Advertisment

ਗੋਆ: ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ੍ਰੀ ਫ਼ੂਡ ਵੈਨ ਲੰਗਰ ਫ਼ਾਰ ਹੰਗਰ ਦੀ ਸ਼ੁਰੂਆਤ, ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ

author-image
Jashan A
Updated On
New Update
ਗੋਆ: ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ੍ਰੀ ਫ਼ੂਡ ਵੈਨ ਲੰਗਰ ਫ਼ਾਰ ਹੰਗਰ ਦੀ ਸ਼ੁਰੂਆਤ, ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ
Advertisment
ਗੋਆ: ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ੍ਰੀ ਫ਼ੂਡ ਵੈਨ ਲੰਗਰ ਫ਼ਾਰ ਹੰਗਰ ਦੀ ਸ਼ੁਰੂਆਤ, ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ,ਗੋਆ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਸਿਧਾਂਤ 'ਤੇ ਚਲਦਿਆਂ ਗੋਆ ਦੇ ਬੇਟਿਮ ਵਿਖੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵਲੋਂ ਸੇਵਾ ਦਾ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਗੁਰੂਦੁਆਰਾ ਕਮੇਟੀ ਵਲੋਂ ਇਕ ਫ੍ਰੀ ਫ਼ੂਡ ਵੈਨ ਲੰਗਰ ਫ਼ਾਰ ਹੰਗਰ ਸ਼ੁਰੂ ਕੀਤੀ ਗਈ ਹੈ ਜੋ ਗੋਆ ਦੇ ਸਰਕਾਰੀ ਹਸਪਤਾਲਾਂ ਚ ਦਾਖਿਲ ਮਰੀਜਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੋਜ਼ਾਨਾ ਸਵੇਰੇ ਸ਼ਾਮ ਲੰਗਰ ਪਹੁੰਚਾਵੇਗੀ। goa ਗੋਆ: ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ੍ਰੀ ਫ਼ੂਡ ਵੈਨ ਲੰਗਰ ਫ਼ਾਰ ਹੰਗਰ ਦੀ ਸ਼ੁਰੂਆਤ, ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ ਇਸ ਲੰਗਰ ਫਾਰ ਹੰਗਰ ਦਾ ਰਸਮੀ ਉਦਘਾਟਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਕਰਕੇ ਕੀਤਾ। ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਗੁਰੂਦੁਆਰਾ ਸਿੰਘ ਸਭਾ ਬੇਟਿਮ ਦੇ ਪ੍ਰਧਾਨ ਹਰਵਿੰਦਰ ਸਿੰਘ ਤੋਂ ਇਲਾਵਾ ਸੰਗਤਾਂ ਵੱਡੀ ਗਿਣਤੀ ਚ ਮੌਜੂਦ ਸਨ। ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਲੌਂਗੋਵਾਲ ਨੇ ਲੋੜਵੰਦਾਂ ਨੂੰ ਲੰਗਰ ਛਕਾਉਣ ਦੇ ਇਸ ਉਪਰਾਲੇ ਦੀ ਗੁਰੂਦੁਆਰਾ ਕਮੇਟੀ ਦੀ ਭਰਪੂਰ ਸ਼ਲਾਘਾ ਕੀਤੀ। ਹੋਰ ਪੜ੍ਹੋ:
Advertisment
ਝਾਰਖੰਡ ‘ਚ ਸ਼ਰਾਰਤੀ ਅਨਸਰਾਂ ਨੇ ਕੀਤਾ ਅਜਿਹਾ ਘਿਨੌਣਾ ਕੰਮ, ਜਾਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ van ਗੋਆ: ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ੍ਰੀ ਫ਼ੂਡ ਵੈਨ ਲੰਗਰ ਫ਼ਾਰ ਹੰਗਰ ਦੀ ਸ਼ੁਰੂਆਤ, ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਦਸਿਆ ਕਿ ਇਹ ਵੈਨ ਰੋਜ਼ਾਨਾ ਸਵੇਰੇ ਸ਼ਾਮ 600 ਲੋਕਾਂ ਲਈ ਲੰਗਰ ਤਿਆਰ ਕਰਕੇ ਮੈਡੀਕਲ ਕਾਲਜ ਤੇ ਸਰਕਾਰੀ ਹਸਪਤਾਲ ਚ ਜਾਵੇਗੀ ਤੇ ਲੋੜਵੰਦਾਂ ਨੁੰ ਲੰਗਰ ਵਰਤਾਏਗੀ। ਉਨਾਂ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਵੈਨਾਂ ਦੀ ਗਿਣਤੀ ਵਧਾਈ ਜਾਵੇਗੀ। ਉਨ੍ਹਾਂ ਹੋਰਨਾਂ ਗੁਰੂਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਇਹ ਇਸ ਤਰਾਂ ਦੀ ਸੇਵਾ ਹੋਰਨਾਂ ਸ਼ਹਿਰਾਂ ਵਿਚ ਵੀ ਸ਼ੁਰੂ ਕੀਤੀ ਜਾਵੇ। van ਗੋਆ: ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ੍ਰੀ ਫ਼ੂਡ ਵੈਨ ਲੰਗਰ ਫ਼ਾਰ ਹੰਗਰ ਦੀ ਸ਼ੁਰੂਆਤ, ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਲੌਂਗੋਵਾਲ ਵਲੋਂ ਗੁਰੂਦੁਆਰਾ ਸਾਹਿਬ ਵਿਚ ਯਾਤਰੀ ਨਿਵਾਸ ਤੇ ਸਿੱਖੀ ਵਿਰਸਾ ਨਾਮਕ ਇਕ ਬਿਨਾਂ ਨਫ਼ੇ ਨੁਕਸਾਨ 'ਤੇ ਚਲਣ ਵਾਲੀ ਦੁਕਾਨ ਦਾ ਉਦਘਾਟਨ ਵੀ ਕੀਤਾ ਗਿਆ।ਹਰਵਿੰਦਰ ਸਿੰਘ ਨੇ ਦਸਿਆ ਕਿ ਇਸ ਦੁਕਾਨ ਵਿਚ ਸਿੱਖ ਕਕਾਰ , ਦਸਤਾਰਾਂ ਤੇ ਸਿੱਖੀ ਨਾਲ ਸਬੰਧਿਤ ਹੋਰ ਜਰੂਰੀ ਵਸਤਾਂ ਮਿਲਣਗੀਆਂ। -PTC News-
punjab-news punjabi-news latest-punjab-news goa-news latest-goa-news goa-news-in-punjabi free-food-van free-food-van-news latest-free-food-van-news
Advertisment

Stay updated with the latest news headlines.

Follow us:
Advertisment