Wed, Apr 24, 2024
Whatsapp

ਲੁਧਿਆਣਾ 'ਚ ਹਥਿਆਰਬੰਦ ਲੁਟੇਰਿਆਂ ਨੇ ਗੋਲਡ ਲੋਨ ਕੰਪਨੀ 'ਚੋਂ ਲੁੱਟਿਆ 30 ਕਿੱਲੋ ਸੋਨਾ

Written by  Shanker Badra -- February 17th 2020 02:47 PM
ਲੁਧਿਆਣਾ 'ਚ ਹਥਿਆਰਬੰਦ ਲੁਟੇਰਿਆਂ ਨੇ ਗੋਲਡ ਲੋਨ ਕੰਪਨੀ 'ਚੋਂ ਲੁੱਟਿਆ 30 ਕਿੱਲੋ ਸੋਨਾ

ਲੁਧਿਆਣਾ 'ਚ ਹਥਿਆਰਬੰਦ ਲੁਟੇਰਿਆਂ ਨੇ ਗੋਲਡ ਲੋਨ ਕੰਪਨੀ 'ਚੋਂ ਲੁੱਟਿਆ 30 ਕਿੱਲੋ ਸੋਨਾ

ਲੁਧਿਆਣਾ 'ਚ ਹਥਿਆਰਬੰਦ ਲੁਟੇਰਿਆਂ ਨੇ ਗੋਲਡ ਲੋਨ ਕੰਪਨੀ 'ਚੋਂ ਲੁੱਟਿਆ 30 ਕਿੱਲੋ ਸੋਨਾ:ਲੁਧਿਆਣਾ : ਸਥਾਨਕ ਗਿੱਲ ਰੋਡ 'ਤੇ ਸਥਿਤ ਗੋਲਡ ਲੋਨ ਦੇਣ ਵਾਲੀ ਇਕ ਕੰਪਨੀ ਦੇ ਦਫ਼ਤਰ 'ਚ ਚਾਰ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿੱਥੇ ਅੱਜ ਦਿਨ ਦਿਹਾੜੇ ਚਾਰ ਹਥਿਆਰਬੰਦ ਲੁਟੇਰੇ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਉਪਰੰਤ 12 ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫ਼ਰਾਰ ਹੋ ਗਏ ਹਨ। [caption id="attachment_389600" align="aligncenter" width="300"]Gold Loan company Robbery 30kg Gold by Armed Robbers in Ludhiana ਲੁਧਿਆਣਾ 'ਚਹਥਿਆਰਬੰਦ ਲੁਟੇਰਿਆਂ ਨੇਗੋਲਡ ਲੋਨ ਕੰਪਨੀ 'ਚੋਂ ਲੁੱਟਿਆ 30 ਕਿੱਲੋ ਸੋਨਾ[/caption] ਅੱਜ ਸਵੇਰੇ ਚਾਰ ਹਥਿਆਰਬੰਦ ਲੁਟੇਰਿਆਂ ਨੇ ਲੁਧਿਆਣਾ ਦੀ ਗਿੱਲ ਰੋਡ ’ਤੇ 30 ਕਿਲੋਗ੍ਰਾਮ ਸੋਨਾ ਤੇ ਸਾਢੇ ਤਿੰਨ ਲੱਖ ਦੀ ਨਕਦੀ 'ਤੇ ਲੈ ਕੇ ਫ਼ਰਾਰ ਹੋ ਗਏ ਹਨ। ਇਹ ਲੁੱਟ ਅੱਜ ਸੋਮਵਾਰ ਸਵੇਰੇ ਦਿਨ–ਦਿਹਾੜੇ ਹੋਈ। ਓਥੇ ਲੁਟੇਰਿਆਂ ਦੇ ਹੌਸਲੇ ਬਹੁਤ ਬੁਲੰਦ ਸਨ ਕਿ ਗੋਲਡ ਲੋਨ ਦੇ ਦਫ਼ਤਰ ਸਾਹਮਣੇ ਪੁਲਿਸ CIA ਸਟਾਫ਼–3 ਦਾ ਦਫ਼ਤਰ ਵੀ ਹੈ। [caption id="attachment_389598" align="aligncenter" width="300"]Gold Loan company Robbery 30kg Gold by Armed Robbers in Ludhiana ਲੁਧਿਆਣਾ 'ਚਹਥਿਆਰਬੰਦ ਲੁਟੇਰਿਆਂ ਨੇਗੋਲਡ ਲੋਨ ਕੰਪਨੀ 'ਚੋਂ ਲੁੱਟਿਆ 30 ਕਿੱਲੋ ਸੋਨਾ[/caption] ਇਸ ਵਾਰਦਾਤ ਦੀ ਖ਼ਬਰ ਮਿਲਦਿਆਂ ਹੀਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਸਮੇਤ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ 'ਤੇ ਪਹੁੰਚੇ ਹਨ। ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਹੁਣ IIFL ਗੋਲਡ ਲੋਨ ਦਫ਼ਤਰ ਅਤੇ ਆਲੇ ਦੁਆਲੇ ਲੱਗੇ CCTV ਕੈਮਰਿਆਂ ਦੀ ਫ਼ੁਟੇਜ ਖੰਗਾਲਣ ’ਚ ਲੱਗੀ ਹੋਈ ਹੈ। [caption id="attachment_389599" align="aligncenter" width="300"]Gold Loan company Robbery 30kg Gold by Armed Robbers in Ludhiana ਲੁਧਿਆਣਾ 'ਚਹਥਿਆਰਬੰਦ ਲੁਟੇਰਿਆਂ ਨੇਗੋਲਡ ਲੋਨ ਕੰਪਨੀ 'ਚੋਂ ਲੁੱਟਿਆ 30 ਕਿੱਲੋ ਸੋਨਾ[/caption] ਦੱਸ ਦੇਈਏ ਕਿ ਲੁਧਿਆਣਾ 'ਚ ਕੁਝ ਦਿਨਾਂ ਤੋਂ ਲਗਾਤਾਰ ਡਕੈਤੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਸ ਮਾਮਲੇ 'ਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਸ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਹ ਘਟਨਾ ਸੀਆਈਏ ਸਟਾਫ ਦੇ ਦਫ਼ਤਰ ਨੇੜੇ ਦੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਚਾਰੇ ਲੁਟੇਰਿਆਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ। -PTCNews


Top News view more...

Latest News view more...