Advertisment

ਇਸ ਸ਼ਹਿਰ 'ਚ ਇਹ ਵਿਅਕਤੀ ਪਾਉਂਦਾ ਹੈ ਸੋਨੇ ਦਾ ਮਾਸਕ, ਕੀਮਤ ਸੁਣ ਕੇ ਰਹਿ ਜਾਓਗੇ ਹੈਰਾਨ

author-image
Shanker Badra
Updated On
New Update
ਇਸ ਸ਼ਹਿਰ 'ਚ ਇਹ ਵਿਅਕਤੀ ਪਾਉਂਦਾ ਹੈ ਸੋਨੇ ਦਾ ਮਾਸਕ, ਕੀਮਤ ਸੁਣ ਕੇ ਰਹਿ ਜਾਓਗੇ ਹੈਰਾਨ
Advertisment
ਇਸ ਸ਼ਹਿਰ 'ਚ ਇਹ ਵਿਅਕਤੀ ਪਾਉਂਦਾ ਹੈ ਸੋਨੇ ਦਾ ਮਾਸਕ, ਕੀਮਤ ਸੁਣ ਕੇ ਰਹਿ ਜਾਓਗੇ ਹੈਰਾਨ: ਪੁਣੇ : ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਹਰ ਇੱਕ ਇਨਸਾਨ ਲਈ ਮਾਸਕ ਪਹਿਣ ਕੇ ਰੱਖਣਾ ਲਾਜ਼ਮੀ ਹੋ ਗਿਆ ਹੈ ,ਮਾਸਕ ਦੇ ਤੌਰ 'ਤੇ ਘਰ 'ਚ ਸੂਤੀ ਕੱਪੜੇ ਤੋਂ ਬਣਿਆ ਮਾਸਕ, ਰੁਮਾਲ, ਦੁਪੱਟਾ ਜਾਂ ਪਰਨਾ ਵਰਤਿਆ ਜਾ ਸਕਦਾ ਹੈ। ਇਸ ਦੌਰਾਨ ਜਿੱਥੇ ਕਈ ਲੋਕਾਂ ਨੂੰ ਸੋਨੇ ਦਾ ਕਾਫ਼ੀ ਸੌਂਕ ਹੁੰਦਾ ਹੈ ,ਉਹ ਕੱਪੜੇ ਦਾ ਮਾਸਕ ਪਹਿਨਣ ਦੀ ਬਜਾਏ ਸੋਨੇ ਦਾ ਮਾਸਕ ਬਣਵਾ ਕੇ ਪਹਿਣ ਰਹੇ ਹਨ। publive-image ਇਸ ਦੌਰਾਨ ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿੰਚਵਾੜ 'ਚ ਗੋਲਡਮੈਨ ਦੇ ਨਾਂ ਤੋਂ ਮਸ਼ਹੂਰ ਸ਼ੰਕਰ ਕੁਰਾੜੇ ਇਕ ਵਾਰ ਫਿਰ ਸੁਰਖੀਆਂ 'ਚ ਹੈ। ਅਜਿਹੇ 'ਚ ਸ਼ੰਕਰ ਕੁਰਾਂਦੇ ਨੂੰ ਪੁਣੇ ਦੇ ਪਿੰਪਰੀ ਚਿੰਚਵੜ 'ਚ ਸੋਨੇ ਦਾ ਮਾਸਕ ਪਹਿਣ ਕੇ ਘੁੰਮਦਾ ਦੇਖਿਆ ਗਿਆ ਹੈ। ਉਸ ਨੇ ਖ਼ੁਦ ਦੇ ਲਈ 2.89 ਲੱਖ ਰੁਪਏ 'ਚ ਇਕ ਸੋਨੇ ਦਾ ਮਾਸਕ ਬਣਾਇਆ ਹੈ। Gold Mask : Shankar Kurade got himself a mask made of gold in Pune district ਇਸ ਸ਼ਹਿਰ 'ਚ ਇਹ ਵਿਅਕਤੀ ਪਾਉਂਦਾ ਹੈ ਸੋਨੇ ਦਾ ਮਾਸਕ, ਕੀਮਤ ਸੁਣ ਕੇ ਰਹਿ ਜਾਓਗੇ ਹੈਰਾਨ ਇਹ ਕਰੀਬ ਸਾਢੇ ਪੰਜ ਤੋਲੇ ਦਾ ਬਣਿਆ ਹੈ ਤੇ ਇਸ 'ਚ ਸਾਹ ਲੈਣ ਲਈ ਬਾਰੀਕ ਛੇਦ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਪਹਿਣ ਕੇ ਸਾਹ ਲੈਣ 'ਚ ਤਾਂ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ ਪਰ ਇਸ ਗੱਲ ਸਬੰਧੀ ਕੋਈ ਭਰੋਸਾ ਨਹੀਂ ਹੈ ਕਿ ਇਹ ਮਾਸਕ ਕਿੰਨਾ ਪ੍ਰਭਾਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਡਿੰਸਟੈਂਸਿੰਗ ਦੀ ਪਾਲਣਾ ਕਰ COVID-19 ਤੋਂ ਬਚਿਆ ਜਾ ਸਕਦਾ ਹੈ। publive-image ਦੱਸ ਦੇਈਏ ਕਿ ਸ਼ੰਕਰ ਕੁਰਾੜੇ ਨੂੰ ਸੋਨੇ ਦਾ ਬਹੁਤ ਸ਼ੌਂਕ ਹੈ, ਉਹ ਆਪਣੇ ਸਰੀਰ 'ਤੇ ਕਰੀਬਨ 3 ਕਿੱਲੋ ਸੋਨਾ ਪਾਉਂਦਾ ਹੈ। ਉਸ ਦੇ ਗਲ਼ੇ 'ਚ ਸੋਨੇ ਦੀ ਮੋਟੀ ਚੈਨ ਤੋਂ ਇਲਾਵਾ ਦੱਸ ਉਂਗਲੀਆਂ 'ਚ ਸੋਨੇ ਦੀਆਂ ਮੁੰਦਰੀਆਂ ਤੇ ਕਲਾਈ 'ਚ ਸੋਨੇ ਦਾ ਬ੍ਰੇਸਲੇਟ ਰਹਿੰਦਾ ਹੈ। ਹੁਣ ਉਹ ਸੋਨੇ ਦਾ ਮਾਸਕ ਪਾ ਕੇ ਘੁੰਮ ਰਿਹਾ ਹੈ। -PTCNews-
gold-mask shankar-kurade
Advertisment

Stay updated with the latest news headlines.

Follow us:
Advertisment