Advertisment

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ , ਜਾਣੋ ਪ੍ਰਤੀ 10 ਗ੍ਰਾਮ ਸੋਨੇ ਦਾ ਭਾਅ

author-image
Kaveri Joshi
Updated On
New Update
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ , ਜਾਣੋ ਪ੍ਰਤੀ 10 ਗ੍ਰਾਮ ਸੋਨੇ ਦਾ ਭਾਅ
Advertisment
ਨਵੀਂ ਦਿੱਲੀ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ , ਜਾਣੋ ਪ੍ਰਤੀ 10 ਗ੍ਰਾਮ ਸੋਨੇ ਦਾ ਭਾਅ: ਕੋਰੋਨਾਵਾਇਰਸ ਦਾ ਅਸਰ ਕਾਰੋਬਾਰ 'ਤੇ ਵੀ ਸਾਫ਼ ਝਲਕ ਰਿਹਾ ਹੈ। ਕੱਲ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕਾਫ਼ੀ ਉਤਰਾਅ-ਚੜਾਅ ਵੇਖਣ ਨੂੰ ਮਿਲੇ ਹਨ। ਲੌਕਡਾਊਨ ਦੇ ਤੀਸਰੇ ਪੜਾਅ ਵਿਚਕਾਰ ਮਈ ਦੇ ਦੂਸਰੇ ਕਾਰੋਬਾਰੀ ਦਿਨ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਬਦਲਾਅ ਆਇਆ ਹੈ । ਦੱਸ ਦੇਈਏ ਕਿ ਸੋਨਾ 170 ਰੁਪਏ ਸਸਤਾ ਹੋ ਕੇ ਹੁਣ 45743 ਰੁਪਏ ਪ੍ਰਤੀ 10 ਗ੍ਰਾਮ ਤੱਕ ਅੱਪੜ ਗਿਆ ਹੈ । ਸੋਮਵਾਰ ਨੂੰ ਸੋਨਾ 180 ਰੁਪਏ ਵੱਧ ਕੇ 45913 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਸੀ । ਇਸਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ । ਅੱਜ ਯਾਨੀ ਕਿ ਮੰਗਲਵਾਰ ਨੂੰ ਚਾਂਦੀ 590 ਰੁਪਏ ਸਸਤੀ ਹੋਈ ਹੈ ਜਦਕਿ ਬੀਤੇ ਕੱਲ੍ਹ 900 ਰੁਪਏ ਪ੍ਰਤੀ ਕਿੱਲੋ ਸਸਤੀ ਹੋਈ ਸੀ ।
Advertisment
ਅੱਜ ਵਾਅਦਾ ਬਜ਼ਾਰ ਦੇ ਅਨੁਸਾਰ ਸੋਨੇ ਦਾ ਭਾਅ :- ਸੋਨੇ ਦੇ ਵਾਅਦਾ ਬਜ਼ਾਰ ਦੇ ਭਾਅ ਵੱਲ ਨਜ਼ਰ ਮਾਰੀਏ ਤਾਂ 5 ਜੂਨ 2020 ਦਾ ਸੋਨੇ ਦਾ ਭਾਅ 0.74 % ਗਿਰਾਵਟ ਨਾਲ 45,466 ਰੁਪਏ ਪ੍ਰਤੀ 10 ਗ੍ਰਾਮ ਦਾ ਬਿਜ਼ਨਸ ਕਰ ਰਿਹਾ ਹੈ , ਜਦਕਿ 5 ਜੂਨ 2020 ਦਾ ਗੋਲਡ ਮਿੰਨੀ ਦੇ ਵਾਅਦੇ 'ਚ ਵੀ ਗਿਰਾਵਟ ਦਾ ਕਾਰੋਬਾਰ ਕਰਨ ਦਾ ਸਮਾਚਾਰ ਹੈ । ਅਗਾਮੀ 5 ਜੂਨ ਨੂੰ ਗੋਲਡ ਮਿੰਨੀ ਦਾ ਟਰੈਂਡ 0.72 ਫ਼ੀਸਦੀ ਨਿਵਾਣ ਦੇ ਨਾਲ 45,482 'ਤੇ ਦੇਖਿਆ ਜਾ ਰਿਹਾ ਹੈ ।
Advertisment
ਚਾਂਦੀ ਦੇ ਭਾਅ 'ਚ ਗਿਰਾਵਟ :- ਅੱਜ ਸੋਨੇ ਦੇ ਨਾਲ-ਨਾਲ ਚਾਂਦੀ ਦੇ ਬਿਜ਼ਨਸ 'ਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ । ਦੱਸ ਦੇਈਏ ਕਿ 3 ਜੁਲਾਈ 2020 ਦਾ ਵਾਅਦਾ ਕਾਰੋਬਾਰ 0.31 ਫ਼ੀਸਦੀ ਗਿਰਾਵਟ ਨਾਲ 41,115 ਪ੍ਰਤੀ ਕਿਲੋ 'ਤੇ ਬਿਜ਼ਨਸ ਕਰ ਰਿਹਾ ਹੈ । ਇਸਦੇ ਨਾਲ ਹੀ 30 ਜੂਨ 2020 ਦਾ ਚਾਂਦੀ ਮਿੰਨੀ ਦਾ ਵਾਅਦਾ ਕਾਰੋਬਾਰ ਵੀ 0.39 % ਹੇਠਾਂ ਡਿੱਗ ਗਿਆ ਹੈ ਅਤੇ 41,522 ਰੁਪਏ ਪ੍ਰਤੀ ਕਿਲੋ 'ਤੇ ਕਾਰੋਬਾਰ ਕਰਦਾ ਵੇਖਿਆ ਗਿਆ ਹੈ । ਦੇਸ਼ ਦੇ 14 ਕੇਂਦਰਾਂ 'ਚ ਸੋਨੇ-ਚਾਂਦੀ ਦੇ ਭਾਅ ਨੂੰ ਲੈ ਕੇ ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ( India Bullion and Jewellers Association )  ਔਸਤਨ ਕੀਮਤ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ । ਕੱਲ ਸੋਨੇ ਅਤੇ ਚਾਂਦੀ ਦੇ ਭਾਅ :- ਕੱਲ ਸੋਨੇ ਦੇ ਕਾਰੋਬਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ । 4 ਮਈ 2020 ਦਾ ਗੋਲਡ ਵਾਅਦਾ 180 ਰੁਪਏ ਦੀ ਤੇਜੀ ਨਾਲ 45913 ਰੁਪਏ ਦਾ ਕਾਰੋਬਾਰ ਕਰ ਰਿਹਾ ਸੀ ਅਤੇ ਚਾਂਦੀ ਕੱਲ ( ਸੋਮਵਾਰ ) ਵੀ 900 ਰੁਪਏ ਸਸਤੀ ਹੋਈ ਸੀ ਅਤੇ ਅੱਜ ( ਮੰਗਲਵਾਰ ) ਨੂੰ ਵੀ 590 ਰੁਪਏ ਸਸਤੀ ਹੋਈ ਹੈ ।-
latest-punjabi-news news-in-punjabi
Advertisment

Stay updated with the latest news headlines.

Follow us:
Advertisment