ਨਵੇਂ ਗੋਲ੍ਡ ਰੇਟ ਦੇ ਸਕਦੇ ਹਨ ਤਿਉਹਾਰਾਂ ‘ਚ ਲਾਹਾ

silver prices had fallen sharply
silver prices had fallen sharply

ਲਗਾਤਾਰ ਵੱਧ ਰਹੀ ਮਹਿੰਗਾਈ ਦੇ ਦੌਰ ‘ਚ ਬੁੱਧਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਦਰਜ ਹੋਈ ਹੈ, ਜਦੋਂ ਕਿ ਪਿਛਲੇ ਦਿਨ ਇਨ੍ਹਾਂ ‘ਚ ਤੇਜ਼ੀ ਦਰਜ ਕੀਤੀ ਗਈ ਸੀ। ਦਸਦੀਏ ਕਿ ਸੋਨੇ ਦੀ ਕੀਮਤ 50,250 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ, ਇਸ ‘ਚ ਇਸ ਵਕਤ ਤੱਕ 400 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।ਉੱਥੇ ਹੀ,ਗੱਲ ਕੀਤੀ ਜਾਵੇ ਚਾਂਦੀ ਚਾਂਦੀ 1,745 ਰੁਪਏ ਦਾ ਗੋਤਾ ਖਾ ਕੇ 60,721 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।

Gold price
Gold price

ਪਿਛਲੇ ਦਿਨ ਚਾਂਦੀ 62,466 ਰੁਪਏ ਪ੍ਰਤੀ ਕਿਲੋਗ੍ਰਾਮ, ਜਦੋਂ ਕਿ ਸੋਨਾ 50,652 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਬੰਦ ਹੋਏ ਸਨ। ਵਾਇਦਾ ਕੀਮਤਾਂ ‘ਚ ਗਿਰਾਵਟ ਦੇ ਨਾਲ ਹੀ ਬਾਜ਼ਾਰ ‘ਚ ਵੀ ਇਨ੍ਹਾਂ ਦੀਆਂ ਕੀਮਤਾਂ ਡਿੱਗਣ ਦੀ ਸੰਭਾਵਨਾ ਹੈ, ਜਿਸ ਨਾਲ ਖਰੀਦ ਦਾਰਾਂ ਨੂੰ ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਰਾਹਤ ਮਿਲਣ ਦੀ ਉਮੀਦ ਹੈ।

Gold price
Gold price

ਖਰੀਦਦਾਰਾਂ ਨੂੰ ਲੁਭਾਉਣ ਲਈ ਡੀਲਰ ਪਿਛਲੇ ਸਮੇਂ ਤੋਂ ਇਸ ‘ਚ ਕੁਝ ਛੋਟ ਵੀ ਦੇ ਰਹੇ ਹਨ। ਗੌਰਤਲਬ ਹੈ ਕਿ ਪਿਛਲੇ ਦਿਨ ਐੱਮ. ਸੀ. ਐਕਸ. ‘ਤੇ ਸੋਨੇ ‘ਚ ਤਕਰੀਬਨ 500 ਰੁਪਏ ਅਤੇ ਚਾਂਦੀ ‘ਚ ਲਗਭਗ 1900 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਸੀ। ਉੱਥੇ ਹੀ, ਇਸ ਦੌਰਾਨ ਕੌਮਾਂਤਰੀ ਬਾਜ਼ਾਰ ‘ਚ ਸੋਨਾ 0.1 ਫੀਸਦੀ ਡਿੱਗ ਕੇ 1896.03 ਡਾਲਰ ਪ੍ਰਤੀ ਔਂਸ ‘ਤੇ, ਜਦੋਂ ਕਿ ਚਾਂਦੀ 0.2 ਫੀਸਦੀ ਚਮਕ ਕੇ 24.22 ਡਾਲਰ ਪ੍ਰਤੀ ਔਂਸਤ ਸੀ।