ਹੋਰ ਖਬਰਾਂ

ਬੱਕਰਾ ਚੋਰੀ ਦੇ ਆਰੋਪ 'ਚ ਭੀੜ ਨੇ 2 ਨੌਜਵਾਨਾਂ ਨੂੰ ਖੰਭੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ , ਪੁਲਿਸ ਨੇ ਛੁਡਵਾਇਆ

By Shanker Badra -- November 07, 2021 6:11 pm -- Updated:Feb 15, 2021

ਰਤਲਾਮ : ਮੱਧ ਪ੍ਰਦੇਸ਼ ਦੇ ਰਤਲਾਮ 'ਚ ਬੱਕਰਾ ਚੋਰੀ ਕਰਨ ਦੇ ਦੋਸ਼ 'ਚ ਭੀੜ ਵੱਲੋਂ 2 ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭੀੜ ਨੇ ਪਹਿਲਾਂ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਉਨ੍ਹਾਂ ਨੂੰ ਖੰਭਿਆਂ ਨਾਲ ਬੰਨ੍ਹ ਦਿੱਤਾ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਫਿਲਹਾਲ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਖਿਲਾਫ ਬੱਕਰੀ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।

ਬੱਕਰਾ ਚੋਰੀ ਦੇ ਆਰੋਪ 'ਚ ਭੀੜ ਨੇ 2 ਨੌਜਵਾਨਾਂ ਨੂੰ ਖੰਭੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ , ਪੁਲਿਸ ਨੇ ਛੁਡਵਾਇਆ

ਤਾਲ ਪੁਲਿਸ ਸਟੇਸ਼ਨ ਦੇ ਟੀਆਈ ਨਾਗੇਸ਼ ਯਾਦਵ ਅਨੁਸਾਰ ਘਟਨਾ ਤਾਲ ਥਾਣਾ ਖੇਤਰ ਦੇ ਸੇਮਾਲੀਆ ਦੀ ਹੈ, ਜਿੱਥੇ ਦੋ ਨੌਜਵਾਨ ਬੱਕਰਾ ਚੋਰੀ ਕਰਕੇ ਬਾਈਕ 'ਤੇ ਭੱਜ ਰਹੇ ਸਨ। ਫਿਰ ਲੋਕਾਂ ਨੇ ਪਿੱਛਾ ਕਰਕੇ ਦੋਵਾਂ ਨੂੰ ਫੜ ਲਿਆ। ਇਸ ਤੋਂ ਬਾਅਦ ਭੀੜ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ 'ਚ ਕਿਸੇ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੇ ਨਾਂ ਸ਼ਹਿਜ਼ਾਦ ਅਤੇ ਅਮੀਨ ਹਨ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੌਜਵਾਨ ਨੇੜਲੇ ਪਿੰਡ ਦੇ ਰਹਿਣ ਵਾਲੇ ਹਨ।

ਬੱਕਰਾ ਚੋਰੀ ਦੇ ਆਰੋਪ 'ਚ ਭੀੜ ਨੇ 2 ਨੌਜਵਾਨਾਂ ਨੂੰ ਖੰਭੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ , ਪੁਲਿਸ ਨੇ ਛੁਡਵਾਇਆ

ਰਤਲਾਮ ਦੇ ਐਡੀਸ਼ਨਲ ਐਸਪੀ ਸੁਨੀਲ ਪਾਟੀਦਾਰ ਦੇ ਅਨੁਸਾਰ ਥਾਣਾ ਤਲਵੰਡੀ ਵੱਲੋਂ ਚੋਰੀ ਦੇ ਦੋਸ਼ੀ ਨੌਜਵਾਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਹੈ। ਵੀਡੀਓ ਬਾਅਦ 'ਚ ਸਾਹਮਣੇ ਆਈ ਹੈ, ਇਸ ਲਈ ਅਸੀਂ ਦੇਖ ਰਹੇ ਹਾਂ ਕਿ ਵੀਡੀਓ 'ਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਬੱਕਰਾ ਚੋਰੀ ਦੇ ਆਰੋਪ 'ਚ ਭੀੜ ਨੇ 2 ਨੌਜਵਾਨਾਂ ਨੂੰ ਖੰਭੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ , ਪੁਲਿਸ ਨੇ ਛੁਡਵਾਇਆ

ਹੁਣ ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਭੀੜ ਨਾ ਸਿਰਫ ਦੋਵਾਂ ਦੋਸ਼ੀਆਂ ਦੀ ਕੁੱਟਮਾਰ ਕਰ ਰਹੀ ਹੈ, ਸਗੋਂ ਉਨ੍ਹਾਂ ਨੂੰ ਲੋਹੇ ਦੀ ਜ਼ੰਜੀਰੀ ਨਾਲ ਬੰਨ੍ਹ ਕੇ ਵੀ ਖੰਭੇ ਨਾਲ ਬੰਨ੍ਹ ਦਿੱਤਾ ਹੈ। ਵੀਡੀਓ ਵਿੱਚ ਇੱਕ ਪੁਲਿਸ ਕਰਮਚਾਰੀ ਬਾਅਦ ਵਿੱਚ ਇੱਕ ਲੋਹੇ ਦੀ ਚੇਨ ਖੋਲ੍ਹ ਕੇ ਇੱਕ ਖੰਭੇ ਨਾਲ ਬੰਨ੍ਹੇ ਇੱਕ ਦੋਸ਼ੀ ਨੂੰ ਛੁਡਾਉਂਦਾ ਦਿਖਾਈ ਦੇ ਰਿਹਾ ਹੈ।
-PTCNews