Wed, Apr 24, 2024
Whatsapp

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜਾਰੀ ਹੈ ਉਤਰਾਅ-ਚੜਾਅ, ਨਵੇਂ ਭਾਅ ਕੁਝ ਇਸ ਪ੍ਰਕਾਰ ਰਹੇ

Written by  Kaveri Joshi -- October 06th 2020 05:14 PM
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜਾਰੀ ਹੈ ਉਤਰਾਅ-ਚੜਾਅ, ਨਵੇਂ ਭਾਅ ਕੁਝ ਇਸ ਪ੍ਰਕਾਰ ਰਹੇ

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜਾਰੀ ਹੈ ਉਤਰਾਅ-ਚੜਾਅ, ਨਵੇਂ ਭਾਅ ਕੁਝ ਇਸ ਪ੍ਰਕਾਰ ਰਹੇ

ਨਵੀਂ ਦਿੱਲੀ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜਾਰੀ ਹੈ ਉਤਰਾਅ-ਚੜਾਅ, ਨਵੇਂ ਭਾਅ ਕੁਝ ਇਸ ਪ੍ਰਕਾਰ ਰਹੇ : ਪਿਛਲੇ ਕੁਝ ਸਮੇਂ ਤੋਂ ਉਚਾਈਆਂ ਨੂੰ ਛੂਹ ਰਹੀ ਸੋਨੇ-ਚਾਂਦੀ ਦੀ ਕੀਮਤ 'ਚ ਲਗਾਤਾਰ ਉਤਰਾਅ-ਚੜਾਅ ਵੇਖਣ ਨੂੰ ਮਿਲ ਰਿਹਾ ਹੈ । ਅੱਜ ਮੰਗਲਵਾਰ ਨੂੰ ਘਰੇਲੂ ਬਾਜ਼ਾਰ 'ਚ ਸੋਨੇ-ਚਾਂਦੀ ਦੇ ਭਾਅ 'ਚ ਗਿਰਾਵਟ ਵੇਖਣ ਨੂੰ ਮਿਲੀ ਹੈ । ਸਵੇਰੇ 10.12 ਵਜੇ ਵਾਅਦੇ ਦੇ ਸੋਨੇ ਦੀ ਕੀਮਤ 95 ਰੁਪਏ ਡਿੱਗ ਕੇ 50, 637 ਰੁਪਏ ਪ੍ਰਤੀ ਗ੍ਰਾਮ ਟਰੈਂਡ ਕਰ ਰਿਹਾ ਸੀ। India Bullion & Jewellers Association Ltd. #IBJA ਦੇ ਅਨੁਸਾਰ 10 ਗ੍ਰਾਮ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਅੱਜ ਦੀ ਕੀਮਤ 50, 797 ਦਿਖਾਈ ਦਿੱਤੀ । Gold prices today slip marginally ਓਧਰ ਚਾਂਦੀ ਦਾ ਭਾਅ ਵੀ 60, 890 ਰੁਪਏ ਪ੍ਰਤੀ ਗ੍ਰਾਮ ਦੇਖਣ ਨੂੰ ਮਿਲਿਆ ਜਦਕਿ ਐੱਮਸੀਐਕਸ ਐਕਸਚੇਂਜ 'ਚ ਦਸੰਬਰ ਵਾਅਦਾ ਦੀ ਚਾਂਦੀ ਦਾ ਭਾਅ ਮੰਗਲਵਾਰ ਸਵੇਰੇ 10:15 ਵਜੇ 161 ਰੁਪਏ ਦੀ ਗਿਰਾਵਟ ਨਾਲ 61,780 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੈਂਡ ਕਰਦਾ ਦਿਖਾਈ ਦਿੱਤਾ।

ਬੇਸ਼ਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਰਤਾ ਕਮੀ ਹੈ ਪਰ ਸੋਨਾ ਅਜੇ ਵੀ 50 ਹਜ਼ਾਰ ( ਪ੍ਰਤੀ ਗ੍ਰਾਮ) ਤੋਂ ਉੱਪਰ ਹੀ ਵਿਕ ਰਿਹਾ ਹੈ , ਪਰ ਜੇਕਰ ਗੌਰ ਕਰੀਏ ਤਾਂ ਇਹ ਆਪਣੇ ਰਿਕਾਰਡ ਕੀਮਤ ਤੋਂ 6 ਹਜ਼ਾਰ ਰੁਪਏ ਸਸਤਾ ਵਿਕ ਰਿਹਾ ਹੈ । ਦੱਸ ਦੇਈਏ ਕਿ ਸਵੇਰ ਤੱਕ ਇਸਦੀਆਂ ਕੀਮਤਾਂ 'ਚ ਗਿਰਾਵਟ ਸੀ , ਪਰ ਸ਼ਾਮ ਤੱਕ ਇਹਨਾਂ 'ਚ ਫਿਰ ਬਦਲਾਅ ਦੇਖਣ ਨੂੰ ਮਿਲਿਆ , closing ਕੀਮਤ 'ਚ ਫਿਰ ਇਹ ਵੱਧਦਾ ਦਿਖਾਈ ਦਿੱਤਾ । ਅਗਾਂਹ ਕਈ ਤਿਓਹਾਰ ਆਉਣ ਵਾਲੇ ਹਨ ਅਤੇ ਵਿਆਹ ਸ਼ਾਦੀਆਂ ਦਾ ਸੀਜ਼ਨ ਵੀ ਨੇੜੇ ਹੈ , ਸੋ ਕਿਆਸੇ ਲਗਾਏ ਜਾ ਰਹੇ ਹਨ ਕਿ ਕੀਮਤਾਂ 'ਚ ਫ਼ਿਰ ਉਛਾਲ ਆ ਸਕਦਾ ਹੈ । Gold prices today slip marginally ਜੇਕਰ ਮਾਹਰਾਂ ਦੀ ਰਾਇ ਵੱਲ ਧਿਆਨ ਦੇਈਏ ਤਾਂ ਉਹਨਾਂ ਦਾ ਮੰਨਣਾ ਹੈ ਕਿ ਇਹ ਨਿਵੇਸ਼ ਲਈ ਚੰਗਾ ਸਮਾਂ ਹੈ , ਹੋ ਸਕਦਾ ਹੈ ਅਗਾਂਹ ਜਾ ਕੇ ਰੇਟ ਹੋਰ ਉਚਾਈ ਤੱਕ ਅਪੜਨ। ਪਿਛਲੇ ਅਗਸਤ ਮਹੀਨੇ ਸੋਨਾ ਵਾਅਦਾ ਬਜ਼ਾਰ 'ਚ ਉੱਚ-ਪੱਧਰੀ ਆਲ ਟਾਈਮ ਹਾਈ ਤੱਕ ਅੱਪੜਿਆ ਸੀ। ਉਸ ਵੇਲੇ 10 ਗ੍ਰਾਮ ਦੀ ਕੀਮਤ 56, 200 ਸੀ। ਮਾਹਰਾਂ ਦਾ ਮੰਨਣਾ ਹੈ ਕਿ ਅੱਗੇ ਵੀ ਸੋਨੇ-ਚਾਂਦੀ ਦੋਨਾਂ 'ਚ ਹੀ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਸਕਦੇ ਹਨ।

Top News view more...

Latest News view more...