ਇੱਕ ਵਾਰ ਫਿਰ ਘਟੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

gold
ਇੱਕ ਵਾਰ ਫਿਰ ਘਟੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਇੱਕ ਵਾਰ ਫਿਰ ਘਟੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ,ਨਵੀਂ ਦਿੱਲੀ: ਲਗਾਤਾਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜਿਸ ਨਾਲ ਸੋਨਾ ਖਰੀਦਣ ਵਾਲਿਆਂ ਨੂੰ ਵਧੇਰੇ ਲਾਭ ਮਿਲ ਰਿਹਾ ਹੈ। ਅੱਜ ਵੀ ਸੋਨੇ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ ਹੈ।

gold
ਇੱਕ ਵਾਰ ਫਿਰ ਘਟੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਦਿੱਲੀ ਸਰਾਫਾ ਬਾਜ਼ਾਰ ‘ਚ ਸੋਨੇ ਦੀ ਕੀਮਤ 200 ਰੁਪਏ ਘੱਟ ਕੇ 32,620 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਉੱਥੇ ਹੀ, ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਸੁਸਤ ਰਹਿਣ ਨਾਲ ਚਾਂਦੀ 80 ਰੁਪਏ ਸਸਤੀ ਹੋ ਕੇ 38,100 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਹੋਰ ਪੜ੍ਹੋ:ਨੇਪਾਲ ‘ਚ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 27 ਦੀ ਮੌਤ, 400 ਗੰਭੀਰ ਜ਼ਖਮੀ

ਜੇ ਗੱਲ ਕੀਤੀ ਜਾਵੇ ਵਿਦੇਸ਼ੀ ਬਜ਼ਾਰਾਂ ਦੀ ਤਾਂ ਵਿਦੇਸ਼ੀ ਬਾਜ਼ਾਰਾਂ ‘ਚ ਸੋਨਾ ਇੱਕ ਹਫਤੇ ਦੇ ਹੇਠਲੇ ਪੱਧਰ ‘ਤੇ ਰਿਹਾ।

gold
ਇੱਕ ਵਾਰ ਫਿਰ ਘਟੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਬਾਜ਼ਾਰ ਮਾਹਰਾਂ ਮੁਤਾਬਕ, ਚੀਨ ਦੇ ਬਰਾਮਦ ਅੰਕੜੇ ਵਧੀਆ ਆਉਣ ਅਤੇ ਅਮਰੀਕਾ ਨਾਲ ਉਸ ਦੇ ਵਪਾਰਕ ਰਿਸ਼ਤਿਆਂ ‘ਚ ਸੁਧਾਰ ਦੀ ਉਮੀਦ ਨਾਲ ਨਿਵੇਸ਼ਕਾਂ ਨੇ ਸੋਨੇ ਦੀ ਬਜਾਏ ਸਟਾਕਸ ਮਾਰਕੀਟ ‘ਚ ਨਿਵੇਸ਼ ਕੀਤਾ।

-PTC News