ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀਆਂ ਕੀਮਤਾਂ

gold silver price

ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀਆਂ ਕੀਮਤਾਂ,ਨਵੀਂ ਦਿੱਲੀ: ਦਿੱਲੀ ਸਰਾਫਾ ਬਾਜ਼ਾਰ ‘ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਘਾਟਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 10 ਰੁਪਏ ਫਿਸਲ ਕੇ 39,570 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਅਤੇ ਚਾਂਦੀ 100 ਰੁਪਏ ਟੁੱਟ ਕੇ 48,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।

ਉਧਰ ਵਿਦੇਸ਼ਾਂ ‘ਚ ਵੀ ਦੋਵਾਂ ਕੀਮਤੀ ਧਾਤੂਆਂ ‘ਤੇ ਦਬਾਅ ਦੇਖਿਆ ਗਿਆ। ਕਾਰੋਬਾਰ ਦੇ ਬੰਦ ਹੋਣ ‘ਤੇ ਸੋਨਾ ਹਾਜ਼ਿਰ 1506.70 ਡਾਲਰ ਪ੍ਰਤੀ ਔਂਸ ‘ਤੇ ਰਿਹਾ ਅਤੇ ਕਾਰੋਬਾਰ ਦੌਰਾਨ ਅਮਰੀਕੀ ਸੋਨਾ ਵਾਇਦਾ 1,505.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਉਧਰ ਚਾਂਦੀਵੀ ਹਾਜ਼ਿਰ 18.16 ਡਾਲਰ ਪ੍ਰਤੀ ਔਂਸ ‘ਤੇ ਰਹੀ।

-PTC News