Sat, Apr 20, 2024
Whatsapp

ਸੋਨੇ-ਚਾਂਦੀ ਦੇ ਰੇਟ ਚੜ੍ਹੇ,ਜਾਣੋ ਕੀਮਤਾਂ

Written by  Shanker Badra -- December 26th 2017 04:27 PM
ਸੋਨੇ-ਚਾਂਦੀ ਦੇ ਰੇਟ ਚੜ੍ਹੇ,ਜਾਣੋ ਕੀਮਤਾਂ

ਸੋਨੇ-ਚਾਂਦੀ ਦੇ ਰੇਟ ਚੜ੍ਹੇ,ਜਾਣੋ ਕੀਮਤਾਂ

ਸੋਨੇ-ਚਾਂਦੀ ਦੇ ਰੇਟ ਚੜ੍ਹੇ,ਜਾਣੋ ਕੀਮਤਾਂ:ਕੌਮਾਂਤਰੀ ਪੱਧਰ 'ਤੇ ਦੋਹਾਂ ਕੀਮਤੀ ਧਾਤਾਂ ਦੇ ਮੁੱਲ ਵਧਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਚਮਕ ਕੇ ਤਕਰੀਬਨ ਤਿੰਨ ਹਫਤੇ ਦੇ ਉੱਚੇ ਪੱਧਰ 29,975 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।ਸੋਨੇ-ਚਾਂਦੀ ਦੇ ਰੇਟ ਚੜ੍ਹੇ,ਜਾਣੋ ਕੀਮਤਾਂਚਾਂਦੀ ਵੀ 170 ਰੁਪਏ ਚੜ੍ਹ ਕੇ 38,870 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ,ਜੋ ਇਸ ਦਾ ਤਿੰਨ ਹਫਤੇ ਦਾ ਉੱਚਾ ਪੱਧਰ ਹੈ।ਸੋਨੇ-ਚਾਂਦੀ 'ਚ ਲਗਾਤਾਰ ਤੀਜੇ ਕਾਰੋਬਾਰੀ ਦਿਨ ਤੇਜ਼ੀ ਦੇਖੀ ਗਈ ਹੈ।ਵਿਦੇਸ਼ੀ ਬਾਜ਼ਾਰਾਂ 'ਚ ਦੋਵੇਂ ਕੀਮਤੀ ਧਾਤਾਂ ਨੂੰ ਸਮਰਥਨ ਮਿਲਿਆ ਹੈ,ਜਿਸ ਕਾਰਨ ਕੀਮਤਾਂ 'ਚ ਤੇਜ਼ੀ ਦਰਜ ਕੀਤੀ ਗਈ।ਸੋਨੇ-ਚਾਂਦੀ ਦੇ ਰੇਟ ਚੜ੍ਹੇ,ਜਾਣੋ ਕੀਮਤਾਂਸੋਨੇ ਦੀ ਚਮਕ ਗਿੰਨੀ 'ਚ ਵੀ ਦਿਸੀ ਅਤੇ ਇਹ 100 ਰੁਪਏ ਦੀ ਮਜ਼ਬੂਤੀ ਨਾਲ 24,600 ਰੁਪਏ ਪ੍ਰਤੀ 8 ਗ੍ਰਾਮ ਬੋਲੀ ਗਈ।ਸੋਨੇ-ਚਾਂਦੀ ਦੇ ਰੇਟ ਚੜ੍ਹੇ,ਜਾਣੋ ਕੀਮਤਾਂਚਾਂਦੀ 170 ਰੁਪਏ ਉਛਲ ਕੇ 38,870 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ,ਜੋ ਕਿ 5 ਦਸੰਬਰ ਦੇ ਬਾਅਦ ਦਾ ਉੱਚਾ ਪੱਧਰ ਹੈ।ਚਾਂਦੀ ਵਾਇਦਾ 140 ਰੁਪਏ ਚੜ੍ਹ ਕੇ 38,095 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। -PTCNews


Top News view more...

Latest News view more...