Tue, Apr 23, 2024
Whatsapp

ਸੋਨਾ ਖ਼ਰੀਦਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

Written by  Jagroop Kaur -- January 06th 2021 05:01 PM
ਸੋਨਾ ਖ਼ਰੀਦਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਸੋਨਾ ਖ਼ਰੀਦਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਜੇਕਰ ਤੁਸੀਂ ਸੋਨੇ ਅਤੇ ਚਾਂਦੀ ਦੇ ਗਹਿਣੇ ਖ਼ਰੀਦਣ ਵਾਲੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬੇਹੱਦ ਜਰੂਰੀ ਹੋਵੇਗੀ। ਕਿਉਂਕਿ ਹੁਣ ਗਹਿਣੇ ਖਰੀਦਣ ਵਾਲਿਆਂ ਲਈ ਖਰੀਦ ਤੋਂ ਪਹਿਲਾਂ ਕੇ. ਵਾਈ. ਸੀ. ਦਸਤਾਵੇਜ਼ਾਂ ਦੀ ਜ਼ਰੂਰਤ ਪੈ ਸਕਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਹੁਣ ਸੁਨਿਆਰਿਆਂ ਨੇ 2 ਲੱਖ ਰੁਪਏ ਮੁੱਲ ਤੱਕ ਦੇ ਸੋਨੇ ਦੀ ਨਕਦ ਖ਼ਰੀਦ ਲਈ ਪੈਨ ਅਤੇ ਆਧਾਰ ਵਰਗੇ ਦਸਤਾਵੇਜ਼ ਮੰਗਣਾ ਸ਼ੁਰੂ ਕਰ ਦਿੱਤਾ ਹੈ।Gold demand weakens in India post GST, says World Gold Councilਜਿਊਲਰਾਂ ਨੂੰ ਡਰ ਹੈ ਕਿ ਆਉਣ ਵਾਲੇ ਬਜਟ ਵਿਚ ਸਰਕਾਰ ਸਾਰੇ ਤਰ੍ਹਾਂ ਦੇ ਨਕਦ ਲੈਣ-ਦੇਣ ਲਈ ਕੇ. ਵਾਈ. ਸੀ. ਲਾਜ਼ਮੀ ਕਰ ਸਕਦੀ ਹੈ। ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਸੈਕਟਰ ਲਈ ਕਾਲਾ ਧਨ ਰੋਕੂ ਐਕਟ (ਪੀ. ਐੱਮ. ਐੱਲ. ਏ.) ਦੀ ਸ਼ੁਰੂਆਤ ਤੋਂ ਬਾਅਦ ਕੋਈ ਸ਼ੱਕੀ ਲੈਣ-ਦੇਣ ਮਿਲਣ 'ਤੇ ਸਰਕਾਰੀ ਏਜੰਸੀਆਂ ਉਨ੍ਹਾਂ 'ਤੇ ਸ਼ਿਕੰਜਾ ਕੱਸ ਸਕਦੀਆਂ ਹਨ। gold jewellery: Buying jewellery? You may require KYC documents before  purchase - The Economic Times ਹੋਰ ਪੜ੍ਹੋ : ਕਰੀਬਨ ਮਹੀਨੇ ਦੇ ਵਕਫ਼ੇ ਤੋਂ ਬਾਅਦ ਮੁੜ ਆਇਆ ਪੈਟ੍ਰੋਲ ਦੀਆਂ ਕੀਮਤਾਂ ‘ਚ ਉਛਾਲਹਾਲਾਂਕਿ, ਮੌਜੂਦਾ ਨਿਯਮਾਂ ਤਹਿਤ ਜੇਕਰ ਕੋਈ ਦੋ ਲੱਖ ਜਾਂ ਇਸ ਤੋਂ ਵੱਧ ਦਾ ਸੋਨਾ ਖ਼ਰੀਦਦਾ ਹੈ ਤਾਂ ਉਸ ਨੂੰ ਕੇ. ਵਾਈ. ਸੀ. ਦਸਤਾਵੇਜ਼ ਦੇਣ ਦੀ ਜ਼ਰੂਰਤ ਹੁੰਦੀ ਹੈ। ਗੌਰਤਲਬ ਹੈ ਕਿ ਸੋਨੇ, ਚਾਂਦੀ, ਹੀਰੇ ਅਤੇ ਹੋਰ ਕੀਮਤੀ ਪੱਥਰਾਂ ਵਿਚ ਨਕਦ ਲੈਣ-ਦੇਣ ਪੀ. ਐੱਮ. ਐੱਲ. ਏ. ਦੇ ਦਾਇਰੇ ਵਿਚ ਆ ਗਏ ਹਨ। ਵਿੱਤ ਮੰਤਰਾਲਾ ਨੇ ਹਾਲ ਹੀ ਵਿਚ ਕਿਹਾ ਹੈ ਕਿ 10 ਲੱਖ ਰੁਪਏ ਮੁੱਲ ਦੇ ਨਕਦ ਲੈਣ-ਦੇਣ ਜਾਂ ਇਕ ਹੀ ਗਾਹਕ ਨਾਲ ਇੰਨੀ ਵੱਡੀ ਰਾਸ਼ੀ ਦੇ ਸੌਦੇ ਦਾ ਰਿਕਾਰਡ ਰੱਖਣਾ ਹੋਵੇਗਾ।pan card for jewellery News and Updates from The Economic Times - Page 8 ਉੱਥੇ ਹੀ, ਸੋਨੇ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ 24 ਕੈਰੇਟ ਸੋਨੇ ਦੀ ਕੀਮਤ 50 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਹੈ। ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਇਸ ਦੀ ਕੀਮਤ 50,969 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ ਵਿਚ 50,634 ਰੁਪਏ ਪ੍ਰਤੀ ਦਸ ਗ੍ਰਾਮ ਸੀ।


Top News view more...

Latest News view more...