ਗੋਬਿੰਦ ਸਿੰਘ ਲੌਂਗੋਵਾਲ: ਜਾਣੋ ਐਸਜੀਪੀਸੀ ਦੇ ਨਵੇਂ ਪ੍ਰਧਾਨ ਬਾਰੇ!

gobind singh longowal new sgpc president: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਾਰੀਆਂ ਪਾਰਟੀਆਂ ਵੱਲੋਂ ਜਿੱਥੇ ਜ਼ੋਰਾਂ ਸ਼ੋਰਾਂ ਨਾਲ ਜਿੱਤ ਦੇ ਝੰਡੇ ਗੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਥੇ ਹੀ ਇਹ ਜ਼ਿੰਮੇਵਾਰੀ ਅਕਾਲੀ ਦਲ ਬਾਦਲ ਦੇ ਪਿਛਲੇ 10 ਸਾਲ ਤੋਂ ਉਪ ਪ੍ਰਧਾਨ ਰਹੇ ਗੋਬਿੰਦ ਸਿੰਘ ਲੋਂਗੋਵਾਲ ਨੂੰ ਸੌਂਪੀ ਗਈ ਹੈ।

ਕਿਰਪਾਲ ਸਿੰਘ ਬਡੂੰਗਰ ਤੋਂ ਬਾਅਦ ਹੁਣ ਗੋਬਿੰਦ ਸਿੰਘ ਲੋਂਗੋਵਾਲ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਹੋਣਗੇ।

ਕੀ ਰਿਹਾ ਪਿਛਲਾ ਰਾਜਨੀਤਕ ਸਫਰ?

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਗਾਤਾਰ 10 ਸਾਲਾਂ ਤੋਂ ਲਗਾਤਾਰ ਉਪ ਪ੍ਰਧਾਨ ਚੱਲੇ ਆ ਰਹੇ ਗੋਬਿੰਦ ਸਿੰਘ ਲੋਂਗੋਵਾਲ ਨੇ ਆਪਣਾ ਰਾਜਨੀਤਕ ਸਫਰ ਸੰਤ ਹਰਚੰਦ ਦਿੰਘ ਲੌਂਗੋਵਾਲ ਦੇ ਨਾਲ ਸ਼ੁਰੂ ਕੀਤਾ ਸੀ।

ਉਹ 1985 ,1997,2002 ‘ਚ ਧਨੌਲਾ ਤੋਂ ਵਿਧਾਇਕ ਬਣੇ ਅਤੇ ਸੰਨ 2000 ‘ਚ ਬਾਦਲ ਸਰਕਾਰ ਦੇ ਰਾਜ ‘ਚ ਉਹਨਾਂ ਨੇ ਸਿੰਚਾਈ ਮੰਤਰੀ ਦਾ ਅਹੁਦਾ ਸੰਭਾਲਿਆ।

ਲੋਂਗੋਵਾਲ ਤੋਂ 2011 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ।

1987 ‘ਚ ਮਾਰਕਫੈੱਡ ਦੇ ਚੇਅਰਮੈਨ ਅਤੇ 2009 ‘ਚ ਸੰਗਰੂਰ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ।

ਹੋਰ ਜਾਣਕਾਰੀ:

ਕਾਂਗਰਸ ਐਮਐਲਏ ਅਰਵਿੰਦ ਖੰਨਾ ਦੇ 2015 ‘ਚ ਅਸਤੀਫੇ ਤੋਂ ਬਾਅਦ, ਲੋਂਗੋਵਾਲ ਨੂੰ ਜਿੱਤ ਮਿਲੀ, ਜਿਸ ਦੌਰਾਨ ਉਹਨਾਂ ਨੇ ਵਿਕਾਸ ਕਾਰਜਾਂ ‘ਚ ਆਪਣਾ ਵੱਧ ਚੜ੍ਹ ਕੇ ਹਿੱਸਾ ਪਾਇਆ। ਚਾਹੇ ਗੱਲ ਹਲਕੇ ਦੀਆਂ ਸੜਕਾਂ ਦੌ ਹੋਵੇ ਜਾਂ ਤਹਿਸੀਲ ਇਮਾਰਤ ਦੀ, ਲੋਂਗੋਵਾਲ ਵੱਲੋਂ ਸਰਕਾਰ ਤੋਂ ਮਿਲੀਆਂ ਗ੍ਰਾਂਟਾਂ ਦਾ ਉਪਯੋਗ ਕਰ ਹਲਕੇ ਦੀ ਰੂਪ ਰੇਖਾ ਬਦਲਣ ‘ਚ ਕੋਈ ਕਸਰ ਨਹੀਂ ਛੱਡੀ ਗਈ ਸੀ।

ਹੋਰ ਮੈਂਬਰਾਂ ਦੀ ਚੋਣ: 

ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਜਿਹਨਾਂ ਦਾ ਨਾਮ ਤੋਤਾ ਸਿੰਘ ਸਾਬਕਾ ਮੰਤਰੀ ਤੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ

ਹਰਪਾਲ ਸਿੰਘ ਜੱਲਾ ਹਲਕਾ ਪਾਇਲ ਜੂਨੀਅਰ ਮੀਤ ਪ੍ਰਧਾਨ

ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ

—PTC News