ਗਲੋਬਲ ਕਬੱਡੀ ਲੀਗ: ਮੁਹਾਲੀ ‘ਚ ਅੱਜ ਇਹਨਾਂ 4 ਟੀਮਾਂ ਵਿਚਾਲੇ ਦੇਖਣ ਨੂੰ ਮਿਲੇਗੀ ਫਸਵੀਂ ਟੱਕਰ

kabbadi

ਗਲੋਬਲ ਕਬੱਡੀ ਲੀਗ: ਮੁਹਾਲੀ ‘ਚ ਅੱਜ ਇਹਨਾਂ 4 ਟੀਮਾਂ ਵਿਚਾਲੇ ਦੇਖਣ ਨੂੰ ਮਿਲੇਗੀ ਫਸਵੀਂ ਟੱਕਰ,ਮੁਹਾਲੀ: ਪਿਛਲੇ ਦਿਨੀ ਜਲੰਧਰ ਤੋਂ ਸ਼ੁਰੂ ਹੋਇਆ ਗਲੋਬਲ ਕਬੱਡੀ ਲੀਗ ਦਾ ਟੂਰਨਾਮੈਂਟ ਆਪਣੇ ਅੰਤਮ ਪਲਾ ਵਿੱਚ ਪਹੁੰਚ ਗਿਆ ਹੈ। ਇਸ ਟੂਰਨਾਮੈਂਟ ਦੇ ਮੈਚ ਪਹਿਲਾ ਜਲੰਧਰ ਵਿੱਚ ਖੇਡੇ ਗਏ, ਫਿਰ ਲੁਧਿਆਣਾ ਅਤੇ ਹੁਣ ਅੰਤਮ ਮੈਚ ਮੁਹਾਲੀ ਵਿੱਚ ਖੇਡੇ ਜਾਣਗੇ।

ਦੱਸਿਆ ਜਾ ਰਿਹਾ ਹੈ ਕਿ ਗਲੋਬਲ ਕਬੱਡੀ ਲੀਗ ਦੇ ਮੈਚ ਅੱਜ ਮੋਹਾਲੀ ਦੇ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ। ਇਸ ਦੌਰਾਨ ਅੱਜ ਦੇ ਦਿਨ ਇਸ ਖੇਡ ਮੈਦਾਨ ਵਿੱਚ 2 ਮੁਕਾਬਲੇ ਖੇਡੇ ਜਾਣੇ ਹਨ। ਦਿਨ ਦਾ ਪਹਿਲਾ ਮੁਕਾਬਲਾ ਕੈਲੇਫੋਰਨੀਆ ਈਗਲਜ਼ ਅਤੇ ਮੈਪਲ ਲੀਫ਼ ਕੈਨੇਡਾ ਦੇ ਵਿਚਕਾਰ ਖੇਡਿਆ ਜਾਵੇਗਾ,

ਹੋਰ ਪੜ੍ਹੋ: ਜਸਟਿਸ ਰੰਜਨ ਗੰਗੋਈ ਹੋਣਗੇ ਭਾਰਤ ਦੇ ਅਗਲੇ ਮੁੱਖ ਜੱਜ ,ਦੀਪਕ ਮਿਸ਼ਰਾ ਨੇ ਕੀਤੀ ਨਾਮ ਦੀ ਸਿਫਾਰਸ਼

ਅਤੇ ਦਿਨ ਦੇ ਦੂਸਰੇ ਮੁਕਾਬਲੇ ਵਿੱਚ ਸਿੰਘ ਵਾਰੀਅਸ ਪੰਜਾਬ ਅਤੇ ਬਲੈਕ ਪੈਨਥਰਜ਼ ਦੀਆਂ ਟੀਮਾਂ ਵਿਚਾਲੇ ਫਾਸਵੀਂ ਟੱਕਰ ਦੇਖਣ ਨੂੰ ਮਿਲੇਗੀ। ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਇਹ ਮੁਕਾਬਲੇ ਸ਼ਾਮੀ 5 ਵਜੇ ਸ਼ੁਰੂ ਹੋਣਗੇ, ਜਿਸ ਦਾ ਸਿੱਧਾ ਪ੍ਰਸਾਰਣ ਸਿਰਫ ਪੀ.ਟੀ.ਸੀ ਨਿਊਜ਼ ‘ਤੇ ਦਿਖਾਇਆ ਜਾਵੇਗਾ।

—PTC News