ਕਾਰੋਬਾਰ

Gold Silver Price: ਸੋਨਾ-ਚਾਂਦੀ ਅੱਜ ਫਿਰ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ 'ਚ ਕੀਮਤ

By Riya Bawa -- November 17, 2021 3:11 pm -- Updated:Feb 15, 2021

Gold Price Today: ਦੇਸ਼ ਵਿਚ ਰੋਜਾਨਾ ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਉਤਰਾਵ ਚੜਾਵ ਵੇਖਣ ਨੂੰ ਮਿਲਦਾ ਹੈ। ਇਸ ਵਿਚਾਲੇ ਅੱਜ ਸੋਨੇ ਤੇ ਚਾਂਦੀ (Gold-Silver) ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ (Silver Price) 'ਚ ਉਛਾਲ ਵੇਖਣ ਨੂੰ ਮਿਲ ਰਿਹਾ ਹੈ। MCX 'ਤੇ ਸੋਨੇ ਦੀਆਂ ਕੀਮਤਾਂ 'ਚ 0.11 ਫ਼ੀਸਦੀ ਦਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ, ਜਿਸ ਤੋਂ ਬਾਅਦ 10 ਗ੍ਰਾਮ ਸੋਨੇ ਦੀ ਕੀਮਤ 49090 ਰੁਪਏ 'ਤੇ ਪਹੁੰਚ ਗਈ ਹੈ।

Punjab National Bank reduces gold loan rates amid festive season

ਇਸ ਦੇ ਨਾਲ ਹੀ ਦਿੱਲੀ ਸਰਾਫ਼ਾ ਬਾਜ਼ਾਰ 'ਚ ਸੋਨੇ ਦੀ ਕੀਮਤ ਪਿਛਲੇ ਕਾਰੋਬਾਰੀ ਦਿਨ 94 ਰੁਪਏ ਵੱਧ ਕੇ 48,388 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਇਸ ਦੇ ਨਾਲ ਹੀ ਅੱਜ ਦੇ ਕਾਰੋਬਾਰ 'ਚ ਚਾਂਦੀ 0.28 ਫ਼ੀਸਦੀ ਦੇ ਵਾਧੇ ਨਾਲ 66417 ਦੇ ਪੱਧਰ 'ਤੇ ਹੈ। ਪਿਛਲੇ ਕਾਰੋਬਾਰੀ ਦਿਨ ਦਿੱਲੀ ਸਰਾਫ਼ਾ ਬਾਜ਼ਾਰ 'ਚ ਚਾਂਦੀ 88 ਰੁਪਏ ਡਿੱਗ ਕੇ 65,489 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

The higher USD valuations make gold expansive for other currencies holders.

ਦਿੱਲੀ ਵਿੱਚ ਅੱਜ 24 ਕੈਰੇਟ ਸੋਨੇ ਦਾ ਪ੍ਰਤੀ ਗ੍ਰਾਮ ਦਾ ਰੇਟ ਹੈ
1 ਗ੍ਰਾਮ ਸੋਨੇ ਦੀ ਕੀਮਤ - 5 ਹਜ਼ਾਰ 268 ਰੁਪਏ
8 ਗ੍ਰਾਮ ਸੋਨਾ - 42 ਹਜ਼ਾਰ 144 ਰੁਪਏ
10 ਗ੍ਰਾਮ ਸੋਨਾ - 52 ਹਜ਼ਾਰ 680 ਰੁਪਏ
100 ਗ੍ਰਾਮ ਸੋਨਾ - 5 ਲੱਖ 26 ਹਜ਼ਾਰ 800 ਰੁਪਏ

-PTC News

  • Share