Thu, Apr 18, 2024
Whatsapp

ਦੁਬਈ ਤੋਂ ਆਏ ਯਾਤਰੀਆਂ ਤੋਂ ਬਰਾਮਦ ਨਜਾਇਜ਼ ਸੋਨਾ

Written by  Jagroop Kaur -- October 03rd 2020 06:43 PM -- Updated: October 03rd 2020 11:41 PM
ਦੁਬਈ ਤੋਂ ਆਏ ਯਾਤਰੀਆਂ ਤੋਂ ਬਰਾਮਦ ਨਜਾਇਜ਼ ਸੋਨਾ

ਦੁਬਈ ਤੋਂ ਆਏ ਯਾਤਰੀਆਂ ਤੋਂ ਬਰਾਮਦ ਨਜਾਇਜ਼ ਸੋਨਾ

ਅੰਮ੍ਰਿਤਸਰ : ਸ਼ਨੀਵਾਰ ਦੀ ਤੜਕਾਰ 2 ਵਜੇ ਦੇ ਕਰੀਬ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੀ ਉਡਾਣ ਵਿਚੋਂ ਦੋ ਯਾਤਰੀਆਂ ਕੋਲੋਂ ਸੋਨਾ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ। ਮਾਮਲੇ 'ਚ ਫੜ੍ਹੇ ਗਏ ਤਸਕਰਾਂ ਦੀ ਕਸਟਮ ਵਿਭਾਗ ਵੱਲੋਂ ਦੁਬਈ ਤੋਂ ਇੱਥੇ ਪੁੱਜੀ ਏਅਰ ਇੰਡੀਆ ਦੀ ਉਡਾਣ ਰਾਹੀਂ ਆਏ ਦੋ ਯਾਤਰੀਆਂ ਦੇ ਬੈਗਾਂ ਵਿਚੋਂ ਤਾਰਾਂ ਅਤੇ ਪੱਤਰਿਆਂ ਦੇ ਰੂਪ 'ਚ 940 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਪੰਜਾਬ ਦੇ ਸੁਖੇਵਾਲਾ ਪਿੰਡ ਦੀ ਰਹਿਣ ਵਾਲੀ ਹੈ ਕਿਰਨਦੀਪ ਕੌਰ ਵੀ ਇਹਨਾਂ ਵਿਚ ਸ਼ਾਮਿਲ ਹੈ [caption id="attachment_436651" align="aligncenter" width="225"]Gold Gold recover[/caption] ਦੱਸਣਯੋਗ ਹੈ ਕਿ ਇਕ ਦਿਨ 'ਚ ਦੂਜੀ ਵਾਰ ਉਡਾਣ ਚੋਂ ਸੋਨਾ ਬਰਾਮਦ ਕੀਤਾ ਗਿਆ। ਸਪਾਈਸਜੈਟ ਦੀ ਦੁਬਈ ਤੋਂ ਆਈ ਉਡਾਣ ਚੋਂ ਮਹਿਲਾ ਯਾਤਰੀ ਤੋਂ 500 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਇਸ ਤੋਂ ਅੱਜ ਪਹਿਲਾ ਏਅਰ ਇੰਡੀਆ ਦੀ ਉਡਾਣ ਚੋਂ 2 ਯਾਤਰੀਆਂ ਤੋਂ 900 ਗ੍ਰਾਮ ਸੋਨਾ ਬਰਾਮਦ ਹੋਇਆ ਸੀ। [caption id="attachment_436653" align="aligncenter" width="300"] Gold recover[/caption] ਕਿਹਾ ਜਾ ਰਿਹਾ ਹੈ ਕਿ ਇਹ ਸੋਨਾ ਲੈਣ ਆਏ ਹਰਿਆਣਾ ਨਾਲ ਸਬੰਧਿਤ ਤਿੰਨ ਵਿਅਕਤੀਆਂ ਨੂੰ ਵੀ ਕਸਟਮ ਵਿਭਾਗ ਵੱਲੋਂ ਆਪਣੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਯਾਤਰੀਆਂ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ। [caption id="attachment_436652" align="aligncenter" width="298"] Gold recover[/caption] ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੇ ਕਈ ਮਾਮਲਾ ਸਾਹਮਣੇ ਆਏ ਹਨ ਜਦ ਨਜਾਇਜ਼ ਢੰਗ ਨਾਲ ਸੋਨੇ ਦੀ ਤਸਕਰੀ ਵਿਦੇਸ਼ਾਂ ਤੋਂ ਕੀਤੀ ਜਾਂਦੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਇਸ ਮਾਮਲੇ 'ਚ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਹਨ ਕਿ ਇਹਨਾਂ ਯਾਤਰੀਆਂ ਵੱਲੋਂ ਇਹ ਸੋਨਾ ਪੰਜਾਬ ਕਿਓਂ ਲਿਆਂਦਾ ਗਿਆ ਅਤੇ ਇਸ ਵਿਚ ਹੋਰ ਕੌਣ ਲੋਕ ਸ਼ਾਮਿਲ ਹਨ


Top News view more...

Latest News view more...