ਮੁੱਖ ਖਬਰਾਂ

ਗੋਆ ਦੀ ਗਵਰਨਰ ਮ੍ਰਿਦੁਲਾ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ

By Jashan A -- July 20, 2019 1:07 pm -- Updated:Feb 15, 2021

ਗੋਆ ਦੀ ਗਵਰਨਰ ਮ੍ਰਿਦੁਲਾ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ,ਨਵੀਂ ਦਿੱਲੀ: ਅੱਜ ਗੋਆ ਦੀ ਗਵਰਨਰ ਮ੍ਰਿਦੁਲਾ ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦਫਤਰ ਨੇ ਇਸ ਮੁਲਾਕਾਤ ਦੀ ਇਕ ਤਸਵੀਰ ਟਵੀਟ ਕੀਤੀ ਹੈ।ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਗਵਰਨਰਾਂ ਅਤੇ ਮੁੱਖ ਮੰਤਰੀਆਂ ਨੇ ਮੋਦੀ ਨਾਲ ਮੁਲਾਕਾਤ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਦੁਲਾ ਸਿਨਹਾ ਦਾ 30 ਅਗਸਤ ਨੂੰ ਕਾਰਜਕਾਲ ਖ਼ਤਮ ਹੋ ਰਿਹਾ ਹੈ। ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ 76 ਸਾਲ ਦੀ ਮ੍ਰਿਦੁਲਾ ਸਿਨਹਾ ਨੂੰ ਓਮ ਪ੍ਰਕਾਸ਼ ਕੋਹਲੀ ਦੇ ਸਥਾਨ 'ਤੇ ਅਗਸਤ 2014 ਵਿੱਚ ਗੋਆ ਦਾ ਰਾਜਪਾਲ ਬਣਾਇਆ ਸੀ।

ਹੋਰ ਪੜ੍ਹੋ : ਭਾਜਪਾ ਸੰਸਦ ਮੈਂਬਰ ਓਮ ਬਿਰਲਾ ਹੋਣਗੇ ਲੋਕ ਸਭਾ ਦੇ ਨਵੇਂ ਸਪੀਕਰ

ਇੱਥੇ ਦੱਸ ਦੇਈਏ ਕਿ ਭਾਜਪਾ ਪਾਰਟੀ ਨੇ 303 ਸੀਟਾਂ 'ਤੇ ਜਿੱਤ ਹਾਸਲ ਕੀਤੀ। ਜਨਤਾ ਨੇ ਇਕ ਵਾਰ ਫਿਰ ਭਾਜਪਾ ਪਾਰਟੀ 'ਤੇ ਆਪਣਾ ਭਰੋਸਾ ਜਤਾਇਆ। ਮੁੜ ਸੱਤਾ 'ਚ ਆਈ ਮੋਦੀ ਸਰਕਾਰ ਨੇ 2014 'ਚ ਵੀ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਸੀ।

-PTC News

  • Share