਾਂ ਟੀਮਾਂ ਨੇ ਪੂਰੇ ਹੀ ਮੈਚ ਵਿੱਚ ਬੇਹਤਰੀਨ ਪ੍ਰਦਰਸ਼ਨ ਦਿਖਾਇਆ, ਪਰ ਇਸ ਫਸਵੇਂ ਮੁਕਾਬਲੇ ਵਿੱਚ ਦਿੱਲੀ ਟਾਈਗਰਜ਼ ਦੀ ਟੀਮ ਬਾਜ਼ੀ ਮਾਰਨ ਵਿੱਚ ਕਾਮਯਾਬ ਰਹੀ,

ਦਿੱਲੀ ਟਾਈਗਰਜ਼ ਦੀ ਟੀਮ ਨੇ ਬਲੈਕ ਪੈਨਥਰਜ਼ ਨੂੰ 53-51 ਦੇ ਫਰਕ ਨਾਲ ਮਾਤ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਇਸ ਟੂਰਨਾਮੈਂਟ ਵਿੱਚ ਦਿੱਲੀ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ।


—PTC News